The London based artist : ਲੰਡਨ ਦੇ ਇੱਕ ਟੈਟੂ ਕਲਾਕਾਰ ਨੇ ਨੀਦਰਲੈਂਡਜ਼ ਦੀ ਇੱਕ ਔਰਤ ਦੇ ਹੱਥ ਵਿੱਚ ਇੱਕ ਟੈਟੂ ਬਣਾਇਆ ਹੈ। ਇਸ ਵਿਚ 5 ਜੀ ਤਕਨਾਲੋਜੀ ਅਤੇ ਅਤਿ-ਆਧੁਨਿਕ ਰੋਬੋਟਿਕਸ ਦੀ ਵਰਤੋਂ ਕੀਤੀ ਗਈ। ਇਹ 300 ਮੀਲ ਦੀ ਦੂਰੀ ‘ਤੇ ਬਣਾਇਆ ਗਿਆ ਦੁਨੀਆ ਦਾ ਪਹਿਲਾ ਟੈਟੂ ਹੈ। ਟੈਟੂ ਕਲਾਕਾਰ ਵੇਸ ਥਾਮਸ ਨੇ ਟੈਕਨੀਸ਼ੀਅਨ ਨੋਅਲ ਡਰੂ ਨਾਲ ਇਹ ਕਾਰਨਾਮਾ ਪੂਰਾ ਕੀਤਾ। ਨਾਲ ਹੀ ਇਸ ਵਿਚ 3ਡੀ ਪ੍ਰਿੰਟਰ ਵੀ ਵਰਤੇ ਗਏ ਸਨ। ਨੋਏਲ ਡਰੂ ਨੇ ਦੱਸਿਆ ਕਿ ਉਸਨੇ ਵੇਸ ਦੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਲਗਭਗ ਸੌ ਵਾਰ ਆਪਣੇ ਉਪਕਰਣਾਂ ਦੀ ਜਾਂਚ ਕੀਤੀ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਟੈਟੂ ਡੱਚ ਅਦਾਕਾਰਾ ਸਟਿਜਨ ਫ੍ਰੈਂਸੇਨ ਦੇ ਹੱਥਾਂ ‘ਤੇ ਬਣਾਇਆ ਗਿਆ। ਟੈਟੂ ਆਰਟਿਸਟ ਨੂੰ ਚਮੜੀ ਦੀ ਚੰਗੀ ਸਮਝ ਹੈ। ਡਰੂ ਨੇ ਦੱਸਿਆ ਕਿ ਵੇਸ ਨਾਲ ਕੰਮ ਕਰਨਾ ਬਹੁਤ ਵਧੀਆ ਸੀ। ਇਕ ਵਧੀਆ ਤਜ਼ਰਬਾ ਵੀ ਮਿਲਿਆ। ਡਰੂ ਨੇ ਕਿਹਾ ਇਹ ਬਹੁਤ ਗੁੰਝਲਦਾਰ ਕੰਮ ਸੀ ਪਰ ਔਰਤ ਦਾ ਸਾਥ ਮਿਲਿਆ। ਇਸ ਲਈ ਇਹ ਉਸ ਨੇ ਇਹ ਕੰਮ ਆਸਾਨੀ ਨਾਲ ਕਰ ਲਿਆ।
ਟੈਟੂ ਕਲਾਕਾਰ ਵੇਸ ਥੌਮਸ ਨੇ ਇਹ ਡਿਜ਼ਾਇਨ ਮੀਲਾਂ ਦੀ ਦੂਰੀ ‘ਤੇ ਬੈਠੇ ਇੱਕ ਪੁਤਲੇ ‘ਤੇ ਖਿੱਚਿਆ। ਉਥੇ ਹੀ ਰੋਬੋਟ ਦੀ ਮਦਦ ਨਾਲ ਇਹ ਨੀਦਰਲੈਂਡਸ ਵਿਚ ਬੈਠੀ ਅਭਿਨੇਤਰੀ ਸਟੀਜਨ ਫ੍ਰੈਨਸਨ ਦੇ ਹੱਥਾਂ ਵਿਚ ਬਣਾਇਆ ਗਿਆ। ਇਸ ਨੂੰ ਹੁਣ ਤੱਕ ਦਾ ਇੰਪੋਸੀਬਲ ਟੈਟੂ ਕਿਹਾ ਜਾ ਰਿਹਾ ਹੈ। ਟੈਟੂ ਕਲਾਕਾਰ ਨੇ ਦੁਨੀਆ ਦਾ ਪਹਿਲਾ ਰਿਮੋਟ ਟੈਟੂ ਪੇਸ਼ ਕੀਤਾ ਹੈ। ਇਸ ਤਕਨੀਕ ਦੀ ਚੰਗੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਹ ਦੱਸਿਆ ਗਿਆ ਹੈ ਕਿ ਲੌਕਡਾਊਨ ਦੌਰਾਨ ਲਗਭਗ ਛੇ ਹਫ਼ਤਿਆਂ ਵਿੱਚ ਦਿ ਮਿਲ ਨੇ ਲੰਬੀ ਦੂਰੀ ਦੇ ਟੈਟੂ ਬਣਾਉਣ ਲਈ ਪਹਿਲੀ ਵਾਰ ਤਕਨਾਲੋਜੀ ਦਾ ਵਿਕਾਸ ਕੀਤਾ। ਇਸ ਵਿਚ 3 ਡੀ ਪ੍ਰਿੰਟਰਾਂ ਦੀ ਮਦਦ ਵੀ ਲਈ ਗਈ ਸੀ। ਥਾਮਸ ਅਜਿਹਾ ਕਰਕੇ ਬਹੁਤ ਖੁਸ਼ ਹੈ।