US Snow Storm: ਅਮਰੀਕਾ ਵਿੱਚ ਇੱਕ ਮਹੀਨੇ ਵਿੱਚ ਦੂਜੀ ਵਾਰ ਬਰਫੀਲੇ ਤੂਫਾਨ ਨੇ ਦਸਤਕ ਦਿੱਤੀ ਹੈ। ਜਿਸ ਨੇ ਪਿਛਲੇ 140 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਕੋਲੋਰਾਡੋ, ਵਯੋਮਿੰਗ ਅਤੇ ਨੇਬਰਾਸਕਾ ਸਣੇ 6 ਰਾਜਾਂ ਵਿੱਚ 48 ਘੰਟਿਆਂ ਵਿੱਚ 5 ਫੁੱਟ ਤੱਕ ਬਰਫ਼ ਡਿੱਗੀ । ਇਸ ਕਾਰਨ 80 ਤੋਂ ਵੱਧ ਹਾਈਵੇਅ ਬੰਦ ਹੋ ਗਏ ਹਨ । ਦੋ ਦਿਨਾਂ ਵਿੱਚ 2400 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ।
ਇਸਦੇ ਨਾਲ ਹੀ ਲਗਭਗ 35 ਲੱਖ ਲੋਕ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਦੇ ਅਨੁਸਾਰ ਆਮ ਤੌਰ ‘ਤੇ ਮਾਰਚ ਵਿੱਚ ਬਰਫਬਾਰੀ ਨਹੀਂ ਹੁੰਦੀ। ਇਸ ਦੌਰਾਨ ਇੱਥੇ ਦਾ ਤਾਪਮਾਨ 10 ਤੋਂ 15 ਡਿਗਰੀ ਦੇ ਵਿਚਕਾਰ ਹੁੰਦਾ ਹੈ ,ਪਰ ਸਾਇਬੇਰੀਆ ਵੱਲੋਂ ਚੱਲੀਆਂ ਠੰਡੀਆਂ ਹਵਾਵਾਂ ਦੇ ਨਤੀਜੇ ਵਜੋਂ ਬਰਫਬਾਰੀ ਹੋਈ। ਇਸ ਬਰਫਬਾਰੀ ਕਾਰਨ ਤਾਪਮਾਨ ਮਾਇਨਸ 11 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਮਾਰਚ 1881 ਵਿੱਚ ਇਸ ਤਰ੍ਹਾਂ ਦੀ ਬਰਫਬਾਰੀ ਹੋਈ ਸੀ, ਜਿਸ ਵਿੱਚ 24 ਇੰਚ ਤੱਕ ਦੀ ਬਰਫਬਾਰੀ ਹੋਈ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਰਕਟਿਕ ਧਮਾਕੇ ਕਾਰਨ ਅਮਰੀਕਾ ਵਿੱਚ 122 ਸਾਲ ਦਾ ਸਭ ਤੋਂ ਬਰਫੀਲਾ ਤੂਫ਼ਾਨ ਆਇਆ ਸੀ। ਜਿਸ ਕਾਰਨ ਟੈਕਸਾਸ ਸਮੇਤ 12 ਰਾਜਾਂ ਵਿੱਚ ਭਾਰੀ ਬਰਫਬਾਰੀ ਹੋਈ ਸੀ । ਇਸ ਤੂਫਾਨ ਦੀ ਲਪੇਟ ਵਿੱਚ ਆ ਕੇ 21 ਲੋਕ ਮਾਰੇ ਗਏ ਸਨ, ਜਦਕਿ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਸਨ ।
ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