agriculture laws narendra singh tomar: ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਕਿਸਾਨ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ।ਇਸ ਦੌਰਾਨ ਹੁਣ ਕਿਸਾਨ ਨੇਤਾ ਪੱਛਮੀ ਬੰਗਾਲ ਗਏ ਹੋਏ ਹਨ ਜਿਸ ਨੂੰ ਲੈ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਕਿਸਾਨਾਂ ‘ਤੇ ਨਿਸ਼ਾਨਾ ਸਾਧਿਆ ਹੈ।ਕਿਸਾਨ ਆਗੂਆਂ ਦੇ ਬੰਗਾਲ ਜਾਣ ‘ਤੇ ਤੋਮਰ ਦਾ ਕਹਿਣਾ ਹੈ ਉਹ ਪੱਛਮੀ ਬੰਗਾਲ ਜਾ ਕੇ ਪੱਥਰਾਂ ਨਾਲ ਆਪਣਾ ਸਿਰ ਨਾ ਮਾਰਨ।ਉਹ ਆਪਣੇ ਮਾਮਲੇ ‘ਚ ਫੈਸਲਾ ਤਾਂ ਲੈ ਨਹੀਂ ਸਕੇ ਦੂਜਿਆਂ ਦੀ ਠੇਕੇਦਾਰੀ ਲੈ ਰਹੇ ਹਨ।ਕਿਸਾਨ ਆਗੂ ਹੁਣ ਪੱਛਮੀ ਬੰਗਾਲ ‘ਚ ਜਾ ਕੇ ਪ੍ਰਚਾਰ ਕਰ ਰਹੇ ਹਨ, ਜਿੱਥੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।
ਇਸ ਨੂੰ ਲੈ ਕੇ ਨਰਿੰਦਰ ਸਿੰਘ ਤੋਮਰ ਨਰਾਜ਼ ਹਨ।ਖਫਾ ਹੋਏ ਤੋਮਰ ਨੇ ਮੱਧ ਪ੍ਰਦੇਸ਼ ਦੇ ਮੁਰੈਨਾ ‘ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਆਗੂਆਂ ਬਾਰੇ ਇਹ ਗੱਲ ਕਹੀ।ਉਨ੍ਹਾਂ ਨੇ ਕਿਹਾ ਕਿ ਕਿਸਾਨ ਹਨ, ਤਾਂ ਕਿਸਾਨਾਂ ਦੀ ਗੱਲ ‘ਤੇ ਚਰਚਾ ਕਰਨ ਲਈ ਸਰਕਾਰ ਤਿਆਰ ਹੈ।ਗੱਲਬਾਤ ਨਾਲ ਸਾਰਿਆਂ ਦਾ ਹੱਲ ਹੋਵੇਗਾ।ਪੱਥਰਾਂ ਨਾਲ ਸਿਰ ਮਾਰਨ ਨਾਲ ਕੋਈ ਹੱਲ ਨਹੀਂ ਨਿਕਲਣਾ।ਖੇਤੀਬਾੜੀ ਮੰਤਰੀ ਨੇ ਮਮਤਾ ਬੈਨਰਜੀ ‘ਤੇ ਨਿਸ਼ਾਨਾ ਸਾਧਿਆ ਹੈ।ਤੋਮਰ ਨੇ ਕਿਹਾ ਹੈ ਕਿ ਪੱਛਮੀ ਬੰਗਾਲ ‘ਚ ਹੁਣ ਮਮਤਾ ਬੈਨਰਜੀ ਦੀ ਵੀ ਵਿਦਾਈ ਦਾ ਸਮਾਂ ਆ ਗਿਆ ਹੈ।
ਮੋਦੀ ਨੂੰ ਚੁਭਣਗੀਆਂ ਮੇਘਾਲਿਆ ਦੇ ਰਾਜਪਾਲ ਦੀਆਂ ਗੱਲਾਂ, ਕਹਿੰਦੇ “ਮੰਨ ਜਾਓ ਸਿੱਖ ਕੌਮ ਕਦੇ ਪਿੱਛੇ ਨਹੀਂ ਹਟਦੀ “