Rahul Gandhi lashes out at Modi govt: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਜਾਰੀ ਹੈ । ਜਿੱਥੇ ਇੱਕ ਪਾਸੇ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਵਿਦੇਸ਼ੀ ਸੰਸਥਾ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ । ਇਸ ਦੇ ਨਾਲ ਹੀ ਅੱਜ ਉਨ੍ਹਾਂ ਨੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, “ਵਿਦਿਆਰਥੀਆਂ ਨੂੰ ਨੌਕਰੀ ਚਾਹੀਦੀ ਹੈ, ਪਰ ਸਰਕਾਰ ਦੇ ਰਹੀ ਹੈ, ਪੁਲਿਸ ਦੇ ਡੰਡੇ, ਵਾਟਰ ਗਨ ਦੀ ਬੌਛਾਰ, ਐਂਟੀ ਨੈਸ਼ਨਲ ਦਾ ਟੈਗ ਅਤੇ ਬੇਰੁਜ਼ਗਾਰੀ।” ਇਸਦੇ ਨਾਲ ਰਾਹੁਲ ਗਾਂਧੀ ਨੇ “ਸਟੂਡੈਂਟਸ ਵਾਂਟ ਜੌਬਜ਼” ਯਾਨੀ ਵਿਦਿਆਰਥੀਆਂ ਨੂੰ ਨੌਕਰੀ ਚਾਹੀਦੀ ਦਾ ਹੈਸ਼ਟੈਗ ਵੀ ਲਗਾਇਆ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਆਪਣੇ ਟਵੀਟ ਨਾਲ ਇੱਕ ਕੋਨਟੇਂਟ ਫੋਟੋ ਸਾਂਝੀ ਕਰਦਿਆਂ ਲਿਖਿਆ ਸੀ ਕਿ ਪਾਕਿਸਤਾਨ ਦੀ ਤਰ੍ਹਾਂ ਭਾਰਤ ਵੀ ਹੁਣ ਤਾਨਾਸ਼ਾਹੀ ਹੈ। ਭਾਰਤ ਦੀ ਸਥਿਤੀ ਬੰਗਲਾਦੇਸ਼ ਨਾਲੋਂ ਵੀ ਮਾੜੀ ਹੈ। ਇਸ ਵਿੱਚ ਸਵੀਡਨ ਸਥਿਤ ਇੱਕ ਸੰਸਥਾ ਦੀ ਡੈਮੋਕਰੇਸੀ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ ।
ਇਹ ਵੀ ਦੇਖੋ: ਮਾਂ ਪੁੱਤ ਦੀ ਇਸ ਜੋੜੀ ਦੇ ਬਣਾਏ ਸੂਟਾਂ ਦੀ ਚੰਡੀਗੜ੍ਹ ਤੋਂ ਮੁੰਬਈ ਦੀਆਂ ਮਾਡਲਾਂ ਤੱਕ ਚਰਚਾ