Captain directs DGP : ਮੋਗਾ ਵਿੱਚ ਬੀਤੇ ਦਿਨੀਂ ਐਕਟਿਵਾ ਸਵਾਰ ਦੋ ਜਵਾਨ ਕੁੜੀਆਂ ਦੀ ਹੱਤਿਆ ਕਰਨ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਮੋਗਾ ਵਿਖੇ ਵਾਪਸੀ ਦੋ ਕੁੜੀਆਂ ਦੀ ਹੱਤਿਆ ਕਾਫੀ ਮੰਦਭਾਗੀ ਹੈ। ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਇਸ ਕੇਸ ਸਬੰਧੀ ਜਲਦੀ ਜਾਂਚ ਯਕੀਨੀ ਬਣਾਉਣ ਅਤੇ ਦੋਸ਼ੀਆਂ ਨੂੰ ਨਿਆਂ ਦਿਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਦੱਸ ਦੇਈਏ ਬੀਤੇ ਦਿਨੀਂ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੋ ਗਿੱਲ ਦੇ ਬੱਸ ਅੱਡੇ ’ਤੇ ਪਿੰਡ ਸੇਖਾਂ ਖੁਰਦ ਦੇ ਸਰਪੰਚ ਦੇ ਪੁੱਤਰ ਨੇ ਕਾਰ ਤੋਂ ਉਤਰਦੇ ਸਮੇਂ ਆਪਣੀ ਕਥਿਤ ਪ੍ਰੇਮਿਕਾ ਅਤੇ ਉਸ ਦੀ ਸਹੇਲੀ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਕੁੜੀ ਦੇ ਸਿਰ ਵਿੱਚ ਗੋਲੀ ਲੱਗੀ ਸੀ, ਜਦੋਂ ਕਿ ਦੂਜੀ ਲਹੂਲੁਹਾਨ ਹਾਲਤ ਵਿੱਚ ਹੇਠਾਂ ਡਿੱਗ ਪਈ। ਵਾਰਦਾਤ ਤੋਂ ਬਾਅਦ ਨੇੜੇ ਹੀ ਰਹਿੰਦੇ ਇੱਕ ਵਿਅਕਤੀ ਨੇ ਕੁੜੀਆਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਰਸਤੇ ਵਿੱਚ ਹੀ ਇੱਖ ਕੁੜੀ ਨੇ ਦਮ ਤੋੜ ਦਿੱਤਾ ਜਦਕਿ ਗੰਭੀਰ ਹਾਲਤ ਵਿੱਚ ਦੂਜੀ ਕੁੜੀ ਨੂੰ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਅੱਜ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਗੁਰਬੀਰ ਸਿੰਘ ਨਾਂ ਦੇ ਵਿਅਕਤੀ ਦੀ ਆਲਟੋ ਕਾਰ ‘ਚ ਦੋ ਕੁੜੀਆਂ ਬੈਠੀਆਂ ਸਨ। ਇੱਕ ਕਾਰ ਦੇ ਬਾਹਰ ਖੜ੍ਹੀ ਸੀ ਅਤੇ ਦੂਜੀ ਨੂੰ ਕਾਰ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਲੜਕੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਜਿਸ ਦੌਰਾਨ ਇੱਕ ਕੁੜੀ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਸੀ ਤੇ ਦੂਜੀ ਲੜਕੀ ਦੀ ਵੀ ਦੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਮੌਤ ਹੋ ਗਈ। ਸਰਪੰਚ ਦਾ ਪੁੱਤਰ ਉਸਨੂੰ ਕਿਸ ਮਕਸਦ ਨਾਲ ਅਤੇ ਕਿਥੇ ਲੈ ਕੇ ਆਇਆ, ਇਸ ਦੀ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਡੀਐਸਪੀ ਪਰਸਨ ਸਿੰਘ ਨੇ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਵੀ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ।