Child Height Yoga tips: ਬੱਚੇ ਖਾਣੇ ਦੇ ਮਾਮਲੇ ਵਿਚ ਬਹੁਤ ਆਨਾਕਾਨੀ ਕਰਦੇ ਹਨ। ਪਰ ਇਸ ਨਾਲ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਰੁਕਾਵਟਾਂ ਆਉਣ ਲੱਗਦੀਆਂ ਹਨ। ਇਸ ਤੋਂ ਇਲਾਵਾ ਕਈ ਬੱਚਿਆਂ ਦੀ height ਵੀ ਘੱਟ ਰਹਿ ਜਾਂਦੀ ਹੈ। ਪਰ ਅਸਲ ‘ਚ ਹਾਈਟ ਇੱਕ ਉਮਰ ਤੋਂ ਬਾਅਦ ਵਧਣੀ ਬੰਦ ਹੋ ਜਾਂਦੀ ਹੈ। ਅਜਿਹੇ ‘ਚ ਬਹੁਤ ਸਾਰੇ ਮਾਪੇ ਬੱਚਿਆਂ ਨੂੰ ਹਾਈਟ ਵਧਾਉਣ ਦੀਆਂ ਦਵਾਈਆਂ ਦੇਣਾ ਸ਼ੁਰੂ ਕਰ ਦਿੰਦੇ ਹਨ। ਪਰ ਇਸ ਨਾਲ ਸਿਹਤ ਵਿਗੜਨ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਤੁਸੀਂ ਬੱਚੇ ਦੀ ਡੇਲੀ ਰੁਟੀਨ ‘ਚ ਯੋਗਾਸਨ ਸ਼ਾਮਲ ਕਰ ਸਕਦੇ ਹੋ। ਅਜਿਹਾ ਕਰਨ ਨਾਲ ਸਰੀਰ ਦੀ ਚੰਗੀ ਤਰ੍ਹਾਂ ਸਟ੍ਰੈਚਿੰਗ ਹੁੰਦੀ ਹੈ। ਅਜਿਹੇ ‘ਚ ਬੱਚੇ ਦੀ ਕੁਦਰਤੀ ਤਰੀਕੇ ਨਾਲ ਹਾਈਟ ਵੱਧਣ ਦੇ ਨਾਲ ਸਿਹਤ ਨੂੰ ਤੰਦਰੁਸਤ ਰੱਖਣ ‘ਚ ਵੀ ਸਹਾਇਤਾ ਮਿਲੇਗੀ।
ਤਾੜਾਸਨ
- ਸਭ ਤੋਂ ਪਹਿਲਾਂ ਖੁੱਲੀ ਜਗ੍ਹਾ ‘ਤੇ ਬਿਲਕੁਲ ਸਿੱਧੇ ਖੜੇ ਹੋ ਜਾਓ।
- ਦੋਵੇਂ ਹੱਥਾਂ ਦੀਆਂ ਉਂਗਲੀਆਂ ਨੂੰ ਵਿਚਕਾਰ ਫਸਾ ਕੇ ਜਾਂ ਹੱਥਾਂ ਨੂੰ ਨਮਸਕਾਰ ਦੀ ਮੁਦਰਾ ਰੱਖਕੇ ਉੱਪਰ ਵੱਲ ਕਰੋ।
- ਹੌਲੀ-ਹੌਲੀ ਅੱਡੀਆਂ ਨੂੰ ਚੁੱਕ ਕੇ ਸਰੀਰ ਦਾ ਸਾਰਾ ਭਾਰ ਪੰਜੇ ‘ਤੇ ਪਾਓ।
- ਇਸੀ ਮੁਦਰਾ ‘ਚ ਖੜੇ ਰਹਿ ਕੇ ਪੂਰੇ ਸਰੀਰ ਨੂੰ ਸਟ੍ਰੈੱਚ ਕਰੋ।
- ਫਿਰ ਇੱਕ ਡੂੰਘੀ ਸਾਹ ਲਓ।
- ਥੋੜੇ ਸਮੇਂ ਬਾਅਦ ਸਾਮਾਨ ਅਵਸਥਾ ‘ਚ ਵਾਪਸ ਆ ਜਾਓ।
- ਇਹ ਆਸਾਨ 4-5 ਵਾਰ ਕਰੋ।
