shri guru teg bhadhur ji:ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਡਿਤ ਕਿਰਪਾ ਰਾਮ ਦੀ ਅਗਵਾਈ ‘ਚ 500 ਦੇ ਕਰੀਬ ਬ੍ਰਾਹਮਣਾਂ ਨੇ ਉਸ ਵੇਲੇ ਦੇ ਮੁਗਲ ਸ਼ਾਸ਼ਕ ਔਰੰਗਜ਼ੇਬ ਵਿਰੁੱਧ ਸ਼ਿਕਾਇਤ ਕੀਤੀ ਕਿ ਉਹ ਹਿੰਦੂਆਂ ਦੇ ਜਨੇਊ ਉਤਾਰ ਕੇ ਉਨ੍ਹਾਂ ਨੂੰ ਜ਼ਬਰੀ ਮੁਸਲਮਾਨ ਬਣਾਈ ਜਾ ਰਿਹਾ ਹੈ।ਇਸ ‘ਤੇ ਗੁਰੂ ਜੀ ਨੇ ਕਿਹਾ ਕਿ ਜਾਉ ਔਰੰਗਜ਼ੇਬ ਨੂੰ ਜਾ ਕੇ ਕਹਿ ਦਿਉ ਕਿ ਪਹਿਲਾਂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਧਰਮ ਤਬਦੀਲ ਕਰੇ ਫਿਰ ਅਸੀਂ ਮੁਸਲਮਾਨ ਬਣ ਜਾਵਾਂਗੇ।
ਔਰੰਗਜ਼ੇਬ ਨੇ ਗੁਰੂ ਜੀ ਨੂੰ ਬਹੁਤ ਲਾਲਚ ਅਤੇ ਡਰਾਵੇ ਵੀ ਦਿੱਤੇ ਪਰ ਉਹ ਬਿਲਕੁਲ ਨਾ ਡੋਲੇ।ਉਨਾਂ ਕਿਹਾ ਕਿ ਇਸ ‘ਤੇ ਔਰੰਗਜ਼ੇਬ ਦੇ ਹੁਕਮ ਅਨੁਸਾਰ ਉਨਾਂ੍ਹ ਦੇ ਸਾਥੀ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਚੀਰਿਆ ਗਿਆ, ਭਾਈ ਸਤੀ ਜੀ ਨੂੰ ਅੱਗ ‘ਚ ਸਾੜ ਦਿੱਤਾ ਗਿਆ ਅਤੇ ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ‘ਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ।ਪਰ ਗੁਰੂ ਜੀ ਅਡੋਲ ਚਿੱਤ ਰਹੇ ਤਾਂ ਇਸ ‘ਤੇ ਜ਼ਾਲਮ ਔਰੰਗਜੇਬ ਨੇ ਦਿੱਲੀ ਦੇ ਚਾਂਦਨੀ ਚੌਕ ‘ਚ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ।ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੇ ਆਪਣਾ ‘ਤੇ ਆਪਣੇ ਸਾਥੀਆਂ ਦਾ ਬਲੀਦਾਨ ਦੇ ਕੇ ਤਿਲਕ ਜੰਝੂ ਦੀ ਰਾਖੀ ਕੀਤੀ ਤੇ ਹਿੰਦੂ ਧਰਮ ਨੂੰ ਬਚਾਇਆ।ਉਨ੍ਹਾਂ ਕਿਹਾ ਕਿ ਇਹੋ ਜਿਹੇ ਪਰਉਪਕਾਰੀ ਸਿੱਖ ਗੁਰੂ ਜੀ ਦੀ ਸ਼ਹੀਦੀ ਅਦੁੱਤੀ ਕੁਰਬਾਨੀ ਦਾ ਸੰਦੇਸ਼ ਭਰ ‘ਚ ਲਾਸਾਨੀ ਸ਼ਹਾਦਤ ਹੈ।
ਜਦੋਂ ਲੁਧਿਆਣਾ ਦੇ ਬਾਜ਼ਾਰਾਂ ‘ਚ ਪਹੁੰਚਿਆ ਚਾਰਲੀ ਚੈਪਲਿਨ, ਖੁਸ਼ ਰਹਿਣ ਤੇ ਖੁਸ਼ੀ ਵੰਡਣ ਦੇ ਪਿੱਛੇ ਛੁਪਿਆ ਹੈ ਦਰਦ !