Dieting warning signs: ਮੋਟਾਪਾ ਅੱਜ ਹਰ ਤੀਜੇ ਵਿਅਕਤੀ ਦੀ ਸਮੱਸਿਆ ਹੈ। ਅਜਿਹੇ ‘ਚ ਲੋਕ ਇਸ ਨੂੰ ਘਟਾਉਣ ਲਈ ਕਸਰਤ ਦੇ ਨਾਲ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਪਰ ਡਾਈਟਿੰਗ ਦੇ ਦੌਰਾਨ ਘੱਟ ਅਤੇ ਗਲਤ ਡਾਈਟਿੰਗ ਦੇ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਇਸਦੇ ਕਾਰਨ ਸਰੀਰ ਪਹਿਲਾਂ ਹੀ ਕੁਝ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ। ਅਜਿਹੇ ‘ਚ ਇਨ੍ਹਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਤੁਰੰਤ ਡਾਈਟਿੰਗ ਛੱਡ ਦੇਣ ‘ਚ ਹੀ ਭਲਾਈ ਹੈ। ਤਾਂ ਆਓ ਅਸੀਂ ਤੁਹਾਨੂੰ ਅੱਜ ਇਸ ਲੇਖ ‘ਚ ਉਨ੍ਹਾਂ ਲੱਛਣਾਂ ਬਾਰੇ ਦੱਸਦੇ ਹਾਂ…
ਜ਼ਿਆਦਾ ਥਕਾਵਟ ਰਹਿਣੀ: ਜ਼ਿਆਦਾ ਕੰਮ ਕਰਨ ਨਾਲ ਥਕਾਵਟ ਅਤੇ ਕਮਜ਼ੋਰੀ ਹੋਣਾ ਆਮ ਗੱਲ ਹੈ। ਪਰ ਡਾਈਟਿੰਗ ਦੇ ਕੁਝ ਸਮੇਂ ਬਾਅਦ ਹੀ ਥਕਾਵਟ, ਕਮਜ਼ੋਰੀ ਅਤੇ ਸੁਸਤੀ ਹੋਣੀ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਵੱਲ ਇਸ਼ਾਰਾ ਕਰਦੀ ਹੈ। ਅਜਿਹੇ ‘ਚ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸਦੇ ਲਈ ਵਧੀਆ ਰਹੇਗਾ ਜੇ ਤੁਸੀਂ ਡਾਈਟਿੰਗ ਛੱਡ ਕੇ ਆਪਣੀ ਡੇਲੀ ਡਾਇਟ ‘ਤੇ ਧਿਆਨ ਦਿਓ। ਡਾਈਟਿੰਗ ਦੇ ਦੌਰਾਨ ਲੰਬੇ ਸਮੇਂ ਤੱਕ ਪੇਟ ਖਾਲੀ ਰਹਿਣ ਨਾਲ ਐਸਿਡਿਟੀ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ ‘ਚ ਜੇ ਇਹ ਸਮੱਸਿਆ ਵਧ ਜਾਵੇ ਤਾਂ ਤੁਰੰਤ ਡਾਈਟਿੰਗ ਛੱਡਣ ‘ਚ ਹੀ ਭਲਾਈ ਹੈ। ਨਹੀਂ ਤਾਂ ਪਾਚਨ ਪ੍ਰਣਾਲੀ ਹੌਲੀ ਅਤੇ ਖ਼ਰਾਬ ਹੋਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਸਿਹਤ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਅਨਿਯਮਿਤ ਪੀਰੀਅਡਸ ਦੀ ਸਮੱਸਿਆ: ਡਾਈਟਿੰਗ ਦੌਰਾਨ ਪੀਰੀਅਡਸ ਦੀ ਸਮੱਸਿਆ ਹੋਣ ‘ਤੇ ਡਾਈਟਿੰਗ ਤੁਰੰਤ ਛੱਡ ਦੇਣੀ ਚਾਹੀਦੀ ਹੈ। ਅਸਲ ‘ਚ ਇਸ ਨਾਲ ਸਰੀਰ ਦਾ ਮੈਟਾਬੋਲਿਜ਼ਮ ਹੌਲੀ ਹੋਣ ਨਾਲ ਹਾਰਮੋਨਜ਼ ਬਦਲਣ ਲੱਗਦੇ ਹਨ। ਅਜਿਹੇ ‘ਚ ਅਨਿਯਮਿਤ ਪੀਰੀਅਡਜ ਦੀਆਂ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤਰ੍ਹਾਂ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਹੋਣ ਤੋਂ ਪਹਿਲਾਂ ਡਾਈਟਿੰਗ ਛੱਡਣਾ ਵਧੀਆ ਹੈ। ਡਾਈਟਿੰਗ ਕਰਦੇ ਸਮੇਂ ਥੋੜ੍ਹੀ ਮਾਤਰਾ ‘ਚ ਭੋਜਨ ਕਰਨਾ ਹੁੰਦਾ ਹੈ। ਅਜਿਹੇ ‘ਚ ਲੰਬੇ ਸਮੇਂ ਤੋਂ ਭੁੱਖੇ ਰਹਿਣ ਨਾਲ ਵਿਵਹਾਰ ‘ਚ ਚਿੜਚਿੜਾਪਨ ਵਧ ਸਕਦਾ ਹੈ। ਦਰਅਸਲ ਇਸਦੇ ਪਿੱਛੇ ਦਾ ਕਾਰਨ ਸਰੀਰ ‘ਚ ਪੌਸ਼ਟਿਕ ਤੱਤਾਂ ਦੀ ਕਮੀ ਅਤੇ ਗਲਤ ਚੀਜ਼ਾਂ ਦਾ ਸੇਵਨ ਹੋ ਸਕਦਾ ਹੈ। ਜੇ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਤਾਂ ਕੁਝ ਮਾਹਰਾਂ ਦੀ ਸਲਾਹ ਜ਼ਰੂਰ ਲਓ। ਉਹ ਤੁਹਾਡੇ ਕੁਝ ਜ਼ਰੂਰੀ ਟੈਸਟ ਕਰਕੇ ਤੁਹਾਨੂੰ ਸਹੀ ਡਾਇਟ ਪਲੈਨ ਦੱਸਣਗੇ।