coronavirus cases on top 2021: ਭਾਵੇਂ ਦੇਸ਼ ਦੇ ਦੋ ਦਰਜਨ ਤੋਂ ਵੱਧ ਸ਼ਹਿਰਾਂ ‘ਚ ਕੋਰੋਨਾ ਤੋਂ ਬਚਾਅ ਲਈ ਨਾਈਟ ਕਰਫਿਊ ਅਤੇ ਲਾਕਡਾਊਨ ਵਰਗੀਆਂ ਪਾਬੰਧੀਆਂ ਲਗਾਈਆਂ ਗਈਆਂ ਹਨ, ਪਰ ਇਸ ਨਾਲ ਸੰਕਰਮਣ ਦੀ ਰਫਤਾਰ ਘੱਟ ਹੁੰਦੀ ਨਹੀਂ ਦਿਸ ਰਹੀ।ਬੁੱਧਵਾਰ ਨੂੰ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ‘ਚ ਦੇਸ਼ ਭਰ ‘ਚ ਕੋਰੋਨਾ ਦੇ 28,903 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਤਰ੍ਹਾਂ ਦੇਸ਼ ‘ਚ ਕੋਰੋਨਾ ਦੇ ਕੁਲ ਮਾਮਲਿਆਂ ਦੀ ਸੰਖਿਆ 11,438,734 ਹੋ ਗਈ ਹੈ।ਇਸ ਸਾਲ ਕਿਸੇ ਵੀ ਇੱਕ ਦਿਨ ਕੋਰੋਨਾ ਦਾ ਇਹ ਸਭ ਤੋਂ ਵੱਧ ਅੰਕੜਾ ਹੈ।ਜੋ ਸੂਬਿਆਂ ਤੋਂ ਇਲਾਵਾ ਕੇਂਦਰ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਹੈ।ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ ਤੋਂ ਲੈ ਕੇ ਪੰਜਾਬ ਤੱਕ ਦੇ ਕਈ ਸ਼ਹਿਰਾਂ ‘ਚ ਪਾਬੰਦੀਆਂ ਤੋਂ ਬਾਅਦ ਵੀ ਕੋਰੋਨਾ ਦੀ ਰਫਤਾਰ ਘੱਟ ਨਹੀਂ ਹੋ ਰਹੀ ਹੈ।
ਬੀਤੇ 24 ਘੰਟਿਆਂ ‘ਚ ਕੋਰੋਨਾ ਸੰਕਰਮਣ ਦੇ ਚਲਦਿਆਂ 188 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਤਰ੍ਹਾਂ ਕੋਰੋਨਾ ਨਾਲ ਮਰ ਵਾਲੇ ਲੋਕਾਂ ਦਾ ਅੰਕੜਾ 1,59,044 ਹੋ ਗਿਆ ਹੈ।ਬੀਤੇ ਇਕ ਹਫਤੇ ਤੋਂ ਦੇਸ਼ ‘ਚ ਹਰ ਦਿਨ 20 ਹਜ਼ਾਰ ਤੋਂ ਜਿਆਦਾ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ।ਇਸ ਤਰ੍ਹਾਂ ਕੁਲ ਐਕਟਿਵ ਕੇਸਾਂ ਦਾ ਅੰਕੜਾ ਵੀ ਵੱਧ ਕੇ 2, 34, 406 ਹੋ ਗਿਆ ਹੈ।ਇਹ ਸੰਖਿਆ ਦੇਸ਼ ਦੇ ਕੁਲ ਮਾਮਲਿਆਂ ਦੇ 1.96 ਫੀਸਦੀ ਦੇ ਬਰਾਬਰ ਹੈ।ਦੇਸ਼ ‘ਚ ਐਕਟਿਵ ਕੇਸਾਂ ਦੀ ਸੰਖਿਆ ‘ਚ 10,974 ਦਾ ਇਜ਼ਾਫਾ ਹੋ ਗਿਆ ਹੈ।ਬੀਮਾਰੀ ਨੂੰ ਮਾਤ ਦੇ ਕੇ ਬਾਹਰ ਆਉਣ ਵਾਲੇ ਲੋਕਾਂ ਦੀ ਸੰਖਿਆ 11,045,284 ਹੈ।ਇੱਕ ਪਾਸੇ ਕੋਰੋਨਾ ਦੀ ਰਫਤਾਰ ਵੱਧ ਰਹੀ ਹੈ ਤਾਂ ਦੂਜੇ ਪਾਸੇ ਵੈਕਸੀਨੇਸ਼ਨ ਵੀ ਤੇਜ ਹੋਇਆ ਹੈ।ਹੁਣ ਤੱਕ ਦੇਸ਼ ਭਰ ‘ਚ 3.50 ਕਰੋੜ ਕੋਰੋਨਾ ਵੈਕਸੀਨ ਡੋਜ਼ ਦਿੱਤੀ ਜਾ ਚੁੱਕੀ ਹੈ।ਕੋਰੋਨਾ ਦੀ ਵੱਧਦੀ ਰਫਤਾਰ ਤੋਂ ਕੇਂਦਰ ਸਰਕਾਰ ਵੀ ਸਰਗਰਮ ਹੋ ਗਈ ਹੈ।ਕਈ ਸੂਬਿਆਂ ‘ਚ ਟੀਮਾਂ ਭੇਜਣ ਦੇ ਨਾਲ ਹੀ ਬੁੱਧਵਾਰ ਨੂੰ ਪੀਐੱਮ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਬੈਠਕ ਬੁਲਾਈ ਹੈ।ਇਸ ਮੀਟਿੰਗ ‘ਚ ਪੀਐੱਮ ਮੋਦੀ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਰਿਪੋਰਟ ਲੈਣਗੇ ਅਤੇ ਹਾਲਾਤ ‘ਤੇ ਚਰਚਾ ਕਰਨਗੇ।
ਮੋਰਚੇ ‘ਚ ਪਹੁੰਚੇ ਜੌਨੀ ਬਾਬੇ ਨੇ ਲਾ ‘ਤੀਆਂ ਲਹਿਰਾਂ, ਕਿਸਾਨਾਂ ਨੂੰ ਕਹਿੰਦਾ “ਦੱਸੋ ਕੀ ਚਾਹੀਦਾ, ਅੰਬਾਨੀ ਵੱਡਾ ਗਰੀਬ..