Daliya benefits: ਭਾਰਤੀ ਲੋਕਾਂ ਨੂੰ ਦਲੀਆ ਖਾਣਾ ਬਹੁਤ ਪਸੰਦ ਹੈ। ਜੇ ਘਰ ‘ਚ ਕੁਝ ਨਾ ਬਣਿਆ ਹੋਵੇ ਜਾਂ ਹੈਲਥੀ ਖਾਣ ਦੀ ਇੱਛਾ ਹੋ ਰਹੀ ਹੋਵੇ ਤਾਂ ਇਕ ਹੀ ਆਪਸ਼ਨ ਬਚਦਾ ਹੈ ਅਤੇ ਉਹ ਹੁੰਦਾ ਹੈ ਦਲੀਆ। ਦਲੀਆ ਇੱਕ ਸਾਬਤ ਅਨਾਜ ਹੈ ਇਸ ‘ਚ ਪ੍ਰੋਟੀਨ, ਵਿਟਾਮਿਨ ਬੀ1, ਬੀ2, ਫਾਈਬਰ ਦੇ ਇਲਾਵਾ ਹੋਰ ਵੀ ਬਹੁਤ ਸਾਰੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਸ਼ਾਮਿਲ ਹਨ। ਨਾਸ਼ਤੇ ‘ਚ ਜ਼ਿਆਦਾਤਰ ਲੋਕ ਘੱਟ ਕੈਲੋਰੀ ਵਾਲੇ ਦਲੀਏ ਦਾ ਸੇਵਨ ਕਰਦੇ ਹਨ। ਖ਼ਾਸਕਰ ਸਵੇਰ ਦੇ ਸਮੇਂ ਦਲੀਏ ਦੇ ਸੇਵਨ ਨਾਲ ਤੁਹਾਨੂੰ ਸਾਰਾ ਦਿਨ ‘ਚ ਤਾਕਤ ਰਹਿੰਦੀ ਹੈ। ਇਸ ਤੋਂ ਇਲਾਵਾ ਨਾਸ਼ਤੇ ‘ਚ ਖਾਧਾ ਗਿਆ ਦਲੀਆ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰਨ ‘ਚ ਬਹੁਤ ਲਾਭਕਾਰੀ ਸਿੱਧ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਦਲੀਆ ਖਾਣ ਦੇ ਫਾਇਦੇ ਹੋਣਗੇ ਅਤੇ ਨਾਲ ਹੀ ਤੁਸੀਂ ਕਿਹੜੇ 3 ਤਰੀਕਿਆਂ ਨਾਲ ਦਲੀਆ ਖਾ ਸਕਦੇ ਹੋ।
ਪਹਿਲਾਂ ਜਾਣੋ ਦਲੀਆ ਖਾਣ ਦੇ ਫਾਇਦੇ
- ਕੋਲੈਸਟ੍ਰੋਲ ਕੰਟਰੋਲ ਕਰੇ
- ਹੱਡੀਆਂ ਮਜ਼ਬੂਤ ਬਣਾਵੇ
- ਭਾਰ ਘੱਟ ਕਰੇ
- ਖੂਨ ਦੀ ਕਮੀ ਕਰੇ ਦੂਰ
- ਬ੍ਰੈਸਟ ਕੈਂਸਰ ਤੋਂ ਬਚਾਅ
- ਸ਼ੂਗਰ ‘ਚ ਲਾਭਕਾਰੀ
- ਵਧੀਆ ਪਾਚਨ ਤੰਤਰ
- ਮੈਗਨੀਸ਼ੀਅਮ ਨਾਲ ਭਰਪੂਰ
- ਊਰਜਾ ਦਾ ਸਰੋਤ
- ਮਾਸਪੇਸ਼ੀ ਬਣਾਵੇ
- ਲੰਬੇ ਸਮੇਂ ਤੱਕ ਨਹੀਂ ਲੱਗਦੀ ਭੁੱਖ
- ਪੇਟ ਦੀਆਂ ਬਿਮਾਰੀਆਂ ਨੂੰ ਕਰੇ ਦੂਰ
