Man was making tandoori Roti : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਮੰਗਣੀ ਦੀ ਰਸਮ ਦੌਰਾਨ, ਤੰਦੂਰੀ ਰੋਟੀ ਬਣਾਉਣ ਵਾਲਾ ਰੋਟੀ ‘ਤੇ ਥੁੱਕ ਲਾ ਕੇ ਸਪਲਾਈ ਕਰ ਰਿਹਾ ਸੀ, ਜਿਸ ਦੀ ਵੀਡੀਓ ਵਾਇਰਲ ਹੋ ਗਈ ਅਤੇ ਉੱਚ ਪੁਲਿਸ ਅਧਿਕਾਰੀਆਂ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਪੁਲਿਸ ਨੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਮੋਹਸਿਨ ਨਾਮ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਸਖਤ ਪੁੱਛਗਿੱਛ ਦੌਰਾਨ ਦੋਸ਼ੀ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਉਸਨੂੰ ਸਲਾਖਾਂ ਪਿੱਛੇ ਭੇਜ ਦਿੱਤਾ।
ਗਾਜ਼ੀਆਬਾਦ ਦੇ ਐਸਪੀ ਦੇਹਾਤ ਡਾ. ਈਰਾਜ ਰਾਜਾ ਨੇ ਦੱਸਿਆ ਕਿ ਇਕ ਵੀਡੀਓ ਵਾਇਰਲ ਹੋਇਆ ਸੀ ਅਤੇ ਪੁਲਿਸ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਪੂਰੀ ਜਾਂਚ ਤੋਂ ਪਤਾ ਲੱਗਿਆ ਕਿ ਇੱਕ ਮੰਗਣੀ ਸਮਾਰੋਹ ਥਾਣਾ ਭੋਜਪੁਰ ਖੇਤਰ ਦੇ ਦੌਸਾ ਬਾਂਝਰਪੁਰ ਵਿੱਚ ਇੱਕ ਮੰਗਣੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਉਸੇ ਸਮੇਂ, ਖਾਣਾ ਪਕਾਉਣ ਵਾਲਾ ਇੱਕ ਨੌਜਵਾਨ ਤੰਦੂਰੀ ਰੋਟੀ ’ਤੇ ਥੁੱਕ ਲਗਾਉਂਦਾ ਹੋਇਆ ਨਜ਼ਰ ਆਇਆ। ਜਿਸ ਤੋਂ ਬਾਅਦ ਵੀਡੀਓ ਦੇ ਜ਼ਰੀਏ ਪੂਰੇ ਮਾਮਲੇ ਵਿੱਚ ਮੋਹਸਿਨ ਨਾਮ ਦੇ ਇੱਕ ਨੌਜਵਾਨ ਦੀ ਸ਼ਨਾਖਤ ਕੀਤੀ ਗਈ, ਉਸਨੇ ਅਪਰਾਧ ਸਵੀਕਾਰ ਕਰ ਲਿਆ, ਜਦਕਿ ਦੋਸ਼ੀ ਖਿਲਾਫ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸਨੂੰ ਸਲਾਖਾਂ ਪਿੱਛੇ ਭੇਜਿਆ ਗਿਆ ਹੈ।
ਉਥੇ ਹੀ ਤੰਦੂਰੀ ਰੋਟੀ ਬਣਾਉਣ ਵਾਲੇ ਨਾਨਕ ਨਾਂ ਦੇ ਵਿਅਕਤੀ ਵਿਅਕਤੀ ਨੇ ਕਿਹਾ ਕਿ ਤੰਦੂਰੀ ਰੋਟੀ ਬਣਾਉਣ ਲਈ ਤੰਦੂਰ ਵਿਚ ਰੋਟੀ ਲਗਾਉਣ ਤੋਂ ਪਹਿਲਾਂ ਥੋੜ੍ਹਾ ਜਿਹਾ ਪਾਣੀ ਲਗਾਇਆ ਜਾਂਦਾ ਹੈ ਪਰ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਵਿੱਚ ਦੋਸ਼ੀ ਪਾਣੀ ਦੀ ਬਜਾਏ ਥੁੱਕ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਜੋ ਕਿ ਬਹੁਤ ਗਲਤ ਹੈ, ਅਜਿਹੇ ਵਿਅਕਤੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।