Corona rage in : ਪੰਜਾਬ ‘ਚ ਕੋਰੋਨਾ ਨੇ ਇੱਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਵਧਦੇ ਕੋਰੋਨਾ ਕੇਸਾਂ ਕਾਰਨ ਪੰਜਾਬ ਦੇ 8 ਜਿਲ੍ਹਿਆਂ ‘ਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਸਕੂਲਾਂ ਨੂੰ ਵੀ ਬੰਦ ਕਰਵਾ ਦਿੱਤਾ ਗਿਆ ਹੈ ਤਾਂ ਜੋ ਕੀਮਤੀ ਜਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਬੀਤੇ ਦਿਨੀਂ ਕੋਵਿਡ-19 ਨਾਲ 22 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਪਿਛਲੇ 24 ਘੰਟਿਆਂ ਦੌਰਾਨ ਇਸ ਵਾਇਰਸ ਨਾਲ ਪ੍ਰਭਾਵਿਤ 1515 ਲੋਕ ਹਸਪਤਾਲਾਂ ਵਿਚ ਪਹੁੰਚੇ ਹਨ। ਜਲੰਧਰ ਜ਼ਿਲ੍ਹੇ ਦੇ 8 ਲੋਕਾਂ ਨੂੰ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ 3-3 ਮਰੀਜ਼ਾਂ ਨੂੰ ਅੰਮ੍ਰਿਤਸਰ ਅਤੇ ਪਟਿਆਲਾ ਦੇ ਹਸਪਤਾਲਾਂ ‘ਚ ਆਕਸੀਜਨ ਸਪੋਰਟ ‘ਤੇ ਹਨ।
ਸ਼ੁੱਕਰਵਾਰ ਨੂੰ ਸਿਹਤ ਵਿਭਾਗ ਵੱਲੋਂ ਰਾਜ ਵਿਚ 33640 ਲੋਕਾਂ ਦੇ ਨਮੂਨੇ ਇਕੱਠੇ ਕੀਤੇ ਗਏ। ਇਸ ਦੇ ਨਾਲ ਰਾਜ ਵਿੱਚ ਹੁਣ ਤੱਕ 5347572 ਲੋਕਾਂ ਦੇ ਨਮੂਨੇ ਲਏ ਗਏ ਹਨ। ਇਸ ਸਮੇਂ ਰਾਜ ਵਿੱਚ ਕੋਰੋਨਾ ਦੇ ਸਰਗਰਮ ਕੇਸਾਂ ਦੀ ਕੁਲ ਗਿਣਤੀ 10916 ਹੈ, ਜਿਨ੍ਹਾਂ ਵਿੱਚੋਂ 212 ਮਰੀਜ਼ ਆਕਸੀਜਨ ਸਪੋਰਟ ’ਤੇ ਹਨ, ਜਦੋਂ ਕਿ 24 ਮਰੀਜ਼ ਵੈਂਟੀਲੇਟਰਾਂ ’ਤੇ ਹਨ। ਰਾਜ ਵਿਚ ਕੋਰੋਨਾ ਮਹਾਂਮਾਰੀ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 6052 ਹੋ ਗਈ ਹੈ। ਦੂਜੇ ਪਾਸੇ, ਸੂਬੇ ਵਿਚ ਜਾਰੀ ਕੀਤੀ ਗਈ ਕੋਰੋਨਾ ਟੀਕਾ ਮੁਹਿੰਮ ਤਹਿਤ 108205 ਸਿਹਤ ਕਰਮਚਾਰੀਆਂ ਨੂੰ ਪਹਿਲਾਂ ਹੀ ਟੀਕਾਕਰਣ ਕੀਤਾ ਜਾ ਚੁੱਕਾ ਹੈ। ਦੂਸਰਾ ਟੀਕਾ ਲਗਵਾਉਣ ਵਾਲੇ ਸਿਹਤ ਕਰਮਚਾਰੀਆਂ ਦੀ ਗਿਣਤੀ ਵਧ ਕੇ 53785 ਹੋ ਗਈ ਹੈ। ਇਸ ਦੇ ਨਾਲ ਹੀ, 97270 ਫਰੰਟਲਾਈਨ ਯੋਧਿਆਂ ਨੂੰ ਵੀ ਪਹਿਲਾ ਟੀਕਾ ਲਗਾਇਆ ਗਿਆ ਹੈ , ਜਦੋਂਕਿ 12323 ਫਰੰਟਲਾਈਨ ਯੋਧੇ ਵੀ ਦੂਜਾ ਟੀਕਾ ਲਗਵਾ ਚੁੱਕੇ ਹਨ।
ਪੰਜਾਬ ਵਿੱਚ ਸ਼ੁੱਕਰਵਾਰ ਨੂੰ ਜਲੰਧਰ ਵਿੱਚ 6, ਪਟਿਆਲੇ ਵਿੱਚ 4, ਲੁਧਿਆਣਾ ਅਤੇ ਮੁਹਾਲੀ ਵਿੱਚ 3-3, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ 2-2, ਫਿਰੋਜ਼ਪੁਰ ਅਤੇ ਮੁਕਤਸਰ ਵਿੱਚ 1-1 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ 24 ਘੰਟਿਆਂ ਦੌਰਾਨ ਹੁਸ਼ਿਆਰਪੁਰ (211) ਵਿੱਚ ਸਭ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। 180 ਵਿੱਚ ਲੁਧਿਆਣਾ, ਜਲੰਧਰ ਵਿੱਚ 179, ਪਟਿਆਲਾ ਵਿੱਚ 164, ਨਵਾਂ ਸ਼ਹਿਰ ਵਿੱਚ 137, ਮੁਹਾਲੀ ਵਿੱਚ 125, ਅੰਮ੍ਰਿਤਸਰ ਵਿੱਚ 103, ਰੋਪੜ ਵਿੱਚ 77, ਕਪੂਰਥਲਾ ਵਿੱਚ 69, ਗੁਰਦਾਸਪੁਰ ਵਿੱਚ 64, ਫਰੀਦਕੋਟ ਵਿੱਚ 31, ਤਰਨ ਤਾਰਨ ਵਿੱਚ 30, ਬਠਿੰਡਾ ਅਤੇ ਸੰਗਰੂਰ ਵਿੱਚ 27 ਮਾਨਸਾ ਵਿੱਚ 27, ਮੋਗਾ ਵਿੱਚ 21, ਫਤਿਹਗੜ ਸਾਹਿਬ ਵਿੱਚ 13, ਫਾਜ਼ਿਲਕਾ ਅਤੇ ਬਰਨਾਲਾ ਵਿੱਚ 10, ਪਠਾਨਕੋਟ ਵਿੱਚ 9, ਮੁਕਤਸਰ ਵਿੱਚ 5 ਅਤੇ ਫਿਰੋਜ਼ਪੁਰ ਵਿੱਚ 4 ਕੇਸ ਦਰਜ ਕੀਤੇ ਗਏ ਹਨ।