Mithali raj completes : ਕੋਰੋਨਾ ਮਹਾਂਮਾਰੀ ਦੇ ਕਾਰਨ ਕਈ ਮਹੀਨਿਆਂ ਤੋਂ ਮਹਿਲਾ ਕ੍ਰਿਕਟ ਦੇ ਮੈਚ ਨਹੀਂ ਹੋ ਰਹੇ ਸੀ। ਪਰ ਹੁਣ ਕ੍ਰਿਕਟ ਦੁਬਾਰਾ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਅਤੇ ਦੱਖਣੀ ਅਫਰੀਕਾ ਮਹਿਲਾ ਟੀਮ ਵਿਚਕਾਰ ਇੱਕ ਰੋਜ਼ਾ ਲੜੀ ਖੇਡੀ ਜਾ ਰਹੀ ਹੈ। ਜਿਸ ਦੌਰਾਨ ਟੀਮ ਇੰਡੀਆ ਦੀ ਦਿੱਗਜ ਬੱਲੇਬਾਜ਼ ਮਿਤਾਲੀ ਰਾਜ ਨੇ ਅਜਿਹਾ ਰਿਕਾਰਡ ਆਪਣੇ ਨਾਮ ਕੀਤਾ ਹੈ ਜੋ ਅੱਜ ਤੱਕ ਕੋਈ ਵੀ ਖਿਡਾਰਨ ਭਾਰਤੀ ਮਹਿਲਾ ਕ੍ਰਿਕਟ ਵਿੱਚ ਨਹੀਂ ਕਰ ਸਕੀ ਹੈ। ਜੀ ਹਾਂ, ਸੀਰੀਜ਼ ਦਾ ਤੀਜਾ ਵਨਡੇ ਮਹਿਲਾ ਟੀਮ ਇੰਡੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਦੀ ਤਰਫੋਂ ਬੱਲੇਬਾਜ਼ੀ ਕਰਦੇ ਹੋਏ ਸਾਬਕਾ ਕਪਤਾਨ ਮਿਤਾਲੀ ਰਾਜ ਨੇ 50 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 36 ਦੌੜਾਂ ਦੀ ਪਾਰੀ ਖੇਡੀ ਹੈ।
ਜਿਸ ਦੌਰਾਨ ਮਿਤਾਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਮਿਲਾ ਕੇ ਆਪਣੀਆਂ 10,000 ਦੌੜਾਂ ਪੂਰੀਆਂ ਕੀਤੀਆਂ ਹਨ। ਇਸ ਤਰ੍ਹਾਂ, ਉਹ ਭਾਰਤ ਦੀ ਪਹਿਲੀ ਮਹਿਲਾ ਖਿਡਾਰੀ ਅਤੇ ਵਿਸ਼ਵ ਦੀ ਦੂਜੀ ਮਹਿਲਾ ਖਿਡਾਰੀ ਬਣ ਗਈ ਹੈ ਜਿਸ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 10,000 ਦੌੜਾਂ ਬਣਾਈਆਂ ਹਨ। ਮਿਤਾਲੀ ਨੇ ਇਹ ਕਾਰਨਾਮਾ 311 ਮੈਚਾਂ ਵਿੱਚ ਕੀਤਾ ਹੈ। ਇਸ ਤੋਂ ਪਹਿਲਾ 309 ਮੈਚਾਂ ਵਿੱਚ, ਇੰਗਲੈਂਡ ਦੀ ਸ਼ਾਰਲੋਟ ਐਡਵਰਡਸ ਨੇ 10,273 ਅੰਤਰਰਾਸ਼ਟਰੀ ਦੌੜਾਂ ਬਣਾ ਇਹ ਰਿਕਾਰਡ ਬਣਾਇਆ ਸੀ।
ਇਹ ਵੀ ਦੇਖੋ : ਸਿੱਖਾਂ ਨੇ ਖੋਲ੍ਹਿਆ ਦੁਨੀਆਂ ਦਾ ਸਭ ਤੋਂ ਸਸਤਾ Dialysis Hospital, ਲੋਕ ਬੋਲੇ ਤੁਸੀਂ ਧੰਨ ਹੋ