Pakistan rain of notes: ਪਾਕਿਸਤਾਨ ਤੋਂ ਹੈਲੀਕਾਪਟਰ ਰਾਹੀਂ ਨੋਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਮਾਮਲਾ ਪਾਕਿਸਤਾਨ ਦੇ ਪੰਜਾਬ ਦੇ ਮੰਡੀ ਬਹਾਉਦੀਨ ਇਲਾਕੇ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਵਿਆਹ ਸਮਾਗਮ ਵਿੱਚ ਹੈਲੀਕਾਪਟਰ ਰਾਹੀਂ ਬਰਾਤੀਆਂ ‘ਤੇ ਨੋਟ ਸੁੱਟੇ ਗਏ । ਆਸਮਾਨ ਤੋਂ ਹੈਲੀਕਾਪਟਰ ਰਾਹੀਂ ਨੋਟ ਸੁੱਟਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਲਾੜੇ ਦਾ ਭਰਾ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਨੇ ਆਪਣੇ ਭਰਾ ਦੇ ਵਿਆਹ ਦਾ ਜਸ਼ਨ ਮਨਾਉਣ ਲਈ ਹੈਲੀਕਾਪਟਰ ਕਿਰਾਏ ‘ਤੇ ਲੈ ਕੇ ਬਰਾਤੀਆਂ ‘ਤੇ ਜੰਮ ਕੇ ਨੋਟਾਂ ਦੀ ਬਾਰਿਸ਼ ਕੀਤੀ। ਦਰਅਸਲ, ਪਾਕਿਸਾਤਨ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕਿਸੇ ਨੇ ਇਸ ਤਰ੍ਹਾਂ ਕੀਤਾ ਹੋਵੇ। ਇਸ ਤੋਂ ਪਹਿਲਾਂ ਗੁਜਰਾਂਵਾਲਾ ਵਿੱਚ ਵੀ ਇੱਕ ਕਾਰੋਬਾਰੀ ਨੇ ਆਪਣੇ ਪੁੱਤਰ ਦੇ ਵਿਆਹ ਵਿੱਚ ਬਰਾਤੀਆਂ ‘ਤੇ ਡਾਲਰਾਂ ਦੀ ਬਾਰਿਸ਼ ਕੀਤੀ ਸੀ ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੋਕ ਗੱਡੀਆਂ ‘ਤੇ ਚੜ੍ਹ ਕੇ ਨੋਟ ਇਕੱਠੇ ਕਰ ਰਹੇ ਹਨ। ਵੀਡੀਓ ਵਿੱਚ ਸਾਫ਼ ਤੌਰ ‘ਤੇ ਦਿਖਾਈ ਦੇ ਰਿਹਾ ਹੈ ਕਿ ਜਦੋਂ ਬਾਰਾਤ ਮੈਰਿਜ ਹਾਲ ਪਹੁੰਚਦੀ ਹੈ ਤਾਂ ਲਾੜੇ ਦੇ ਪਿਤਾ ਤੇ ਦੋਸਤਾਂ ਵੱਲੋਂ ਮਹਿਮਾਨਾਂ ‘ਤੇ ਨੋਟਾਂ ਦੀ ਬਾਰਿਸ਼ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਜਿੱਥੇ ਇੱਕ ਪਾਸੇ ਇਹ ਵੀਡੀਓ ਬਹੁਤ ਵਾਰ ਦੇਖੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਤਰ੍ਹਾਂ ਕੀਤੇ ਗਏ ਫਾਲਤੂ ਖਰਚ ਦੀ ਸਖ਼ਤ ਆਲੋਚਨਾ ਵੀ ਹੋ ਰਹੀ ਹੈ।
ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