Canada youth march: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਨੂੰ ਵਿਦੇਸ਼ਾਂ ਤੋਂ ਵੀ ਪੂਰਾ ਹੁੰਗਾਰਾ ਮਿਲ ਰਿਹਾ ਹੈ। ਇਨ੍ਹਾਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਿਸ ਨਹੀਂ ਲਏ ਜਾਂਦੇ ਉਹ ਉਦੋਂ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਇਸੇ ਵਿਚਾਲੇ ਬਰੈਂਪਟਨ ਵਿੱਚ ਵੀ ਨੌਜਵਾਨਾਂ ਵੱਲੋਂ ਇੱਕ ਵੱਖਰੇ ਢੰਗ ਨਾਲ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ ਗਈ ਹੈ।
ਦਰਅਸਲ, ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬਰੈਂਪਟਨ ਵਿਖੇ ਨੌਜਵਾਨਾਂ ਵੱਲੋਂ ਸ਼ਹਿਰ ਦੀ ਸਫਾਈ ਕੀਤੀ ਗਈ । ਇਨ੍ਹਾਂ ਨੌਜਵਾਨਾਂ ਵੱਲੋਂ ਬਰੈਂਪਟਨ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫਾਈ ਮਾਰਚ ਕੱਢੇ ਗਏ। ਜਿਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਫਾਈ ਕਰ ਕੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ।
ਦੱਸ ਦੇਈਏ ਕਿ ਨੌਜਵਾਨਾਂ ਵੱਲੋਂ ਚਲਾਈ ਗਈ ਇਸ ਸਫ਼ਾਈ ਮੁਹਿੰਮ ਲਈ ਅੰਤਰ-ਰਾਸ਼ਟਰੀ ਵਿਦਿਆਰਥੀ ਅਤੇ ਲੋਕਲ ਕੈਨੇਡੀਅਨ ਨੌਜਵਾਨ ਸ਼ਾਮਿਲ ਸਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਵੱਲੋਂ ਇਹ ਸਫਾਈ ਮਾਰਚ ਬਰੈਂਪਟਨ ਗੇਟਵੇ ਟਰਮੀਨਲ, ਵਿਲੀਅਮਜ਼ ਤੋਂ ਬਰੈਂਪਟਨ ਗੇਟਵੇ ਟਰਮੀਨਲ, ਹੁਰੳਨਟਾਰੀਉ ਤੋਂ ਬਰੈਂਪਟਨ ਗੇਟਵੇ ਟਰਮੀਨਲ ਅਤੇ ਮੈਕਲਾਗਿਨ ਤੋਂ ਬਰੈਂਪਟਨ ਗੇਟਵੇ ਟਰਮੀਨਲ ਤੱਕ ਕੱਢਿਆ ਗਿਆ ।