Kids eyes care tips: ਕੋਰੋਨਾ ਦੇ ਕਾਰਨ ਹਰ ਕਿਸੀ ਦੀ ਲਾਈਫ ‘ਤੇ ਗਹਿਰਾ ਅਸਰ ਪਿਆ ਹੈ। ਬੱਚਿਆਂ ਬਾਰੇ ਗੱਲ ਕਰੀਏ ਤਾਂ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਨੇ ਆਨਲਾਈਨ ਸਟੱਡੀ ਦਾ ਸਹਾਰਾ ਲਿਆ। ਪਰ ਇਸ ਤਰ੍ਹਾਂ ਘੰਟਿਆਂ ਤੱਕ ਸਕ੍ਰੀਨ ਦੇਖਣ ਨਾਲ ਬੱਚਿਆਂ ਦੀਆਂ ਅੱਖਾਂ ‘ਤੇ ਗਹਿਰਾ ਅਤੇ ਬੁਰਾ ਅਸਰ ਪੈ ਰਿਹਾ ਹੈ। ਅਜਿਹੇ ‘ਚ ਬਹੁਤ ਸਾਰੇ ਬੱਚੇ ਅੱਖਾਂ ਦੀ ਰੌਸ਼ਨੀ ਘੱਟ ਹੋਣ ਨਾਲ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਮੰਨਿਆ ਇਸ ਸਮੇਂ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰਨਾ ਜ਼ਰੂਰੀ ਹੈ। ਪਰ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚੇ ਦੀ ਰੋਜ਼ਾਨਾ ਡਾਇਟ ਦਾ ਖਾਸ ਖਿਆਲ ਰੱਖਣ। ਤਾਂ ਜੋ ਉਨ੍ਹਾਂ ਦੀਆਂ ਅੱਖਾਂ ਸਿਹਤਮੰਦ ਰਹਿਣ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕੁਝ superfoods ਦੱਸਦੇ ਹਾਂ…
ਕਲਰਫੁੱਲ ਸਬਜ਼ੀਆਂ: ਬੱਚਿਆਂ ਦੀ ਡਾਇਟ ‘ਚ ਰੰਗ-ਬਿਰੰਗੀਆਂ ਸਬਜ਼ੀਆਂ ਸ਼ਾਮਲ ਕਰੋ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਕੈਪਸਿਕਮ, ਗਾਜਰ, ਮੂਲੀ, ਟਮਾਟਰ ਆਦਿ ਸਬਜ਼ੀਆਂ ਖਿਲਾਓ। ਇਸ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਨਾਲ ਹੀ ਗਾਜਰ ਅਤੇ ਸ਼ਕਰਕੰਦੀ ‘ਚ ਮੌਜੂਦ ਬੀਟਾ ਕੈਰੋਟਿਨ ਅੱਖਾਂ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤੋਂ ਬਚਾਉਣ ‘ਚ ਸਹਾਇਤਾ ਕਰਦੀ ਹੈ। ਅਜਿਹੇ ‘ਚ ਅੱਖਾਂ ਦੀ ਰੋਸ਼ਨੀ ਵਧਣ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਹੋਣ ਤੋਂ ਬਚਾਅ ਰਹਿੰਦਾ ਹੈ।
ਹਰੀਆਂ ਅਤੇ ਪੱਤੇਦਾਰ ਸਬਜ਼ੀਆਂ: ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ‘ਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਅੱਖਾਂ ਨੂੰ ਫ੍ਰੀ ਰੈਡੀਕਲਜ਼ ਤੋਂ ਬਚਾਉਂਣ ਦੇ ਨਾਲ ਰੋਸ਼ਨੀ ਨੂੰ ਵਧਾਉਣ ‘ਚ ਸਹਾਇਤਾ ਕਰਦਾ ਹੈ। ਇਸ ਦੇ ਨਾਲ ਇਸਦੇ ਸੇਵਨ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੁੰਦਾ ਹੈ। ਇਸ ਦੇ ਲਈ ਬੱਚੇ ਨੂੰ ਡੇਲੀ ਡਾਇਟ ‘ਚ ਸਾਗ, ਬ੍ਰੋਕਲੀ, ਪਾਲਕ, ਬੀਨਜ਼ ਆਦਿ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਤੁਸੀਂ ਬੱਚੇ ਨੂੰ ਇਸ ਦਾ ਜੂਸ ਜਾਂ ਸੂਪ ਬਣਾ ਕੇ ਵੀ ਪਿਲਾ ਸਕਦੇ ਹੋ।
ਸੁੱਕੇ ਮੇਵੇ ਅਤੇ ਬੀਜ: ਸੁੱਕੇ ਮੇਵੇ ਅਤੇ ਬੀਜ ਖਾਣ ‘ਚ ਸਵਾਦ ਹੁੰਦੇ ਹਨ ਅਤੇ ਅੱਖਾਂ ਲਈ ਵੀ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ‘ਚ ਵਿਟਾਮਿਨ, ਓਮੇਗਾ-3 ਫੈਟੀ ਐਸਿਡ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸਨੂੰ ਲੈਣ ਨਾਲ ਅੱਖਾਂ ਦੀ ਰੌਸ਼ਨੀ ਵਧਣ ਦੇ ਨਾਲ ਇਸ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਅਜਿਹੇ ‘ਚ ਬੱਚੇ ਦੀ ਡੇਲੀ ਡਾਇਟ ‘ਚ ਕਾਜੂ, ਬਦਾਮ, ਮੂੰਗਫਲੀ, ਅਖਰੋਟ, ਚਿਆਂ, ਫਲੈਕਸਸੀਡ ਅਤੇ ਸੂਰਜਮੁਖੀ ਦੇ ਬੀਜ ਸ਼ਾਮਲ ਕਰੋ। ਤੁਸੀਂ ਇਸ ਨੂੰ ਦੁੱਧ ‘ਚ ਮਿਲਾ ਕੇ ਵੀ ਬੱਚੇ ਨੂੰ ਦੇ ਸਕਦੇ ਹੋ। ਇਸ ਤੋਂ ਇਲਾਵਾ ਸ਼ਾਮ ਨੂੰ ਭੁੱਖ ਲੱਗਣ ‘ਤੇ ਮੁੱਠੀਭਰ ਡ੍ਰਾਈ ਫਰੂਟਸ ਖਾਣਾ ਵੀ ਸਹੀ ਰਹੇਗਾ। ਇਸ ਨਾਲ ਬੱਚੇ ਦੀਆਂ ਅੱਖਾਂ ਸਿਹਤਮੰਦ ਰਹਿਣ ਦੇ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੋਵੇਗਾ। ਨਾਲ ਹੀ ਭਾਰ ਵਧਣ ਅਤੇ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖਤਰਾ ਘੱਟ ਹੋਵੇਗਾ।
ਸੌਂਫ, ਬਦਾਮ ਅਤੇ ਮਿਸ਼ਰੀ: ਤਿੰਨੋਂ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਲੈ ਕੇ ਮਿਕਸੀ ‘ਚ ਪਾਊਡਰ ਬਣਾਓ। ਤਿਆਰ ਪਾਊਡਰ ਦਾ 1 ਚਮਚ ਦੁੱਧ ‘ਚ ਮਿਲਾ ਕੇ ਬੱਚਿਆਂ ਨੂੰ ਪਿਲਾਓ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ‘ਚ ਸਹਾਇਤਾ ਮਿਲੇਗੀ।