World Oral Health Day: ਚਿਹਰੇ ਅਤੇ ਸਰੀਰ ਦੇ ਨਾਲ ਦੰਦਾਂ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੁੰਦੀ ਹੈ। ਆਮ ਤੌਰ ‘ਤੇ ਲੋਕ ਅਕਸਰ ਦੰਦਾਂ ਦੀ ਸਫ਼ਾਈ ‘ਤੇ ਜ਼ਿਆਦਾ ਧਿਆਨ ਨਹੀਂ ਦਿੰਦੇ। ਪਰ ਇਸਦੇ ਕਾਰਨ ਦੰਦ ਅਤੇ ਮਸੂੜ੍ਹੇ ਖਰਾਬ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹੇ ‘ਚ ਲੋਕਾਂ ਨੂੰ ਦੰਦਾਂ ਦੀ ਦੇਖਭਾਲ ਪ੍ਰਤੀ ਜਾਗਰੂਕ ਕਰਦੇ ਹੋਏ ਹਰ ਸਾਲ 20 ਮਾਰਚ ਨੂੰ World Oral Health Day ਮਨਾਇਆ ਜਾਂਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਮੌਕੇ ‘ਤੇ ਦੰਦਾਂ ਦੀ ਦੇਖਭਾਲ ਨਾਲ ਜੁੜੇ ਕੁਝ ਖਾਸ ਟਿਪਸ ਦੱਸਦੇ ਹਾਂ…
ਰੋਜ਼ਾਨਾ 2 ਵਾਰ ਬੁਰਸ਼ ਕਰਨਾ ਜ਼ਰੂਰੀ: ਅਕਸਰ ਲੋਕ ਸਵੇਰੇ ਬੁਰਸ਼ ਕਰਦੇ ਹਨ। ਪਰ ਉਹ ਰਾਤ ਨੂੰ ਇਸ ਤਰ੍ਹਾਂ ਹੀ ਸੋ ਜਾਂਦੇ ਹਨ। ਪਰ ਰਾਤ ਭਰ ਦੰਦਾਂ ‘ਤੇ ਜਮ੍ਹਾ ਭੋਜਨ ਇਸ ਦੇ ਖ਼ਰਾਬ ਹੋਣ ਦਾ ਕਾਰਨ ਬਣਦਾ ਹੈ। ਅਜਿਹੇ ਚ ਸਵੇਰੇ ਦੇ ਨਾਲ ਸੌਣ ਤੋਂ ਪਹਿਲਾਂ ਬੁਰਸ਼ ਜਰੂਰ ਕਰੋ। ਇਸ ਤੋਂ ਇਲਾਵਾ ਹਮੇਸ਼ਾ ਨਰਮ ਅਤੇ ਚੰਗੀ ਕੰਪਨੀ ਦੇ ਬੁਰਸ਼ ਦੀ ਵਰਤੋ ਕਰੋ। ਤਾਂ ਜੋ ਦੰਦਾਂ ਅਤੇ ਮਸੂੜਿਆਂ ਦੀ ਕੋਮਲਤਾ ਨਾਲ ਸਫ਼ਾਈ ਹੋ ਸਕੇ। ਦੰਦਾਂ ‘ਚ ਮੌਜੂਦ ਗੰਦਗੀ ਨੂੰ ਸਾਫ ਕਰਨ ਲਈ ਹਫਤੇ ‘ਚ 1-2 ਵਾਰ ਫਲਾਸਿੰਗ ਕਰੋ। ਇਹ ਨਾਲ ਦੰਦ ਸਾਫ਼ ਹੋਣ ਦੇ ਨਾਲ ਲੰਬੇ ਸਮੇਂ ਤੱਕ ਤੰਦਰੁਸਤ ਰਹਿੰਦੇ ਹਨ।
ਇਸ ਤਰ੍ਹਾਂ ਕਰੋ ਮਸੂੜਿਆਂ ਦੀ ਮਸਾਜ: ਦੰਦਾਂ ਨਾਲ ਮਸੂੜਿਆਂ ਦੀ ਦੇਖਭਾਲ ਕਰਨ ਲਈ ਮਸਾਜ ਕਰਨਾ ਬੈਸਟ ਆਪਸ਼ਨ ਹੈ। ਇਸ ਦੇ ਲਈ ਤੁਸੀਂ ਨੀਲਗਿਰੀ, ਪੁਦੀਨਾ, ਨਿੰਮ, ਗੰਦਪੁਰਾ ਆਦਿ ਤੇਲ ਦੀ ਵਰਤੋਂ ਕਰ ਸਕਦੇ ਹੋ। ਇਹ ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਅਤੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ‘ਚ ਇਹ ਮਸੂੜਿਆਂ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੇ ਹਨ ਅਤੇ ਬਲੱਡ ਸਰਕੂਲੇਸ਼ਨ ਜ਼ਿਆਦਾ ਵਧੀਆਂ ਹੁੰਦਾ ਹੈ।
ਗਰਾਰੇ ਕਰਨ ਵੀ ਸਹੀ: ਵੈਸੇ ਤਾਂ ਤੁਹਾਨੂੰ ਮਾਰਕੀਟ ‘ਚ ਵੱਖ-ਵੱਖ Mouthwash ਮਿਲ ਜਾਣਗੇ। ਪਰ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਗਰਮ ਪਾਣੀ ‘ਚ 2 ਚੁਟਕੀ ਨਮਕ ਅਤੇ ਇਕ ਚੁਟਕੀ ਬੇਕਿੰਗ ਸੋਡਾ ਮਿਲਾ ਕੇ ਗਰਾਰੇ ਕਰ ਸਕਦੇ ਹੋ। ਇਸ ਨਾਲ ਮੂੰਹ ‘ਚ ਪਨਪ ਰਹੇ ਬੈਕਟੀਰੀਆ ਖ਼ਤਮ ਹੋ ਜਾਣਗੇ। ਨਾਲ ਹੀ ਦੰਦ ਅਤੇ ਮਸੂੜੇ ਸਿਹਤਮੰਦ ਰਹਿਣਗੇ। ਹਮੇਸ਼ਾ ਤਾਜ਼ਾ ਅਤੇ ਨਰਮ ਭੋਜਨ ਖਾਓ। ਇਸ ਨੂੰ ਹੌਲੀ-ਹੌਲੀ ਚਬਾ ਕੇ ਖਾਓ।
ਹਰ 6 ਮਹੀਨੇ ਬਾਅਦ ਦੰਦਾਂ ਦਾ ਚੈੱਕਅਪ: ਆਮ ਤੌਰ ‘ਤੇ ਦੰਦਾਂ ਦੀ ਕੋਈ ਸਮੱਸਿਆ ਹੋਣ ‘ਤੇ ਲੋਕ ਡੈਂਟਿਸ ਕੋਲ ਜਾਂਦੇ ਹਨ। ਪਰ ਅਸਲ ‘ਚ ਹਰ 6 ਮਹੀਨਿਆਂ ‘ਚ ਦੰਦਾਂ ਦਾ ਚੈੱਕਅਪ ਕਰਵਾਉਣਾ ਚਾਹੀਦਾ ਹੈ। ਤਾਂ ਜੋ ਇਸ ਨਾਲ ਸਬੰਧਤ ਕਿਸੇ ਵੀ ਸਮੱਸਿਆ ਤੋਂ ਬਚਿਆ ਜਾ ਸਕੇ।