pm narendra modi: ਚੋਣ ਪ੍ਰਚਾਰ ਦੇ ਲਿਹਾਜ਼ ਨਾਲ ਅੱਜ ਸ਼ਨੀਵਾਰ ਦਾ ਦਿਨ ਬੇਹੱਦ ਖਾਸ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਜ 2 ਚੋਣਾਵੀ ਰੈਲੀਆਂ ‘ਚ ਪਹਿਲੀ ਰੈਲੀ ਬੰਗਾਲ ਦੇ ਖੜਗਪੁਰ ‘ਚ ਹੋਈ।ਇੱਥੇ ਪੀਐੱਮ ਮੋਦੀ ਨੇ ਭਾਸ਼ਣ ‘ਚ ਕਿਹਾ ਕਿ ਤੁਹਾਡਾ ਇਹ ਉਤਸ਼ਾਹ ਸਾਫ-ਸਾਫ ਕਹਿ ਰਿਹਾ ਹੈ ਕਿ ਬੰਗਾਲ ‘ਚ ਇਸ ਵਾਰ ਬੀਜੇਪੀ ਸਰਕਾਰ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੱਲ ਰਾਤ 50-55 ਮਿੰਟ ਦੇ ਲਈ, ਵਟ੍ਹਸਅਪ, ਫੇਸਬੁੱਕ ਅਤੇ ਇੰਸਟਾਗ੍ਰਾਮ ਡਾਊਨ ਹੋ ਗਏ ਸਨ।ਜਿਸ ਨੇ ਸਾਰਿਆਂ ਨੂੰ ਚਿੰਤਤ ਕਰ ਦਿੱਤਾ।ਪਰ ਇੱਥੇ ਬੰਗਾਲ ‘ਚ ਵਿਕਾਸ ਵਿਸ਼ਵਾਸ, ਸੁਪਨੇ ਸਭ 50-55 ਸਾਲ ਤੋਂ ਡਾਊਨ ਹੈ ਅਤੇ ਇਸ ਪ੍ਰਕਾਰ, ਮੈਂ ਇੱਕ ਬਦਲਾਅ ਲਿਆਉਣ ਲਈ ਤੁਹਾਡੀ ਅਧੀਰਤਾ ਨੂੰ ਸਮਝਦਾ ਹਾਂ।ਪੀਐੱਮ ਮੋਦੀ ਨੇ ਕਿਹਾ ਕਿ ਅੱਜ ਦੀਦੀ, ਦਸ ‘ਓਨਗੀਕਾਰ’ ਦੀ ਗੱਲ ਕਰ ਰਹੀ ਹੈ।ਅਰੇ ਦੀਦੀ, ਬੰਗਾਲ ‘ਚ ਲੋਕਾਂ ਨੇ ਤੁਹਾਨੂੰ ਦਸ ਸਾਲ ਸੇਵਾ ਦਾ ਮੌਕਾ ਦਿੱਤਾ ਸੀ।
ਪਰ ਤੁਸੀਂ ਉਨ੍ਹਾਂ ਨੂੰ ਲੁੱਟ-ਮਾਰ ਦੇ ਦਸ ਸਾਲ ਦਿੱਤੇ।ਤੁਸੀਂ ਉਨਾਂ੍ਹ ਨੂੰ 10 ਸਾਲ ਦਾ ਭ੍ਰਿਸ਼ਟਾਚਾਰ ਦਿੱਤਾ।ਤੁਸੀਂ ਉਨ੍ਹਾਂ ਨੂੰ 10 ਸਾਲ ਦਾ ਕੁਸ਼ਾਸਨ ਦਿੱਤਾ।ਪ੍ਰਧਾਨ ਮੰਤਰੀ ਮੋਦੀ ਨੇ ਬੀਜੇਪੀ ਸਾਸ਼ਿਤ ਸੂਬਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਿੱਥੇ-ਜਿੱਥੇ ਸੂਬਿਆਂ ‘ਚ ਬੀਜੇਪੀ ਦੀਆਂ ਸਰਕਾਰਾਂ ਹਨ।ਉੱਥੇ ਕੇਂਦਰ ਅਤੇ ਬੀਜੇਪੀ ਦੀ ਸੂਬਾ ਸਰਕਾਰ ਮਿਲ ਕੇ ਡਬਲ ਇੰਜ਼ਨ ਦੀ ਤਾਕਤ ਦੇ ਨਾਲ ਜਨਤਾ-ਜਨਾਦਰਨ ਦੀ ਸੇਵਾ ‘ਚ ਲੱਗੇ ਹੋਏ ਹਨ।ਅਸੀਂ ਸਭ ਦਾ ਸਾਥ-ਸਭਦਾ ਵਿਕਾਸ ਅਤੇ ਸਭਕਾ ਵਿਸ਼ਵਾਸ਼ ਦੇ ਮੰਤਰ ਦੇ ਨਾਲ ਕੰਮ ਕਰ ਰਹੇ ਹਨ।ਉਨਾਂ੍ਹ ਨੇ ਕਿਹਾ ਕਿ ਪਰ ਇੱਥੇ ਪੱਛਮੀ ਬੰਗਾਲ ‘ਚ ਦੀਦੀ, ਵਿਕਾਸ ਦੀ ਦਰ ਯੋਜਨਾ ਦੇ ਸਾਹਮਣੇ ਦੀਵਾਰ ਬਣਕੇ ਖੜੀ ਹੋ ਗਈ ਹੈ।ਤੁਸੀਂ ਦੀਦੀ ‘ਤੇ ਭਰੋਸਾ ਕੀਤਾ, ਪਰ ਦੀਦੀ ਨੇ ਤੁਹਾਡੇ ਨਾਲ ਵਿਸ਼ਵਾਸਘਾਤ ਕੀਤਾ।ਪੀਐੱਮ ਮੋਦੀ ਨੇ ਕਿਹਾ ਕਿ ਬੰਗਾਲ ਨੇ ਕਾਂਗਰਸ ਦੇ ਕਾਰਨਾਮੇ ਦੇਖੇ ਹਨ।ਵਾਮਦਲ ਦੀ ਬਰਬਾਦੀ ਨੂੰ ਅਨੁਭਵ ਕੀਤਾ ਹੈ ਅਤੇ ਟੀਐੱਮਸੀ ਨੇ ਤੁਹਾਡੇ ਸੁਪਨਿਆਂ ਨੂੰ ਕਿਵੇਂ ਚੂਰ-ਚੂਰ ਕੀਤਾ ਪਿਛਲੇ 70 ਸਾਲਾਂ ‘ਚ ਇਹ ਦੇਖਿਆ ਹੈ।ਸਾਨੂੰ 5 ਸਾਲ ਦਾ ਮੌਕਾ ਦਿਉ, 70 ਦੀ ਬਰਬਾਦੀ ਨੂੰ ਖਤਮ ਕਰ ਕੇ ਰਹਾਂਗੇ।