Honey Cloves benefits: ਜਿੱਥੇ ਲੌਂਗ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਉੱਥੇ ਹੀ ਸ਼ਹਿਦ ਵੀ ਬਹੁਤ ਸਾਰੇ ਚਿਕਿਤਸਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਪੁਰਾਣੇ ਸਮੇਂ ‘ਚ ਸ਼ਹਿਦ ਅਤੇ ਲੌਂਗ ਦੀ ਵਰਤੋਂ ਬਿਮਾਰੀਆਂ ਦੇ ਇਲਾਜ ‘ਚ ਕੀਤਾ ਜਾਂਦਾ ਸੀ ਕਿਉਂਕਿ ਦੋਵਾਂ ‘ਚ ਹੀ ਐਂਟੀਬੈਕਟੀਰੀਅਲ, ਐਂਟੀਵਾਇਰਲ, ਐਂਟੀਫੰਗਸ ਗੁਣ ਹੁੰਦੇ ਹਨ। ਅਜਿਹੇ ‘ਚ ਦੋਵਾਂ ਦਾ ਇਕੱਠਿਆਂ ਦਾ ਸੇਵਨ ਕਰਕੇ ਤੁਸੀਂ ਦੁੱਗਣਾ ਫ਼ਾਇਦਾ ਲੈ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਲੌਂਗ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਤੁਹਾਨੂੰ ਕੀ-ਕੀ ਫ਼ਾਇਦੇ ਮਿਲਦੇ ਹਨ।
ਗਲੇ ਦੇ ਦਰਦ ਨੂੰ ਦੂਰ ਕਰੇ: ਗਲੇ ‘ਚ ਦਰਦ, ਸੋਜਸ਼ ਅਤੇ ਧੱਫੜ ਦੀ ਸਮੱਸਿਆ ਬਦਲਦੇ ਮੌਸਮ ਵਿੱਚ ਆਮ ਹੈ ਜੋ ਇੰਫੈਕਸ਼ਨ ਨਾਲ ਵੀ ਜੁੜਿਆ ਹੁੰਦਾ ਹੈ। ਅਜਿਹੇ ‘ਚ 2-3 ਲੌਂਗ ਨੂੰ ਇੱਕ ਚੱਮਚ ਸ਼ਹਿਦ ‘ਚ ਭਿਓਂ ਕੇ ਥੋੜ੍ਹੀ ਦੇਰ ਲਈ ਛੱਡ ਦਿਓ ਅਤੇ ਫਿਰ ਲੌਂਗਾਂ ਨੂੰ ਬਾਹਰ ਕੱਢਕੇ ਸ਼ਹਿਦ ਚੱਟ ਕੇ 1 ਗਲਾਸ ਗੁਣਗੁਣਾ ਪਾਣੀ ਪੀਓ। ਇਸ ਨਾਲ ਗਲ਼ੇ ਦਾ ਦਰਦ ਠੀਕ ਹੋ ਜਾਵੇਗਾ।
ਮੂੰਹ ਦੇ ਛਾਲੇ ਠੀਕ ਕਰੇ: 1 ਚੱਮਚ ਸ਼ਹਿਦ ‘ਚ 1/2 ਚੱਮਚ ਲੌਂਗ ਪਾਊਡਰ ਮਿਲਾ ਕੇ ਛਾਲਿਆਂ ‘ਤੇ ਲਗਾਓ ਅਤੇ ਕੁਝ ਮਿੰਟਾਂ ਬਾਅਦ ਕੁਰਲੀ ਕਰੋ। ਦਿਨ ‘ਚ ਤਿੰਨ ਵਾਰ ਅਜਿਹਾ ਕਰਨਾ ਤੁਹਾਨੂੰ ਵਧੀਆ ਵਧੀਆ ਰਿਜ਼ਲਟ ਮਿਲੇਗਾ। ਇਸ ‘ਚ ਮੌਜੂਦ ਐਂਟੀ-ਇਨਫਲੇਮੇਟਰੀ ਅਤੇ ਐਂਟੀਸੈਪਟਿਕ ਗੁਣ ਛਾਲਿਆਂ ਨੂੰ ਦੂਰ ਕਰਨ ‘ਚ ਮਦਦਗਾਰ ਹੁੰਦੇ ਹਨ। ਲੌਂਗ ਅਤੇ ਸ਼ਹਿਦ ਉਲਟੀਆਂ ਅਤੇ ਮਤਲੀ ਦੀ ਸਮੱਸਿਆ ਲਈ ਇਕ ਰਾਮਬਾਣ ਇਲਾਜ਼ ਹੈ। ਇਸ ਦੇ ਲਈ 5 ਭੁੰਨੇ ਹੋਏ ਲੌਂਗ ਪਾਊਡਰ ‘ਚ ਸ਼ਹਿਦ ਮਿਲਾ ਕੇ ਖਾਓ। ਪ੍ਰੈਗਨੈਂਸੀ ਦੌਰਾਨ ਹੋਣ ਵਾਲੀ ਉਲਟੀ ਮਤਲੀ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਸਖੇ ਨੂੰ ਟ੍ਰਾਈ ਕਰ ਸਕਦੇ ਹੋ। ਸ਼ਹਿਦ ‘ਚ ਭਿੱਜੇ ਹੋਏ ਲੌਂਗ ਖਾਣ ਨਾਲ ਪਾਚਕ ਰੇਟ ਵਧਦਾ ਹੈ ਜੋ ਭਾਰ ਘਟਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ‘ਚ ਕਾਰਬੋਹਾਈਡਰੇਟ ਵੀ ਹੁੰਦੇ ਹਨ ਜੋ ਤੁਹਾਨੂੰ ਦਿਨ ਭਰ ਐਂਰਜੈਟਿਕ ਰੱਖਣ ‘ਚ ਸਹਾਇਤਾ ਕਰਦੇ ਹਨ।