ਤਾਂ ਤੁਸੀਂ ਦੇਖਿਆ ਦਲੀਆ ਖਾਣਾ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੁੰਦਾ ਹੈ। ਇਸ ਦੇ ਸੇਵਨ ਤੋਂ ਸਾਨੂੰ ਕਿੰਨੇ ਲਾਭ ਹੁੰਦੇ ਹਨ। ਆਮ ਤੌਰ ‘ਤੇ ਦਲੀਆ 2 ਹੀ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਇਕ ਤਾਂ ਮਿੱਠਾ ਹੈ ਅਤੇ ਦੂਜਾ ਨਮਕੀਨ। ਪਰ ਜੇ ਤੁਸੀਂ ਇਨ੍ਹਾਂ ਦੋ ਕਿਸਮਾਂ ਦੇ ਦਲੀਏ ਖਾ ਕੇ ਬੋਰ ਹੋ ਗਏ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਬਣਾਉਣ ਦੀ ਰੈਸਿਪੀ ਦੱਸਦੇ ਹਾਂ ਜਿਸ ਨੂੰ ਖਾਣ ਨਾਲ ਤੁਹਾਨੂੰ ਫਾਇਦਾ ਤਾਂ ਹੋਵੇਗਾ ਹੀ ਨਾਲ ਹੀ ਤੁਹਾਨੂੰ ਇਸ ਨਾਲ ਇੱਕ ਨਵਾਂ ਟੇਸਟ ਮਿਲੇਗਾ।
ਸਾਬੂਦਾਣਾ ਦਲੀਆ
- ਇਸ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਸਾਬੂਦਾਣੇ ਨੂੰ ਚੰਗੀ ਤਰ੍ਹਾਂ ਧੋਵੋ।
- ਇਸ ਨੂੰ ਕੁਝ ਸਮੇਂ ਲਈ ਭਿਓ ਕੇ ਰੱਖ ਦਿਓ
- ਹੁਣ ਪਾਣੀ ਨੂੰ ਉਬਾਲੋ ਅਤੇ ਉਸ ‘ਚ ਸਾਬੂਦਾਣਾ ਪਾਓ
- ਹੁਣ ਤੁਸੀਂ ਇਸ ‘ਚ ਨਮਕ, ਮਿਰਚ, ਮਸਾਲੇ, ਪਿਆਜ਼ ਅਤੇ ਕੈਪਸਿਕਮ ਪਾ ਸਕਦੇ ਹੋ।
- ਇਸ ਤੋਂ ਬਾਅਦ ਤੁਸੀਂ ਇਸ ‘ਚ ਦਲੀਆ ਪਾਓ।
ਓਟਸ ਦਲੀਆ
- ਪਹਿਲਾਂ ਤੁਸੀਂ ਪਾਣੀ ‘ਚ ਰਾਗੀ ਪਾਊਡਰ ਅਤੇ ਓਟਸ ਮਿਲਾਓ
- ਹੁਣ ਤੁਸੀਂ ਇਸਨੂੰ ਘੱਟ ਸੇਕ ‘ਤੇ ਪਕਾਉਦੇ ਰਹੋ
- ਇਕ ਵਾਰ ਚੰਗੀ ਤਰ੍ਹਾਂ ਪੱਕ ਜਾਣ ਤੋਂ ਬਾਅਦ ਤੁਸੀਂ ਇਸ ‘ਚ ਸਬਜ਼ੀਆਂ ਪਾ ਸਕਦੇ ਹੋ।
- ਇਸ ਨੂੰ ਪੱਕਣ ਦਿਓ
- ਇਸ ‘ਚ ਦਲੀਆ ਪਾਓ
- ਲਓ ਤਿਆਰ ਹੈ ਤੁਹਾਡਾ ਹੈਲਥੀ ਦਲੀਆ
- ਆਪਣੀ ਸਿਹਤਮੰਦ ਓਟਮੀਲ ਤਿਆਰ ਲਓ
ਕੇਲਾ ਮਖਾਣਾ ਦਲੀਆ
- ਸਭ ਤੋਂ ਪਹਿਲਾਂ ਮਖਾਣਿਆਂ ਨੂੰ ਗਰਮ ਪਾਣੀ ‘ਚ ਭਿਓ ਦਿਓ
- ਹੁਣ ਪਾਣੀ ‘ਚੋਂ ਕੱਢਣ ਤੋਂ ਬਾਅਦ ਉਸ ਨੂੰ ਦੁੱਧ ‘ਚ ਚੰਗੀ ਤਰ੍ਹਾਂ ਉਬਾਲੋ।
- ਹੁਣ ਤੁਸੀਂ ਉਸ ‘ਚ ਕੇਲਾ ਅਤੇ ਥੋੜ੍ਹੀ ਜਿਹੀ ਖੰਡ ਮਿਲਾ ਕੇ ਇਸ ਨੂੰ ਮਿਕਸ ਕਰੋ
- ਹੁਣ ਤੁਸੀਂ ਇਸ ‘ਚ ਦਲੀਆ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ।