Women health diet plan: ਪੀਰੀਅਡਜ਼ ਦਾ ਪਹਿਲਾ ਪੜਾਅ, ਹਾਰਮੋਨਲ ਬਦਲਾਅ, ਮਾਂ ਬਣਨ ਅਤੇ ਮੇਨੋਪੌਜ਼ ਦੇ ਕਾਰਨ ਔਰਤਾਂ ਦੇ ਸਰੀਰ ਦੀਆਂ ਜ਼ਰੂਰਤਾਂ ਵੀ ਬਦਲਦੀਆਂ ਰਹਿੰਦੀਆਂ ਹਨ। ਛੋਟੇ ਤੋਂ ਲੈ ਕੇ ਵੱਡੀ ਉਮਰ ਦੀਆਂ ਔਰਤਾਂ ਨੂੰ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਮੈਗਨੀਸ਼ੀਅਮ, ਓਮੇਗਾ -3 ਫੂਡਜ਼ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਪਰ ਛੋਟੀ ਉਮਰ ‘ਚ ਜਿੱਥੇ ਮਾਪੇ ਕੁੜੀਆਂ ਦੀ ਡਾਇਟ ਵੱਲ ਖ਼ਾਸ ਧਿਆਨ ਨਹੀਂ ਦਿੰਦੇ ਉੱਥੇ ਵੱਡੀ ਉਮਰ ‘ਚ ਔਰਤਾਂ ਖੁਦ ਆਪਣੇ ਖਾਣ-ਪੀਣ ਨੂੰ ਲੈ ਕੇ ਲਾਪਰਵਾਹ ਹੋ ਜਾਂਦੀਆਂ ਹਨ, ਖ਼ਾਸ ਕਰ Married Women। ਇਸ ਦੇ ਕਾਰਨ ਸਰੀਰ ‘ਚ ਬਹੁਤ ਸਾਰੇ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਕੁੜੀਆਂ, teenagers ਅਤੇ ਔਰਤਾਂ ਨੂੰ ਉਮਰ ਅਨੁਸਾਰ ਡਾਇਟ ਲੈਣਾ ਬਹੁਤ ਜ਼ਰੂਰੀ ਹੈ।
Minors Girls ਯਾਨਿ ਕੁੜੀਆਂ ਲਈ ਸੁਪਰਫੂਡਜ਼: ਬੱਚੀਆਂ ਦੀ ਡਾਇਟ ‘ਚ ਸੇਬ, ਦਲੀਆ, ਆਂਡੇ, ਜਾਮਣ, ਐਵੋਕਾਡੋ, ਸੈਲਮਨ, ਨਾਨਵੇਜ਼, ਸ਼ਹਿਦ, ਬੀਨਜ਼ ਅਤੇ ਦਾਲ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਆਪਣੀ ਡਾਇਟ ‘ਚ 1 ਕੱਪ ਦੁੱਧ, ਭਿੱਜੇ ਹੋਏ ਬਦਾਮ, ਪੋਹਾ, ਜੂਸ, ਟਮਾਟਰ ਦਾ ਸੂਪ, ਪਨੀਰ, ਸੈਂਡਵਿਚ, ਚਾਕਲੇਟ ਮਿਲਕ ਸ਼ੇਕ ਦਿਓ। ਇਸ ਨਾਲ ਉਨ੍ਹਾਂ ਨੂੰ ਵਧੀਆ ਵਿਕਾਸ ‘ਚ ਸਹਾਇਤਾ ਮਿਲੇਗੀ। ਨਾਲ ਹੀ ਉਨ੍ਹਾਂ ਦਾ ਦਿਮਾਗ ਵੀ ਤੇਜ਼ ਹੋਵੇਗਾ।
Teenagers Girls ਲਈ ਸੁਪਰਫੂਡਜ਼: ਕਾਜੂ, ਅਖਰੋਟ, ਦਹੀਂ, ਗਰਿਲਡ ਸੈਲਮਨ, ਬ੍ਰੋਕਲੀ, ਕੇਲ, ਬਲੂਬੇਰੀ, ਬਲੈਕਬੇਰੀ, ਚੈਰੀ, ਬਦਾਮ, ਕੁਨੋਆ, ਅੰਗੂਰ, ਸਟ੍ਰਾਬੇਰੀ, ਸੇਬ, ਕੇਲੇ, ਸੰਤਰੇ, ਆਦਿ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਓਮੇਗਾ -3 ਫੈਟੀ ਐਸਿਡ, ਵਿਟਾਮਿਨ ਸੀ ਅਤੇ ਬੀ6, ਪੋਟਾਸ਼ੀਅਮ, ਮੈਗਨੀਸ਼ੀਅਮ ਮਿਲਦਾ ਹੈ ਜੋ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਜੇ ਤੁਸੀਂ ਚਾਹੋ ਤਾਂ ਤੁਸੀਂ 1 ਕੌਲੀ ਦਹੀਂ ‘ਚ ਸਟ੍ਰਾਬੇਰੀ ਵਰਗੇ ਫਲ ਮਿਲਾਕੇ ਵੀ ਖਾ ਸਕਦੇ ਹੋ। ਨਾਸ਼ਤੇ ਅਤੇ ਸਨੈਕਸ ‘ਚ ਜ਼ਿਆਦਾ ਸਲਾਦ ਖਾਓ।
