Bone Cancer symptoms: ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ ਜੋ ਵਿਅਕਤੀ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਜਾਂਦੀ ਹੈ। ਕੈਂਸਰ ਕਈ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ‘ਚੋਂ ਇਕ ਹੈ ਬੋਨ ਕੈਂਸਰ (Bone Cancer)। ਬੱਚਿਆਂ ਅਤੇ ਨੌਜਵਾਨਾਂ ‘ਚ ਬੋਨ ਕੈਂਸਰ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ ਇਸ ਦਾ ਇਕ ਕਾਰਨ ਹੈ ਖ਼ਰਾਬ ਲਾਈਫਸਟਾਈਲ। ਹੱਡੀਆਂ ‘ਚ ਹੋਣ ਵਾਲੇ ਇਸ ਕੈਂਸਰ ਦੀ ਸਮੇਂ ਸਿਰ ਪਛਾਣ ਨਾ ਹੋਵੇ ਤਾਂ ਜਾਨ ਜਾਣ ਦਾ ਖ਼ਤਰਾ ਵੀ ਰਹਿੰਦਾ ਹੈ।
ਸਭ ਤੋਂ ਪਹਿਲਾਂ ਕਿਉਂ ਹੁੰਦਾ ਹੈ ਬੋਨ ਕੈਂਸਰ: ਹੱਡੀਆਂ ਦੇ ਕੈਂਸਰ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਕਿਸੀ ਹੱਡੀ ‘ਚ ਟਿਊਮਰ ਬਣਨ ਲੱਗਦਾ ਹੈ। ਹੌਲੀ-ਹੌਲੀ ਕੈਂਸਰ ਸੈੱਲ ਹੱਡੀਆਂ ‘ਚ ਫੈਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਸਰੀਰ ਦੇ ਬਾਕੀ ਹਿੱਸਿਆਂ ਨੂੰ ਵੀ ਆਪਣੀ ਚਪੇਟ ‘ਚ ਲੈ ਲੈਂਦੀ ਹੈ। ਬੋਨ ਕੈਂਸਰ ਕਿਸੀ ਵੀ ਹੱਡੀ ਦੇ ਅੰਦਰ ਹੋ ਸਕਦਾ ਹੈ ਪਰ ਇਹ ਕੈਂਸਰ ਹੱਥਾਂ ਅਤੇ ਪੈਰਾਂ ਦੀਆਂ ਹੱਡੀਆਂ ‘ਚ ਜ਼ਿਆਦਾ ਹੁੰਦਾ ਹੈ।
ਕਿਹੜੇ ਲੋਕਾਂ ਨੂੰ ਜ਼ਿਆਦਾ ਖ਼ਤਰਾ?
- Osteosarcoma ਬੋਨ ਕੈਂਸਰ ਦਾ ਸਭ ਤੋਂ ਆਮ ਕਿਸਮ ਹੈ ਜੋ ਅਕਸਰ ਹੱਥ, ਪੈਰ ਜਾਂ ਪੈਲਵਿਸ ‘ਚ ਹੁੰਦਾ ਹੈ। ਜ਼ਿਆਦਾਤਰ 10 ਤੋਂ 30 ਸਾਲ ਦੀ ਉਮਰ ਵਾਲੇ ਲੋਕਾਂ ‘ਚ ਇਹ ਜ਼ਿਆਦਾ ਦੇਖਣ ਨੂੰ ਮਿਲਦਾ ਹੈ।
- ਵਿੰਗ ਸਾਰਕੋਮਾ (Ewing sarcoma) ਦੀ ਸਭ ਤੋਂ ਜ਼ਿਆਦਾ ਸੰਭਾਵਨਾ ਬੱਚਿਆਂ ਅਤੇ ਨੌਜਵਾਨਾਂ ‘ਚ ਹੁੰਦੀ ਹੈ ਜੋ ਹੱਥ-ਪੈਰ, ਛਾਤੀ, ਪੇਲਵਿਸ ਅਤੇ ਕਮਰ ‘ਚ ਸ਼ੁਰੂ ਹੁੰਦਾ ਹੈ।
- Chondrosarcoma ਬੋਨ ਕੈਂਸਰ ਹੱਥ, ਪੈਰ ਅਤੇ ਪੈਲਵਿਸ ਤੋਂ ਸ਼ੁਰੂ ਹੁੰਦਾ ਹੈ ਜੋ ਜਿਆਦਾਤਰ 40 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੁੰਦਾ ਹੈ।
ਕਦੋਂ ਹੁੰਦਾ ਹੈ ਬੋਨ ਕੈਂਸਰ ?
