pm modi video conferencing meeting: ਦੇਸ਼ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੱਖ ਮੰਤਰੀਆਂ ਦੇ ਨਾਲ ਵਰਚੁਅਲ ਬੈਠਕ ਕਰ ਰਹੇ ਹਨ।ਪੀਐੱਮ ਮੋਦੀ ਮੁੱਖ ਮੰਤਰੀਆਂ ਨਾਲ ਕੋੋਰਨਾ ਦੇ ਪ੍ਰਭਾਵ ਅਤੇ ਵੈਕਸੀਨੇਸ਼ਨ ‘ਤੇ ਵੀ ਚਰਚਾ ਕਰ ਰਹੇ ਹਨ।ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜੀ, ਛੱਤੀਸਗੜ੍ਹ ਦੇ ਸੀਐੱਮ ਭੂਪੇਸ਼ ਬਘੇਲ ਅਤੇ ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ ਇਸ ਬੈਠਕ ‘ਚ ਸ਼ਾਮਲ ਨਹੀਂ ਹਨ।ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ ਵੀ ਕੋਰੋਨਾ ਕਾਲ ‘ਚ ਕਈ ਵਾਰ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ੍ਰੰਸ ਰਾਹੀਂ ਚਰਚਾ ਕਰਕੇ ਮਹਾਂਮਾਰੀ ਦੀ ਰੋਕਥਾਮ ਦੀ ਰਣਨੀਤੀ ਬਣਾ ਚੁੱਕੇ ਹਨ।ਦੱਸਣਯੋਗ ਹੈ ਕਿ ਦੇਸ਼ ‘ਚ ਪਿਛਲੇ ਹਫਤੇ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ ਅਤੇ ਗੁਜਰਾਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਸਭ ਤੋਂ ਤੇਜੀ ਨਾਲ ਦੇਖੀ ਗਈ ਹੈ।
ਭਾਰਤ ‘ਚ ਕੋਵਿਡ-19 ਦੇ ਇੱਕ ਦਿਨ ‘ਚ 28,903 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 1 ਕਰੋੜ 14 ਲੱਖ 38 ਹਜ਼ਾਰ ਹੋ ਗਈ।ਇਸ ਤੋਂ ਪਹਿਲਾਂ 13 ਦਸੰਬਰ ਨੂੰ 24 ਘੰਟਿਆਂ ‘ਚ ਵਾਇਰਸ ਦੇ 30, 254 ਨਵੇਂ ਮਾਮਲੇ ਸਾਹਮਣੇ ਆਏ ਸਨ।ਦੇਸ਼ ‘ਚ ਵਾਇਰਸ ਨਾਲ 188 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,59,044 ਹੋ ਗਈ।ਅੰਕੜਿਆਂ ਅਨੁਸਾਰ, ਦੇਸ਼ ‘ਚ ਲਗਾਤਾਰ ਸੱਤਵੇਂ ਦਿਨ ਵਾਇਰਸ ਦੇ ਨਵੇਂ ਮਾਮਲਿਆਂ ‘ਚ ਵਾਧਾ ਦਰਜ ਕੀਤਾ ਗਿਆ ਅਤੇ ਉਸਦੇ ਨਾਲ ਹੀ ਇਲਾਜ ਅਧੀਨ ਲੋਕਾਂ ਦੀ ਗਿਣਤੀ ਵੱਧ ਕੇ 2, 34, 406 ਹੋ ਗਈ, ਜੋ ਕੁੱਲ ਮਾਮਲਿਆਂ ਦਾ 2.05 ਫੀਸਦੀ ਹੈ।ਦੇਸ਼ ‘ਚ ਕੁੱਲ 1,10,45, 284 ਲੋਕ ਸਿਹਤਯਾਬ ਹੋ ਚੁੱਕੇ ਹਨ।ਹਾਲਾਂਕਿ ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ‘ਚ ਗਿਰਾਵਟ ਆਈ ਹੈ ਅਤੇ ਉਹ ਹੁਣ 96.56 ਫੀਸਦੀ ਹੈ।ਦੂਜੇ ਪਾਸੇ ਕੋਵਿਡ-19 ਨਾਲ ਮ੍ਰਿਤਕ ਦਰ 1.39 ਫੀਸਦੀ ਹੈ।