Raisins health benefits: ਸੌਗੀ ਜਿਸ ਨੂੰ ਅਸੀਂ ਡ੍ਰਾਈ ਫਰੂਟਸ ਦੇ ਰੂਪ ‘ਚ ਜਾਣਦੇ ਹਾਂ ਇਹ ਇੰਨੀ ਲਾਭਕਾਰੀ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਸਰੀਰ ‘ਚ ਖੂਨ ਦੀ ਕਮੀ ਹੋ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਸੌਗੀ ‘ਚ ਪਾਏ ਜਾਣ ਵਾਲੇ ਆਇਰਨ, ਕੈਲਸ਼ੀਅਮ, ਫਾਈਬਰ ਆਦਿ ਤੱਤ ਦਾ ਨਿਯਮਿਤ ਰੂਪ ‘ਚ ਸੇਵਨ ਕਰਨ ਨਾਲ ਸਰੀਰ ‘ਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਇਸ ਨੂੰ ਸੁੱਕਾ ਖਾਣ ਤੋਂ ਇਲਾਵਾ ਇਸ ਦਾ ਪਾਣੀ ਪੀਣ ਨਾਲ ਵੀ ਸਰੀਰ ਨੂੰ ਲਾਭ ਮਿਲਦਾ ਹੈ। ਸੌਗੀ ਖਾਣ ਨਾਲ ਬਹੁਤ ਸਾਰੇ ਫਾਇਦੇ ਹਨ ਪਰ ਇਸ ਨੂੰ ਖਾਣ ਦਾ ਸਹੀ ਦਾ ਤਰੀਕਾ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
ਸੌਗੀ ਨੂੰ ਭਿਓਂ ਕੇ ਖਾਓ: 50 ਗ੍ਰਾਮ ਸੌਗੀ ਨੂੰ ਚੰਗੀ ਤਰ੍ਹਾਂ ਕਰਕੇ 2 ਤੋਂ 3 ਵਾਰ ਪਾਣੀ ਨਾਲ ਧੋ ਲਓ। ਬਾਅਦ ‘ਚ ਇਸ ਨੂੰ 1 ਗਲਾਸ ਪਾਣੀ ‘ਚ ਰਾਤ ਭਰ ਭਿਓ ਦਿਓ। ਸਵੇਰੇ ਖਾਲੀ ਪੇਟ ਸੌਗੀ ਖਾਣ ਦੇ ਨਾਲ ਇਸਦਾ ਪਾਣੀ ਵੀ ਪੀਓ। ਸੌਗੀ ਦਾ ਪਾਣੀ ਪੀਣ ਨਾਲ ਬਹੁਤ ਸਾਰੇ ਫਾਇਦੇ ਵੀ ਮਿਲਦੇ ਹਨ। ਸੌਗੀ ‘ਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਫਾਈਬਰ ਆਦਿ ਤੱਤ ਪਾਏ ਜਾਂਦੇ ਹਨ ਜਿਸ ਦੇ ਸੇਵਨ ਨਾਲ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਨਾਲ ਹੀ ਸਰੀਰ ‘ਚ ਖੂਨ ਦੀ ਕਮੀ ਤੇਜ਼ੀ ਨਾਲ ਪੂਰੀ ਹੁੰਦੀ ਹੈ।
ਪਾਚਣ ਸ਼ਕਤੀ: ਕਿਸ਼ਮਿਸ਼ ਦਾ ਨਿਯਮਤ ਮਾਤਰਾ ‘ਚ ਸੇਵਨ ਕਰਨ ਨਾਲ ਪਾਚਨ ਸ਼ਕਤੀ ਵਧਦੀ ਹੈ। ਇਕ ਗਲਾਸ ਪਾਣੀ ‘ਚ 12 ਸੌਗੀ ਭਿਉਂ ਕੇ ਇਸ ਨੂੰ ਖਾਣ ਨਾਲ ਪੇਟ ਸਾਫ਼ ਹੁੰਦਾ ਹੈ। ਪਤਲੇ ਲੋਕਾਂ ਨੂੰ ਭਾਰ ਵਧਾਉਣ ਲਈ ਰੋਜ਼ਾਨਾ ਸੌਗੀ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਹੀ ਵਜ਼ਨ ਦਿਵਾਉਣ ਦੇ ਨਾਲ ਐਨਰਜ਼ੀ ਲੈਵਲ ਵਧਾਉਣ ‘ਚ ਵੀ ਲਾਭਕਾਰੀ ਹੈ। ਸੁੱਕੀ ਸੌਗੀ ਦਾ ਸੇਵਨ ਕਰਨ ਨਾਲ ਸਰੀਰ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਇਹ ਕੈਂਸਰ ਸੈੱਲਾਂ ਨੂੰ ਸਰੀਰ ‘ਚ ਵੱਧਣ ਤੋਂ ਰੋਕਦਾ ਹੈ। ਅਕਸਰ ਬਹੁਤ ਸਾਰੇ ਲੋਕ ਮੂੰਹ ‘ਚੋਂ ਬਦਬੂ ਆਉਣ ਦੀ ਸ਼ਿਕਾਇਤ ਕਰਦੇ ਹਨ ਅਜਿਹੇ ‘ਚ ਸੌਗੀ ਦਾ ਸੇਵਨ ਕਰਨ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ‘ਚ ਨੈਚੂਰਲ ਸ਼ੂਗਰ ਹੁੰਦੀ ਹੈ ਇਸ ਲਈ ਇਹ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ। ਇਹ ਸ਼ੂਗਰ ਨੂੰ ਕੰਟਰੋਲ ਕਰਦਾ ਹੈ ਅਤੇ ਇਨਸੁਲਿਨ ਨੂੰ ਕੰਟਰੋਲ ਕਰਦਾ ਹੈ।
ਬਲੱਡ ਪ੍ਰੈਸ਼ਰ ਕੰਟਰੋਲ: ਹਾਈ ਬਲੱਡ ਪ੍ਰੈਸ਼ਰ ਲਈ ਇਹ ਸਭ ਤੋਂ ਵੱਧ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ਵਿਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਤੱਤ ਹਾਈਪਰਟੈਨਸ਼ਨ ਤੋਂ ਬਚਾਅ ਕਰਦਾ ਹੈ। ਇਸ ‘ਚ ਆਇਰਨ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ ਇਸ ਲਈ ਇਹ ਅਨੀਮੀਆ ਤੋਂ ਬਚਾਅ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਤਾਂਬਾ ਵੀ ਹੁੰਦਾ ਹੈ ਜੋ ਲਾਲ ਲਹੂ ਦੇ ਸੈੱਲ ਬਣਾਉਂਦਾ ਹੈ ਅਤੇ ਖੂਨ ਦੀ ਕਮੀ ਨਹੀਂ ਹੁੰਦੀ। ਇਸ ‘ਚ ਪੋਟਾਸ਼ੀਅਮ ਅਤੇ ਪੋਸ਼ਕ ਤੱਤ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਇਸ ‘ਚ ਗਠੀਏ ਦਾ ਖ਼ਤਰਾ ਘੱਟ ਹੋ ਜਾਂਦਾ ਹੈ।