Daytime loot with former : ਹਰਿਆਣਾ ਦੇ ਰੋਹਤਕ ਵਿੱਚ ਮਿਸ ਵਰਲਡ ਰਹੀ ਮਾਨੁਸ਼ੀ ਛਿੱਲਰ ਦੇ ਨਾਨਾ ਤੋਂ ਦਿਨ-ਦਿਹਾੜੇ ਡੇਢ ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਨ੍ਹਾਂ ਦੀ ਲੁਟੇਰੇ ਨਾਲ ਕਾਫੀ ਖਿੱਚ-ਧੂਹ ਵੀ ਹੋਈ। ਲੁਟੇਰਿਆਂ ਨੇ ਉਨ੍ਹਾਂ ਨੂੰ ਗੋਲੀ ਮਰਾਨ ਦੀ ਧਮਕੀ ਦਿੱਤੀ ਅਤੇ ਰਕਮ ਨਾਲ ਭਰਿਆ ਬੈਗ ਅਤੇ ਮੋਬਾਈਲ ਲੁੱਟ ਕੇ ਫਰਾਰ ਹੋ ਗਿਆ। ਹਾਲਾਂਕਿ, ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਪੂਰੀ ਘਟਨਾ ਕੈਦ ਹੋ ਗਈ ਸੀ। ਆਰੀਆ ਨਗਰ ਥਾਣੇ ਦੀ ਸ਼ਿਕਾਇਤ ਦੇ ਅਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਰੋਹਤਕ ਦੀ ਬੈਂਕ ਕਲੋਨੀ ਦੇ ਵਸਨੀਕ ਚੰਦਰਸ਼ੇਖਰ ਸਿੰਘ ਸਹਿਰਾਵਤ ਲੋਕ ਨਿਰਮਾਣ ਵਿਭਾਗ ਵਿੱਚ ਐਸ.ਡੀ.ਓ ਦੇ ਅਹੁਦੇ ਤੋਂ ਸੇਵਾਮੁਕਤ ਹਨ। ਉਹ 2017 ਦੀ ਮਿਸ ਵਰਲਡ ਮਾਨੁਸ਼ੀ ਛਿੱਲਰ ਦੇ ਨਾਨਾ ਹਨ। ਵੀਰਵਾਰ ਦੁਪਹਿਰ ਕਰੀਬ 3 ਵਜੇ ਉਹ ਆਪਣਈ ਪਤਨੀ ਸਾਵਿਤਰੀ ਨੂੰ ਇਲਾਜ ਲਈ ਪੀਜੀਆਈਐਮਐਸ ਦੇ ਡਾਕਟਰ ਕੋਲ ਲੈ ਕੇ ਗਏ ਸਨ। ਇਸ ਦੌਰਾਨ ਉਨ੍ਹਾਂ ਕੋਲ ਬੈਗ ਵਿੱਚ ਡੇਢ ਲੱਖ ਰੁਪਏ ਵੀ ਸਨ।
ਵਾਪਸ ਘਰ ਪਰਤਣ ਤੋਂ ਬਾਅਦ ਜਦੋਂ ਉਹ ਘਰ ਦਾ ਮੇਨ ਗੇਟ ਬੰਦ ਕਰਨ ਲੱਗੇ ਤਾਂ ਇੱਕ ਨੌਜਵਾਨ ਉਨ੍ਹਾਂ ਦੇ ਕੋਲ ਪਹੁੰਚਿਆ ਅਤੇ ਉਨ੍ਹਾਂ ਦੇ ਹੱਥੋਂ ਰੁਪਿਆਂ ਨਾਲ ਭਰਿਆ ਬੈਗ ਖੋਹਣ ਲੱਗਾ। ਉਨ੍ਹਾਂ ਨੇ ਬਦਮਾਸ਼ ਦਾ ਮੁਕਾਬਲਾ ਕੀਤਾ। ਦੋਵਾਂ ਵਿਚ ਖਿੱਚ-ਧੂਹ ਹੁੰਦੀ ਰਹੀ, ਪਰ ਕੋਈ ਵੀ ਵਿੱਚ ਨਹੀਂ ਆਇਆ। ਇਸ ਦੌਰਾਨ ਉਨ੍ਹਾਂ ਦਾ ਮੋਬਾਈਲ ਸੜਕ ’ਤੇ ਡਿੱਗ ਗਿਆ। ਤਾਂ ਲੁਟੇਰਾ ਬੈਗ ਨਾਲ ਮੋਬਾਈਲ ਵੀ ਚੁੱਕ ਕੇ ਉਥੋਂ ਭੱਜ ਗਿਆ। ਨਾਲ ਹੀ ਜਾਂਦੇ-ਜਾਂਦੇ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਆਰੀਆ ਨਗਰ ਥਾਣੇ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਡੀਐਸਪੀ ਗੌਰਖਪਾਲ ਦਾ ਕਹਿਣਾ ਹੈ ਕਿ ਲੁਟੇਰੇ ਨੂੰ ਫੜਨ ਲਈ ਇੱਕ ਪੁਲਿਸ ਟੀਮ ਬਣਾਈ ਗਈ ਹੈ।