- ਇਸ ਨਾਲ height ਵਧਾਉਣ ‘ਚ ਸਹਾਇਤਾ ਮਿਲੇਗਾ। ਸਾਰੇ ਸਰੀਰ ‘ਚ ਮਜ਼ਬੂਤੀ ਆਵੇਗੀ।
ਵਰਿਕਸ਼ਾਸਨ
- ਇਸ ਆਸਣ ਨੂੰ ਕਰਨ ਲਈ ਖੁੱਲੀ ਜਗ੍ਹਾ ‘ਤੇ ਸਿੱਧਾ ਖੜੇ ਹੋ ਜਾਓ।
- ਆਪਣੇ ਖੱਬੇ ਪੈਰ ‘ਤੇ ਸੱਜਾ ਪੈਰ ਨੂੰ ਰੱਖੋ।
- ਦੋਵੇਂ ਹੱਥਾਂ ਨੂੰ ਨਮਸਤੇ ਦੇ ਪੋਜ਼ ‘ਚ ਰੱਖ ਕੇ ਉੱਪਰ ਵੱਲ ਲੈ ਜਾਓ।
- ਇੱਕ ਪੈਰ ਨਾਲ ਬੈਲੇਂਸ ਬਣਾਓ।
- ਇਸ ਆਸਣ ‘ਚ ਕੁਝ ਦੇਰ ਰਹਿਣ ਤੋਂ ਬਾਅਦ ਵਾਪਸ ਆਮ ਵਾਂਗ ਆਓ।
- ਇਸ ਤੋਂ ਬਾਅਦ ਇਸ ਯੋਗਾਸਨ ਨੂੰ ਦੂਜੀ ਲੱਤ ਨਾਲ ਕਰੋ।
- ਇਸ ਨਾਲ ਰੀੜ੍ਹ ਦੀ ਹੱਡੀ ਨੂੰ ਬਿਲਕੁਲ ਸਿੱਧੀ ਹੋਵੇਗੀ। ਪੈਰਾਂ ਅਤੇ ਹੱਥਾਂ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਹੋਣ ਨਾਲ ਹਾਈਟ ਵਧਾਉਣ ‘ਚ ਸਹਾਇਤਾ ਮਿਲੇਗੀ।
ਯੋਗਾ ਕਰਨ ਦੇ ਹੋਰ ਫ਼ਾਇਦੇ
- ਪੂਰੇ ਸਰੀਰ ‘ਚ ਖਿਚਾਅ ਹੋਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਵੇਗੀ।
- ਪਾਚਨ ਤੰਤਰ ਠੀਕ ਹੋ ਕੇ ਪੇਟ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ।
- ਦਿਮਾਗ ਸ਼ਾਂਤ ਹੋਣ ਨਾਲ ਯਾਦਦਾਸ਼ਤ ਵਧੇਗੀ।
- ਕਮਜ਼ੋਰੀ, ਥਕਾਵਟ ਅਤੇ ਆਲਸ ਦੂਰ ਹੋ ਕੇ ਦਿਨ ਭਰ ਤਰੋਤਾਜ਼ਾ ਮਹਿਸੂਸ ਹੋਵੇਗਾ।
- ਸਰੀਰ ‘ਚ ਖੂਨ ਦਾ ਸੰਚਾਰ ਵਧੀਆ ਹੋਣ ‘ਚ ਸਹਾਇਤਾ ਮਿਲੇਗੀ।
- ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਦੇ ਕਾਰਨ ਮੌਸਮੀ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਰਹੇਗਾ।