Two women give Rs 1.5 lakh : ਓਹੀਓ ਦੇ ਇੰਡੀਪੈਂਡੇਂਸ ਦੇ ਇੱਕ ਰੈਸਟੋਰੈਏਟ ਵਿੱਚ ਖਾਣਾ ਸਰਵ ਕਰਨ ਵਾਲੀ ਇੱਕ ਔਰਤ ਉਸ ਵੇਲੇ ਹੈਰਾਨ ਰਹਿ ਗਈ ਅਤੇ ਭਾਵੁਕ ਹੋ ਗਈ, ਜਦੋਂ ਬੀਤੇ ਮਹੀਨੇ ਰੈਸਟੋਰੈਂਟ ਵਿੱਚ ਖਾਣਾ ਖਾਣ ਆਈਆਂ ਦੋ ਵਿਧਵਾ ਔਰਤਾਂ ਨੇ ਉਸ ਨੂੰ ਟਿਪ ਦੇ ਰੂਪ ਵਿੱਚ ਲਗਭਗ ਡੇਢ ਲੱਖ ਰੁਪਏ ਦੇ ਦਿੱਤੇ। ਅਸਲ ਵਿੱਚ ਫਰਵਰੀ ’ਚ ਦੋ ਔਰਤਾਂ ਇੰਡੀਪੈਂਡੈਂਸ, ਓਹੀਓ ਵਿੱਚ ‘ਸਲਾਈਮੈਨਸ ਟਾਰਵਨ’ ਨਾਮ ਦੇ ਇੱਕ ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ’ਤੇ ਗਈਆਂ ਸਨ। ਇਨ੍ਹਾਂ ਦੋ ਮਹਿਲਾ ਗਾਹਕਾਂ ਨੇ ਆਪਣੇ ਸਰਵਰ ਤਾਨਿਆ ਨੂੰ ਦੱਸਿਆ ਕਿ ਉਹ ਦੋਵੇਂ ਵਿਧਵਾ ਹਨ ਅਤੇ ਅਕਸਰ ਰਾਤ ਦਾ ਖਾਣਾ ਨਹੀਂ ਬਣਾਉਂਦੀਆਂ, ਜਦੋਂ ਤੋਂ ਉਨ੍ਹਾਂ ਨੇ ਆਪਣੇ ਪਤੀ ਨੂੰ ਗੁਆ ਦਿੱਤਾ ਹੈ। ਇਸ ’ਤੇ ਸਰਵਰ ਤਾਨਿਆ ਨੇ ਜਵਾਬ ਦਿੱਤਾ ਕਿ ਉਹ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਦੀ ਹੈ ਅਤੇ ਉਸ ਨਾਲ ਜੁੜਿਆ ਮਹਿਸੂਸ ਕਰ ਸਕਦੀ ਹੈ, ਕਿਉਂਕਿ ਉਸ ਨੇ ਵੀ ਪਿਛਲੇ ਅਪ੍ਰੈਲ ਵਿੱਚ ਆਪਣੇ ਪਤੀ ਨੂੰ ਗੁਆ ਦਿੱਤਾ ਸੀ।
ਇਸ ਸਮੇਂ ਦੌਰਾਨ, ਇਨ੍ਹਾਂ ਤਿੰਨਾਂ ਔਰਤਾਂ ਵਿਚਕਾਰ ਇੱਕ ਬਾਂਡਿੰਗ ਬਣ ਗਈ ਅਤੇ ਇਹੀ ਕਾਰਨ ਰਿਹਾ ਕਿ ਇਨ੍ਹਾਂ ਦੋਵੇਂ ਔਰਤਾਂ ਨੇ ਆਪਣੇ ਸਰਵਰ ਨੂੰ ਇੱਕ ਲਾਈਫਟਾਈਮ ਟਿਪ ਦੇ ਕੇ ਉਸ ਨੂੰ ਹੈਰਾਨ ਕਰ ਦਿੱਤਾ। ਹੋਟਲ ਦੀ ਮਾਰਕੀਟਿੰਗ ਕੋ-ਆਰਡੀਨੇਟਰ, ਰੇਬੇਕਾ ਰੀਮਰ ਨੇ ਕਿਹਾ, “ਤਾਨਿਆ (ਸਰਵਰ) ਇਹ ਜਾਣ ਕੇ ਬਿਲਕੁਲ ਹੈਰਾਨ ਸੀ। ਉਹ ਸਮਝ ਨਹੀਂ ਪਾ ਰਹੀ ਸੀ ਕਿ ਕੀ ਕਰਨਾ ਹੈ। ਉਹ ਰੋ ਰਹੀ ਸੀ, ਉਹ ਇੱਕ-ਦੂਜੇ ਨੂੰ ਜੱਫੀ ਪਾ ਰਹੀਆਂ ਸਨ। ਉਸ ਨੂੰ ਕੁਝ ਪਹਿਲਾਂ ਕਦੇ ਨਹੀਂ ਮਿਲਿਆ ਸੀ।
ਅਸਲ ਵਿੱਚ ਇਨ੍ਹਾਂ ਔਰਤਾਂ ਦੇ ਖਾਣੇ ਦਾ ਬਿਲ 7,272 ਰੁਪਏ ਤੋਂ ਥੋੜ੍ਹਾ ਜ਼ਿਆਦਾ ਸੀ, ਇਸ ਲਈ 20% ਟਿਪ ਲਗਭਗ 1454 ਰੁਪਏ ਹੋਣੀ ਸੀ, ਪਰ ਇਨ੍ਹਾਂ ਮਹਿਲਾ ਗਾਹਕਾਂ ਨੇ ਸਰਵਰ ਤਾਨਿਆ ਨੂੰ ਬਹੁਤ ਜ਼ਿਆਦਾ ਟਿਪ ਦਿੱਤੀ। ਉਨ੍ਹਾਂ ਨੇ ਉਸਨੂੰ ਇੱਕ ਟਿਪ ਵਜੋਂ ਕੁਲ 1,46,960 ਰੁਪਏ ਤੋਂ ਵੱਧ ਦਿੱਤੇ। ਤਾਨਿਆ ਇਸ ਤੋਂ ਬਾਅਦ ਭਾਵੁਕ ਹੋ ਗਈ। ਉਸਨੇ ਕਿਹਾ ਕਿ ਉਹ ਇਸ ਨੂੰ ਸਵੀਕਾਰ ਨਹੀਂ ਕਰ ਸਕਦੀ, ਪਰ ਉਸਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਸ ਨੂੰ ਰੱਖ ਲਵੇ, ਉਹ ਉਸ ਨੂੰ ਇੰਨਾ ਤਾਂ ਹੀ ਦੇ ਰਹੀਆਂ ਹਨ ਕਿਉਂਕਿ ਉਹ ਇਸ ਨੂੰ ਅਫੋਰਡ ਕਰ ਸਕਦੀਆਂ ਹਨ।