Black Water benefits: ਹਾਲ ਹੀ ‘ਚ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੁਟੇਲਾ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ਸੀ। ਬਲੈਕ ਜੀਨਸ ਅਤੇ ਟੈਂਕ ਟਾਪ ਦੇ ਨਾਲ ਕ੍ਰੋਪ ਬਲੇਜ਼ਰ ‘ਚ ਉਰਵਸ਼ੀ ਖੂਬਸੂਰਤ ਲੱਗ ਰਹੀ ਸੀ। ਇਸ ਸਮੇਂ ਦੌਰਾਨ ਅਦਾਕਾਰਾ ਦੀ ਲੁੱਕ ਨੇ ਤਾਂ ਸਾਰਿਆਂ ਦਾ ਧਿਆਨ ਖਿਚਿਆ ਹੀ ਜਿਸ ‘ਤੇ ਸਾਰਿਆ ਦੀ ਨਜ਼ਰ ਗਈ ਉਹ ਸੀ ਐਕਟ੍ਰੈੱਸ ਦੀ ਵਾਟਰ ਬੋਤਲ। ਉਸਦੀ Black Liquid ਪਾਣੀ ਨਾਲ ਭਰੀ ਵਾਟਰ ਬੋਤਲ ਨੂੰ ਜਿਸ ਨੇ ਵੀ ਦੇਖਿਆ ਉਹ ਸੋਚ ‘ਚ ਪੈ ਗਿਆ। ਜੀ ਹਾਂ ਉਰਵਸ਼ੀ ਦੀ ਬੋਤਲ ‘ਚ ਕੋਈ ਆਮ ਪਾਣੀ ਨਹੀਂ ਸੀ ਬਲਕਿ ਕਾਲੇ ਰੰਗ ਦਾ ਪਾਣੀ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਾਲੇ ਰੰਗ ਦਾ ਪਾਣੀ ਕੌਣ ਪੀਂਦਾ ਹੈ? ਅਤੇ ਜੇ ਕੋਈ ਪੀਂਦਾ ਵੀ ਹੈ ਤਾਂ ਇਸ ਨਾਲ ਕੀ ਫਾਇਦਾ ਮਿਲਦਾ ਹੈ? ਤਾਂ ਆਓ ਦੱਸਦੇ ਹਾਂ…
ਬਲੈਕ ਵਾਟਰ ਨਾਲ ਖ਼ੁਦ ਨੂੰ ਫਿੱਟ ਰੱਖਦੀ ਹੈ ਉਰਵਸ਼ੀ: ਉਰਵਸ਼ੀ ਦੀ ਬੋਤਲ ‘ਚ ਜੋ ਬਲੈਕ ਵਾਟਰ ਸੀ ਉਹ ਪ੍ਰੀਮੀਅਮ ਐਲਕਲਾਈਨ ਪਾਣੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਪਾਣੀ ਦੀ ਕੀਮਤ ਲਗਭਗ 3000-4000 ਰੁਪਏ ਪ੍ਰਤੀ ਲੀਟਰ ਹੈ। ਉਰਵਸ਼ੀ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇਸ ਪਾਣੀ ਦੀ ਵਰਤੋਂ ਕਰਦੀ ਹੈ। ਸਿਰਫ ਉਰਵਸ਼ੀ ਹੀ ਨਹੀਂ ਹੀ ਨਹੀਂ ਕਿਹਾ ਜਾ ਰਿਹਾ ਬਲਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਕਾਲਾ ਪਾਣੀ ਪੀਂਦੇ ਹਨ।
ਕਾਲੇ ਪਾਣੀ ਦੇ ਫਾਇਦੇ: ਕਾਲਾ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਇਸ ਦਾ pH value ਬਹੁਤ ਜ਼ਿਆਦਾ ਹੁੰਦਾ ਹੈ। ਇਹ ਹਾਈਡਰੇਟਿਡ ਰੱਖਣ ਦੇ ਨਾਲ-ਨਾਲ ਇਮਿਊਨਿਟੀ ਵਧਾਉਣ ਅਤੇ ਫਿਟ ਰੱਖਣ ਦਾ ਵੀ ਕੰਮ ਕਰਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸੈਲੀਬ੍ਰਿਟੀਜ਼ ਨੇ ਇਮਿਊਨਿਟੀ ਵਧਾਉਣ ਲਈ ਕਾਲਾ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਸੀ।
ਪਾਣੀ ਦਾ ਰੰਗ ਕਾਲਾ ਕਿਉਂ: ਇਕ ਮਸ਼ਹੂਰ ਵੈਬਸਾਈਟ ਨਾਲ ਗੱਲ ਕਰਦਿਆਂ AV Organics ਦੇ Co-founder ਐਮਡੀ ਨੇ ਦੱਸਿਆ ਕਿ ਜਿਨ੍ਹਾਂ ਮਿਨਰਲਜ਼ ਦੀ ਵਰਤੋਂ ਨਾਲ ਪਾਣੀ ਪਾਣੀ ਦੀ ਕਵਾਲਿਟੀ ਨੂੰ ਵਧੀਆ ਬਣਾਇਆ ਜਾਂਦਾ ਹੈ ਉਨ੍ਹਾਂ ਦਾ ਰੰਗ ਕਾਲਾ ਹੁੰਦਾ ਹੈ। ਪਾਣੀ ‘ਚ 70% ਫੀਸਦੀ ਮਿਨਰਲਜ਼ ਨੂੰ ਇਨਫਿਊਜ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਪਾਣੀ ਦਾ ਰੰਗ ਕਾਲਾ ਹੋ ਜਾਂਦਾ ਹੈ।