farmer leaders press conference: ਦਿੱਲੀ ‘ਚ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਨੇਤਾਵਾਂ ਨੇ ਅੱਜ ਪੱਛਮੀ ਬੰਗਾਲ ‘ਚ ਪ੍ਰੈੱਸ ਕਾਨਫ੍ਰੰਸ ਕੀਤੀ।ਇੱਥੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸੇ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ ਹਨ।ਉਨਾਂ੍ਹ ਨੇ ਇਹ ਵੀ ਕਿਹਾ ਕਿ ਬੰਗਾਲ ਚੋਣਾਂ ‘ਚ ਜੇਕਰ ਬੀਜੇਪੀ ਹਾਰਦੀ ਹੈ ਤਾਂ ਉਸਦਾ ਹੰਕਾਰ ਟੁੱਟੇਗਾ ਅਤੇ ਫਿਰ ਕਿਸਾਨਾਂ ਦੀ ਗੱਲ ਮੰਨੀ ਜਾਵੇਗੀ।ਕਿਸਾਨ ਏਕਤਾ ਮੋਰਚੇ ਨੇ ਆਪਣੇ ਇੱਕ ਟਵੀਟ ‘ਚ ਲਿਖਿਆ,”ਸਾਡੇ ਕਿਸਾਨ ਨੇਤਾਵਾਂ ਨੇ ਪੱਛਮੀ ਬੰਗਾਲ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੋ ਵੋਟ ਟੂ ਬੀਜੇਪੀ ਦੇ ਤਹਿਤ ਅਭਿਆਨ ਸ਼ੁਰੂ ਕਰ ਦਿੱਤਾ ਹੈ।
ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਸ ਪਾਰਟੀ ਦੇ ਵਿਰੁੱਧ ਖੜੇ ਹੋਈਏ, ਜੋ ਕਿਸਾਨ ਵਿਰੋਧੀ ਕਾਨੂੰਨ ਲਿਆਉਂਦੀ ਹੈ।ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਸਿੰਘੂ,ਟਿਕਰੀ ਅਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਪਿਛਲੇ ਸਾਲ ਨਵੰਬਰ ਦੇ ਅੰਤ ਤੋਂ ਪ੍ਰਦਰਸ਼ਨ ਕਰ ਰਹੇ ਹਨ।ਇਨ੍ਹਾਂ ‘ਚ ਜਿਆਦਾਤਰ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਹਨ।ਕਿਸਾਨ ਸੰਗਠਨ ਨੇ 26 ਮਾਰਚ ਨੂੰ ਆਪਣੇ ਅੰਦੋਲਨ ਦੇ ਚਾਰ ਮਹੀਨੇ ਪੂਰੇ ਹੋਣ ਮੌਕੇ ‘ਤੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ।ਇਸ ਤੋਂ ਇਲਾਵਾ 28 ਮਾਰਚ ਨੂੰ ਹੋਲਿਕਾ ਦਹਿਨ ਦੌਰਾਨ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦਾ ਵੀ ਫੈਸਲਾ ਕੀਤਾ ਹੈ।
ਓਹੀ ਦਿਨ ਓਹੀ ਤਾਰੀਖ, ਇਹ ਚਮਤਕਾਰ ਨਹੀ ਤਾਂ ਹੋਰ ਕੀ ਹੈ! ਕੀ ਸੱਚੀਂ ਫਤਿਹਵੀਰ ਦਾ ਹੋਇਆ ਦੁਬਾਰਾ ਜਨਮ?