india covid new cases 13 march 2021: ਭਾਰਤ ‘ਚ ਇੱਕ ਪਾਸੇ ਕੋਰੋਨਾ ਵਾਇਰਸ ਵਿਰੁੱਧ ਲੋਕਾਂ ਨੂੰ ਸੁਰੱਖਿਆ ਦੇਣ ਲਈ ਵੈਕਸੀਨੇਸ਼ਨ ਦਾ ਕੰਮ ਤੇਜੀ ਨਾਲ ਚੱਲ ਰਿਹਾ ਹੈ।ਦੂਜੇ ਪਾਸੇ ਪਾਜ਼ੇਟਿਵ ਮਾਮਲੇ ਵੱਧਣ ਤੋਂ ਇੱਕ ਵਾਰ ਫਿਰ ਹਾਲਾਤ ਚਿੰਤਾਜਨਕ ਹਨ।ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਅਤੇ ਕੇਰਲ ‘ਚ ਕੋਵਿਡ-19 ਦੇ ਸਭ ਤੋਂ ਜਿਆਦਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।ਇਸ ਤੋਂ ਇਲਾਵਾ ਤਾਮਿਲਨਾਡੂ, ਪੰਜਾਬ ਅਤੇ ਦਿੱਲੀ ‘ਚ ਵੀ ਕੋਰੋਨਾ ਸੰਕਰਮਣ ਦੀ ਰਫਤਾਰ ਵੱਧ ਰਹੀ ਹੈ।
ਭਾਰਤ ‘ਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਇੱਕ ਵਾਰ ਫਿਰ ਚਿੰਤਾ ਵਧਦੀ ਨਜ਼ਰ ਆ ਰਹੀ ਹੈ।ਪਿਛਲੇ ਕੁਝ ਦਿਨਾਂ ‘ਚ ਦੇਸ਼ ‘ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਗ੍ਰਾਫ ਤੇਜੀ ਨਾਲ ਫਿਰ ਉੱਪਰ ਚੜਨ ਲੱਗਾ ਹੈ।ਕੋਰੋਨਾ ਦੇ ਐਕਟਿਵ ਮਾਮਲੇ 2 ਲੱਖ ਦੇ ਪਾਰ ਪਹੁੰਚ ਗਏ ਹਨ।ਕੇਂਦਰ ਸਿਹਤ ਮੰਤਰਾਲੇ ਅਨੁਸਾਰ ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 24,882 ਨਵੇਂ ਮਾਮਲੇ ਸਾਹਮਣੇ ਆਏ ਹਨ।ਜਦੋਂ ਕਿ 140 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।ਇਸਦੇ ਨਾਲ ਹੀ 19,957 ਕੋਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ।
Manish Sisodia ਇਕੱਲੇ ਨੇ ਘੇਰ ਲਈ BJP, ਕਹਿੰਦਾ “ਤੁਹਾਨੂੰ ਸ਼ਰਮ ਨਹੀਂ ਆਉਂਦੀ।..”