- ਬੋਨ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਪੇਜੇਟ ਰੋਗ (Paget’s Disease) ਹੈ ਜਿਸ ਨਾਲ ਕੈਂਸਰ ਸੈੱਲਜ਼ ਨੂੰ ਵਧਾਵਾ ਮਿਲਦਾ ਹੈ।
- ਇਸ ਤੋਂ ਇਲਾਵਾ ਜੈਨੇਟਿਕ, ਰੇਡੀਏਸ਼ਨ ਇਲਾਜ਼, ਬੋਨ ਮੈਰੋ ਕੈਂਸਰ, ਰੇਡੀਏਸ਼ਨ ਦੇ ਜ਼ਿਆਦਾ ਸੰਪਰਕ ‘ਚ ਰਹਿਣਾ ਅਤੇ ਕੈਂਸਰ ਦੀਆਂ ਦਵਾਈਆਂ ਨਾਲ ਵੀ ਸੰਭਾਵਨਾ ਰਹਿੰਦੀ ਹੈ।
ਹੁਣ ਜਾਣੋ ਬੋਨ ਕੈਂਸਰ ਦੇ ਲੱਛਣ…
- ਹੱਡੀਆਂ ਅਤੇ ਜੋੜਾਂ ਦੇ ਆਸ-ਪਾਸ ਸੋਜ ਅਤੇ ਦਰਦ ਬੋਨ ਕੈਂਸਰ ਦਾ ਸਭ ਤੋਂ ਪਹਿਲਾਂ ਸੰਕੇਤ ਹੈ ਜੋ ਸ਼ੁਰੂਆਤੀ ‘ਚ ਹੌਲੀ ਅਤੇ ਸਮੇਂ ਦੇ ਨਾਲ ਵੱਧਦੀ ਜਾਂਦੀ ਹੈ। ਹਾਲਾਂਕਿ ਕੈਂਸਰ ਤੋਂ ਇਲਾਵਾ ਇਹ ਦਰਦ ਗਠੀਆ ਦੇ ਕਾਰਨ ਵੀ ਹੋ ਸਕਦਾ ਹੈ ਇਸ ਲਈ ਕਿਰਪਾ ਕਰਕੇ ਡਾਕਟਰ ਦੁਆਰਾ ਜਾਂਚ ਕਰਵਾਓ।
- ਹੱਡੀ ‘ਤੇ ਸੋਜ ਜਾਂ ਲਾਲ ਰੰਗ ਦੇ ਉੱਭਰਨ ਕਾਰਨ ਟੁੱਟੀਆਂ ਹੱਡੀਆਂ, ਹੱਡੀਆਂ ‘ਚ ਗੱਠ, ਕਮਜ਼ੋਰੀ ਦੇ ਕਾਰਨ ਹੱਡੀ ਦਾ ਚਟਕਣਾ ਵੀ ਬੋਨ ਕੈਂਸਰ ਦਾ ਸੰਕੇਤ ਦਿੰਦੀ ਹੈ। ਦਰਅਸਲ ਟਿਊਮਰ ਕਾਰਨ ਹੱਡੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਇਹ ਅਸਾਨੀ ਨਾਲ ਟੁੱਟ ਜਾਂਦੀ ਹੈ। ਹਾਲਾਂਕਿ ਹੱਡੀਆਂ ਦਾ ਕਮਜ਼ੋਰ ਹੋਣਾ ਕੈਲਸ਼ੀਅਮ ਦੀ ਕਮੀ ਦਾ ਸੰਕੇਤ ਵੀ ਹੋ ਸਕਦਾ ਹੈ।
- ਗਰਮੀਆਂ ਜਾਂ ਸਰਦੀਆਂ ਦੇ ਮੌਸਮ ‘ਚ ਬੇਲੋੜਾ ਪਸੀਨਾ ਆਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਬੋਨ ਕੈਂਸਰ ਦਾ ਸੰਕੇਤ ਹੁੰਦਾ ਹੈ। ਅਜਿਹੇ ‘ਚ ਤੁਹਾਨੂੰ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ।
- ਜੇ ਤੁਸੀਂ ਹਰ ਸਮੇਂ ਥੱਕੇ ਰਹਿੰਦੇ ਹੋ ਜਾਂ ਰੋਜ਼ਾਨਾ ਦੇ ਕੰਮ ਕਰਨ ‘ਚ ਮੁਸ਼ਕਲ ਆ ਰਹੀ ਹੈ ਤਾਂ ਇਕ ਵਾਰ ਚੈੱਕਅਪ ਕਰਵਾਓ ਕਿਉਂਕਿ ਇਹ ਬੋਨ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ।
- ਬਿਨਾਂ ਕਿਸੀ ਕਾਰਨ ਭਾਰ ਘੱਟ ਰਿਹਾ ਹੋਵੇ ਤਾਂ ਇਹ ਬੋਨ ਕੈਂਸਰ ਦਾ ਇਸ਼ਾਰਾ ਹੋ ਸਕਦਾ ਹੈ। ਹਾਲਾਂਕਿ ਭਾਰ ਘਟਣ ਦੇ ਕਾਰਨ ਹੋਰ ਵੀ ਹੋ ਸਕਦੇ ਹਨ ਇਸਲਈ ਇੱਕ ਵਾਰ ਚੈੱਕਅਪ ਕਰਵਾਓ।
- ਕਈ ਵਾਰੀ ਮੋਢੇ ਦੀ ਹੱਡੀ ‘ਚ ਹੋਣ ਵਾਲੇ ਟਿਊਮਰ ਨਾਲ ਬੁਖਾਰ ਹੋ ਸਕਦਾ ਹੈ ਇਸ ਲਈ ਜੇ ਤੁਹਾਨੂੰ ਬਿਨਾਂ ਕਾਰਨ ਬੁਖਾਰ ਹੋ ਜਾਵੇ ਤਾਂ ਡਾਕਟਰ ਤੋਂ ਤੁਰੰਤ ਜਾਂਚ ਕਰਵਾਉ।
- ਅਨੀਮੀਆ, ਭੁੱਖ ਦੀ ਕਮੀ, ਸਰੀਰਕ ਕਮਜ਼ੋਰੀ, ਸਰੀਰ ‘ਚ ਸੋਜ, ਚੱਕਰ ਆਉਣਾ, ਕਮਜ਼ੋਰ ਇਮਿਊਨਿਟੀ ਵੀ ਬੋਨ ਕੈਂਸਰ ਦੇ ਲੱਛਣਾਂ ‘ਚੋਂ ਇੱਕ ਹੈ।