ਹਰ ਉਮਰ ਦੀਆਂ ਔਰਤਾਂ ਲਈ ਸੁਪਰ ਫੂਡਜ਼: 25 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ 30 ਸਾਲ ਦੀ ਉਮਰ ਤੋਂ ਬਾਅਦ ਹੱਡੀਆਂ ਕਮਜ਼ੋਰ, ਐਂਟੀ-ਏਜਿੰਗ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ ਜਿਸ ਤੋਂ ਬਚਾਅ ਲਈ ਹੈਲਥੀ ਡਾਇਟ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਫਲੀਆਂ, ਪੱਤੇਦਾਰ ਸਾਗ, ਗ੍ਰੀਨ ਟੀ, ਗ੍ਰੀਕ ਦਹੀਂ, ਬ੍ਰਾਜ਼ੀਲ ਨਟਸ, ਸੈਲਮਨ ਮੱਛੀ, ਜੈਤੂਨ ਦਾ ਤੇਲ, ਐਵੋਕਾਡੋ, ਦਲੀਆ, ਦੁੱਧ, ਮਸ਼ਰੂਮਜ਼, ਅੰਡੇ, ਬਰੋਕਲੀ, ਖੱਟੇ ਫਲ, ਸੂਪ, ਚੀਆ ਸੀਡਜ਼, ਬਰੱਸਲ ਦੇ ਸਪ੍ਰਾਊਟਸ ਖਾਣੇ ਚਾਹੀਦੇ ਹਨ
ਸਮੇਂ ਸਿਰ ਖਾਣਾ ਬਹੁਤ ਜ਼ਰੂਰੀ: ਬੇਵਕਤ ਭੋਜਨ ਖਾਣਾ ਸਰੀਰ ਨੂੰ ਖ਼ਰਾਬ ਕਰਦਾ ਹੈ ਇਸ ਲਈ ਸਭ ਤੋਂ ਪਹਿਲਾਂ ਸਮੇਂ ਸਿਰ ਖਾਣ ਦੀ ਰੁਟੀਨ ਬਣਾਓ। ਹਰੀਆਂ ਸਬਜ਼ੀਆਂ, ਫਲ ਅਤੇ ਨਟਸ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰੋ। ਜ਼ਿਆਦਾ ਨਹੀਂ ਤਾਂ ਹਰ ਰੋਜ਼ ਇਕ ਫਲ ਅਤੇ ਮੁੱਠੀ ਭਰ ਭਿੱਜੇ ਹੋਏ ਬਦਾਮ ਖਾਓ।
ਖ਼ੁਦ ਨੂੰ ਰੱਖੋ ਹਾਈਡ੍ਰੇਟ: ਸਿਹਤਮੰਦ ਰਹਿਣ ਲਈ ਸਭ ਤੋਂ ਜ਼ਰੂਰੀ ਚੀਜ਼ ਆਪਣੇ ਆਪ ਨੂੰ ਹਾਈਡਰੇਟ ਰੱਖੋ। ਇਸ ਦੇ ਲਈ ਸਵੇਰੇ ਗਰਮ ਪਾਣੀ ਪੀਣ ਦੇ ਨਾਲ ਦਿਨ ਭਰ 8-9 ਗਲਾਸ ਪਾਣੀ ਪੀਣ ਦੀ ਆਦਤ ਪਾਓ।
ਪੀਰੀਅਡਜ ਖੁੱਲ੍ਹ ਕੇ ਨਹੀਂ ਆਉਂਦੇ ਤਾਂ ਕਰੋ ਇਹ: ਵਿਗੜਦੀ ਲਾਈਫਸਟਾਈਲ ਦੇ ਚਲਦੇ teenagers ਤੋਂ ਲੈ ਕੇ young Women ਤੱਕ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ‘ਚ ਜੇ ਪੀਰੀਅਡਸ ਖੁੱਲ ਕੇ ਨਹੀਂ ਆ ਰਹੇ ਹਨ ਤਾਂ ਫਿਰ ਗਾਜਰ ਦਾ ਜੂਸ ਪੀਓ।
ਐਕਸਰਸਾਈਜ਼ ਕਰੋ: ਬਾਹਰ ਦਾ ਆਇਲੀ ਫੂਡ-ਜੰਕ ਫੂਡ, ਪ੍ਰੋਸੈਸਡ ਫੂਡਜ਼, ਮਸਾਲੇਦਾਰ ਭੋਜਨ ਨੂੰ ਪੂਰੀ ਤਰ੍ਹਾਂ avoid ਕਰੋ। ਹਰੀਆਂ ਸਬਜ਼ੀਆਂ ਅਤੇ ਫਾਈਬਰ ਫੂਡਜ਼ ਖਾਓ। ਇਸ ਤੋਂ ਇਲਾਵਾ ਤਣਾਅ, ਥਕਾਵਟ ਅਤੇ ਸਿਹਤਮੰਦ ਰਹਿਣ ਲਈ ਹਲਕੀ-ਫੁਲਕੀ ਐਕਸਰਸਾਈਜ਼, ਮੈਡੀਟੇਸ਼ਨ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਤਾਂ ਹੀ ਹੋ ਸਕਦਾ ਹੈ ਜੇ ਤੁਸੀਂ ਆਪਣੇ ਲਈ ਸਮਾਂ ਕੱਢੋ। ਇਸ ਦੇ ਨਾਲ ਹੀ ਸਮੇਂ-ਸਮੇਂ ਤੇ ਸਿਹਤ ਜਾਂਚ ਕਰਵਾਓ ਤਾਂ ਜੋ ਸਮੇਂ ਸਿਰ ਸਮੱਸਿਆ ਦਾ ਹੱਲ ਹੋ ਸਕੇ।