Bank strike today: ਦੋ ਬੈਂਕਾਂ ਦੇ ਨਿੱਜੀਕਰਨ ਦੇ ਪ੍ਰਸਤਾਵ ਦੇ ਖਿਲਾਫ ਸੋਮਵਾਰ ਤੇ ਮੰਗਲਵਾਰ ਨੂੰ ਦੇਸ਼ ਭਰ ਦੇ ਬੈਂਕ ਕਰਮਚਾਰੀ ਹੜਤਾਲ ‘ਤੇ ਰਹਿਣਗੇ । ਦੋ ਦਿਨ ਬੈਂਕ ਬੰਦ ਰਹਿਣ ਕਾਰਨ ਬੈਂਕਿੰਗ ਕੰਮਕਾਜ ਪ੍ਰਭਾਵਿਤ ਹੋਵੇਗਾ । ਹੜਤਾਲ ਦੇ ਚੱਲਦਿਆਂ ਬੈਂਕ ਸ਼ਾਖਾਵਾਂ ਵਿੱਚੋਂ ਪੈਸੇ ਕੱਢਵਾਉਣਾ ਅਤੇ ਜਮ੍ਹਾ ਕਰਨਾ, ਚੈੱਕ ਕਲੀਅਰੈਂਸ ਅਤੇ ਲੋਨ ਕਲੀਅਰੈਂਸ ਵਰਗੀਆਂ ਸੇਵਾਵਾਂ ਨੂੰ ਪ੍ਰਭਾਵਿਤ ਕਰੇਗਾ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ (UFBU) ਬੈਨਰ ਹੇਠ ਨੌਂ ਯੂਨੀਅਨਾਂ ਵੱਲੋਂ ਹੜਤਾਲ ਕੀਤੀ ਗਈ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (AIBEA) ਦੇ ਜਨਰਲ ਸੈਕਟਰੀ ਸੀ.ਐਚ. ਵੈਂਕਟਾਚਲਮ ਨੇ 10 ਲੱਖ ਮੁਲਾਜ਼ਮਾਂ ਦੇ ਹੜਤਾਲ ਵਿੱਚ ਸ਼ਾਮਿਲ ਹੋਣ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਸਟੇਟ ਬੈਂਕ ਆਫ਼ ਇੰਡੀਆ(SBI) ਅਤੇ ਕੈਨਰਾ ਬੈਂਕ ਸਣੇ ਕਈ ਸਰਕਾਰੀ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਹੜਤਾਲ ਦੇ ਮੱਦੇਨਜ਼ਰ ਉਨ੍ਹਾਂ ਦੇ ਦਫਤਰ ਅਤੇ ਸ਼ਾਖਾਵਾਂ ਦੇ ਕੰਮਕਾਜ ‘ਤੇ ਅਸਰ ਪੈ ਸਕਦਾ ਹੈ। ਇਸ ਦੇ ਬਾਵਜੂਦ ਬੈਂਕਾਂ ਨੇ ਕਿਹਾ ਹੈ ਕਿ ਪ੍ਰਸਤਾਵਿਤ ਹੜਤਾਲ ਦੇ ਦਿਨ ਬੈਂਕਾਂ ਅਤੇ ਸ਼ਾਖਾਵਾਂ ਵਿੱਚ ਵਧੀਆ ਕੰਮਕਾਜ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਐਲਾਨ ਕੀਤਾ ਸੀ ਕਿ ਸਰਕਾਰ ਨੇ ਇਸ ਸਾਲ ਦੋ ਸਰਕਾਰੀ ਬੈਂਕਾਂ ਅਤੇ ਇੱਕ ਬੀਮਾ ਕੰਪਨੀ ਦਾ ਨਿੱਜੀਕਰਨ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਤੋਂ ਪਹਿਲਾਂ IDBI ਬੈਂਕ ਦੀ ਆਪਣੀ ਬਹੁਤੀ ਹਿੱਸੇਦਾਰੀ ਭਾਰਤੀ ਜੀਵਨ ਬੀਮਾ ਨਿਗਮ ਨੂੰ ਵੇਚੀ ਸੀ । ਪਿਛਲੇ ਚਾਰ ਸਾਲਾਂ ਵਿੱਚ ਜਨਤਕ ਖੇਤਰ ਦੇ 14 ਬੈਂਕਾਂ ਨੂੰ ਮਿਲਾ ਦਿੱਤਾ ਜਾ ਚੁੱਕਿਆ ਹੈ।
ਇਹ ਵੀ ਦੇਖੋ: ਨਹੀਂ ਹੱਟਦਾ BJP ਵਾਲਾ ਹਰਜੀਤ ਗਰੇਵਾਲ, ਕਿਸਾਨਾਂ ਖਿਲਾਫ ਫਿਰ ਉਗਲਿਆ ਜ਼ਹਿਰ, ਕਹਿੰਦਾ …