farmers protest update: ਤਿੰਨਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸ਼ਨੀਵਾਰ ਨੂੰ ਵੀ ਦੇਸ਼ ਭਰ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਰਿਹਾ।26 ਮਾਰਚ ਨੂੰ ਭਾਰਤ ਬੰਦ ਲਈ ਭਾਰਤੀ ਕਿਸਾਨ ਯੂਨੀਅਨ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ।ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਬੈਠਕ ਕੀਤੀ।ਇਸ ਦੌਰਾਨ ਫੈਸਲਾ ਲਿਆ ਗਿਆ ਹੈ ਕਿ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਵਪਾਰੀਆਂ ਅਤੇ ਟ੍ਰਾਂਸਪੋਰਟ ਸੰਗਠਨਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ।ਜਿਸ ਨਾਲ ਕਿ ਵੱਧ ਤੋਂ ਵੱਧ ਦੁਕਾਨਦਾਰਾਂ, ਟ੍ਰਾਂਸਪੋਰਟਰ ਵੀ ਭਾਰਤ ਬੰਦ ‘ਚ ਹਿੱਸਾ ਲੈਣ।ਦੂਜੇ ਪਾਸੇ ਪਾਨੀਪਤ ਦੇ ਕਿਸਾਨ ਭਵਨ ਤੋਂ ਹਰਿਆਣਾ ਦੀ ਪੈਦਲ ਯਾਤਰਾ ਦਾ ਸ਼ੁੱਭ ਆਰੰਭ ਹੋਇਆ।
ਸ਼ਹੀਦ ਭਗਤ ਸਿੰਘ ਦੇ ਪਿੰਡ ਤੋਂ ਚੱਲੀ ਯਾਤਰਾ 19 ਮਾਰਚ ਦੀ ਰਾਤ ਪਾਨੀਪਤ ‘ਚ ਹੀ ਠਹਿਰੀ।ਸ਼ਹੀਦ ਭਗਤ ਸਿੰਘ ਦੀ ਭਾਣਜੀ ਗੁਰਜੀਤ ਕੌਰ ਨੇ ਸ਼ਨੀਵਾਰ ਨੂੰ ਤਿਰੰਗਾ ਝੰਡਾ ਦਿਖਾ ਕੇ ਯਾਤਰਾ ਨੂੰ ਸਿੰਘੂ ਬਾਰਡਰ ਲਈ ਰਵਾਨਾ ਕੀਤਾ ਗਿਆ।ਇਹ ਪੈਦਲ ਯਾਤਰਾ ਤੋਂ ਆਏ ਕਰੀਬ 200 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ।ਉੱਥੇ ਹੀ, ਜੀਂਦ ਦੇ ਖਟਕੜ ਕਲਾਂ ਅਤੇ ਬੱਦੋਵਾਲ ਟੋਲ ਪਲਾਜ਼ਾ ‘ਤੇ ਕਿਸਾਨਾਂ ਦਾ ਧਰਨਾ ਜਾਰੀ ਹੈ।ਰੇਵਾੜੀ ਦੇ ਖੇੜਾ ਬਾਰਡਰ ‘ਤੇ ਵੀ ਕਿਸਾਨ ਧਰਨੇ ‘ਤੇ ਬੈਠੇ ਹਨ।ਜੀਂਦ ਸਥਿਤ ਚੌਧਰੀ ਰਣਬੀਰ ਸਿੰਘ ‘ਚ ਜ਼ਿਲਾ ਨਿਗਰਾਨੀ ਕਮੇਟੀ ਦੀ ਬੈਠਕ ਦੀ ਸੂਚਨਾ ‘ਤੇ ਕਿਸਾਨ ਇੱਥੇ ਆਉਣ ਵਾਲੇ ਨੇਤਾਵਾਂ ਦਾ ਵਿਰੋਧ ਕਰਨ ਪਹੁੰਚੇ।
ਜਦੋਂ ਲੁਧਿਆਣਾ ਦੇ ਬਾਜ਼ਾਰਾਂ ‘ਚ ਪਹੁੰਚਿਆ ਚਾਰਲੀ ਚੈਪਲਿਨ, ਖੁਸ਼ ਰਹਿਣ ਤੇ ਖੁਸ਼ੀ ਵੰਡਣ ਦੇ ਪਿੱਛੇ ਛੁਪਿਆ ਹੈ ਦਰਦ !