ਇਮਿਊਨਿਟੀ ਵਧਾਵੇ: ਇਸ ਨਾਲ ਸਰੀਰ ਦੀ ਇਮਿਊਨਿਟੀ ਵੱਧਦੀ ਹੈ ਅਤੇ ਸਰਦੀ-ਖ਼ੰਘ ਵਰਗੀ ਇੰਫੈਕਸ਼ਨ ਤੋਂ ਬਚਾਅ ਹੁੰਦਾ ਹੈ। ਇਹ ਫੰਗਲ ਇੰਫੇਕਸ਼ਨ ਨੂੰ ਦੂਰ ਕਰਨ ‘ਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਇਹ ਕਿਡਨੀ ਅਤੇ ਲੀਵਰ ਨੂੰ ਵੀ ਡੀਟੌਕਸ ਕਰਨ ‘ਚ ਮਦਦ ਕਰਦਾ ਹੈ। ਨਾਲ ਹੀ ਇਹ ਕੋਲੈਸਟ੍ਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਬਲੱਡ ਸਰਕੂਲੇਸ਼ਨ ਨੂੰ ਵੀ ਸੁਧਾਰਦਾ ਹੈ। ਇਸ ‘ਚ ਫਲੈਵਨੋਇਡ ਵੀ ਹੁੰਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਸ ਨਾਲ ਬਲੱਡ ਕਲੋਟਸ ਬਣਨ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਮੂੰਹ ‘ਚ ਜ਼ਿਆਦਾ ਸਲਾਈਵਾ ਬਣਨ ਲੱਗਦਾ ਹੈ ਜੋ ਪਾਚਣ ਪ੍ਰਣਾਲੀ ਨੂੰ ਸਹੀ ਰੱਖਦਾ ਹੈ ਅਤੇ ਤੁਸੀਂ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਕੈਂਸਰ ਤੋਂ ਬਚਾਅ: ਇਸ ‘ਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਕੈਂਸਰ ਸੈੱਲਾਂ ਦੀ ਗਰੋਥ ਨਹੀਂ ਹੋਣ ਦਿੰਦੇ। ਇਸਦੇ ਨਾਲ ਤੁਸੀਂ ਇਸ ਖਤਰਨਾਕ ਬਿਮਾਰੀ ਤੋਂ ਬਚੇ ਰਹਿੰਦੇ ਹੋ। ਇਕ ਚੱਮਚ ਲੌਂਗ ਦੇ ਪਾਊਡਰ ‘ਚ 1 ਚੱਮਚ ਸ਼ਹਿਦ ਮਿਲਾਓ ਅਤੇ ਇਸਨੂੰ ਮੁਹਾਂਸਿਆਂ ‘ਤੇ ਲਗਾ ਕੇ ਰਾਤ ਭਰ ਲਈ ਛੱਡ ਦਿਓ। ਸਵੇਰੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਕੁਝ ਦਿਨਾਂ ਲਈ ਅਜਿਹਾ ਕਰਨ ਨਾਲ ਤੁਹਾਨੂੰ ਆਪਣੇ ਆਪ ਨੂੰ ਅੰਤਰ ਮਹਿਸੂਸ ਹੋਵੇਗਾ। 1 ਚੱਮਚ ਸ਼ਹਿਦ, ਲੌਂਗ ਪਾਊਡਰ ਅਤੇ ਨਿੰਬੂ ਦਾ ਰਸ ਮਿਲਾ ਕੇ 20 ਮਿੰਟ ਲਈ ਚਿਹਰੇ ‘ਤੇ ਲਗਾਓ ਅਤੇ ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਦੇ ਐਂਟੀਮਾਈਕਰੋਬਾਇਲ ਅਤੇ ਐਂਟੀ-ਇਨਫਲੇਮੇਟਰੀ ਗੁਣ ਸਕਿਨ ਨੂੰ ਹਾਈਡਰੇਟਿਡ ਅਤੇ Moisturized ਰੱਖਦੇ ਹਨ ਜਿਸ ਨਾਲ ਨਾ ਸਿਰਫ ਸਕਿਨ ਗਲੋ ਕਰਦੀ ਹੈ ਬਲਕਿ ਤੁਸੀਂ ਏਜਿੰਗ ਦੀ ਸਮੱਸਿਆ ਤੋਂ ਵੀ ਬਚੇ ਰਹਿੰਦੇ ਹੋ।