Cellulite Skin home remedies: ਆਏ ਦਿਨ ਮਲਾਇਕਾ ਯੋਗਾ ਸੈਸ਼ਨ ਜਾਂ ਸ਼ਾਪਿੰਗ ਟਾਈਮ ਕੈਮਰੇ ‘ਚ ਸਪੋਟ ਹੋ ਹੀ ਜਾਂਦੀ ਹੈ। ਜਿਵੇਂ-ਜਿਵੇਂ ਮਲਾਇਕਾ ਦੀ ਉਮਰ ਵਧਦੀ ਜਾ ਰਹੀ ਹੈ ਉਹ ਹੋਰ ਵੀ ਜ਼ਿਆਦਾ ਜਵਾਨ ਅਤੇ ਗਲੋਇੰਗ ਹੁੰਦੀ ਜਾ ਰਹੀ ਹੈ। ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਉਨ੍ਹਾਂ ਨੂੰ ਟਰੋਲ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਹਾਲ ਹੀ ‘ਚ ਸੈਲੂਨ ਦੇ ਬਾਹਰ ਸਪੋਟ ਹੋਈ ਮਲਾਇਕਾ ਇਕ ਵਾਰ ਫਿਰ ਟਰੋਲਜ਼ ਦੇ ਨਿਸ਼ਾਨੇ ‘ਤੇ ਆ ਗਈ ਅਤੇ ਇਸ ਵਾਰ ਲੋਕਾਂ ਨੇ ਉਸ ਦੇ ਥਾਈਜ ਦੀ ਖਿਚਾਈ ਕੀਤੀ। ਉਹ ਮਲਟੀਕਲਰ ਟਾਪ ਦੇ ਨਾਲ ਡੈਨੀਮ ਸ਼ਾਰਟਸ ‘ਚ ਨਜ਼ਰ ਆਈ। ਫਿਰ ਕੀ ਸੀ ਇਸ ਸਮੇਂ ਦੌਰਾਨ ਲੋਕਾਂ ਨੇ ਮਲਾਇਕਾ ਦੀਆਂ ਲੱਤਾਂ ‘ਤੇ ਦਿਖ ਰਹੀ ਸੈਲੂਲਾਈਟ ਸਕਿਨ ਨੂੰ ਲੋਕਾਂ ਨੇ ਕੈਪਚਰ ਕੀਤਾ। ਹਾਲਾਂਕਿ ਸਿਰਫ ਮਲਾਇਕਾ ਹੀ ਨਹੀਂ ਲਗਭਗ 80 ਪ੍ਰਤੀਸ਼ਤ ਔਰਤਾਂ ਨੂੰ ਸੈਲੂਲਾਈਟ ਸਕਿਨ ਦੀ ਸਮੱਸਿਆ ਹੁੰਦੀ ਹੈ। ਪਰ ਆਖਿਰਕਾਰ ਇਹ ਸੈਲੂਲਾਈਟ ਸਕਿਨ ਕੀ ਹੈ ਅਤੇ ਅਸੀਂ ਇਸ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹਾਂ…
ਸੈਲੂਲਾਈਟ ਯਾਨਿ ਕਿ ਐਕਸਟ੍ਰਾ ਫੈਟ ਜੋ ਸਕਿਨ ਦੇ ਅੰਦਰ ਹੁੰਦੀ ਹੈ ਜਿਵੇਂ ਪੇਟ, ਬਾਜੂ, ਪੱਟ ਅਤੇ ਕਮਰ। ਇਸ ‘ਚ ਸਕਿਨ ਲਟਕਦੀ ਹੈ ਪਰ ਮੋਟਾਪਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਇਕ ਤਰ੍ਹਾਂ ਦੀ ਸਕਿਨ ਕੰਡੀਸ਼ਨ ਹੈ ਜਿਸ ‘ਚ ਸਕਿਨ ਦੇ ਅੰਦਰ ਮੌਜੂਦ ਫੈਟ ਬਣਾਉਣ ਵਾਲੇ ਸੈੱਲਜ਼ ਵਧਣ ਲੱਗਦੇ ਹਨ ਜਿਸ ਨਾਲ ਸਕਿਨ ਗੱਡੇਦਾਰ ਦਿਖਦੀ ਹੈ। ਇਸ ਨਾਲ ਸਕਿਨ ਲਟਕੀ ਹੋਈ, ਹਲਕੀ ਸੁੱਜੀ ਅਤੇ ਨਾਰੰਗੀ ਰੰਗ ਦੀ ਲੱਗਦੀ ਹੈ। ਔਰਤਾਂ ਨੂੰ ਇਹ ਸਮੱਸਿਆ ਮਰਦ ਨਾਲੋਂ ਜ਼ਿਆਦਾ ਹੁੰਦੀ ਹੈ।
ਵੱਧਦੀ ਉਮਰ ਦੇ ਚਲਦਿਆਂ ਇਹ ਸਮੱਸਿਆ ਔਰਤਾਂ ਨੂੰ ਜ਼ਿਆਦਾ ਹੁੰਦੀ ਹੈ ਕਿਉਂਕਿ ਸਰੀਰ ‘ਚ ਉਮਰ ਐਸਟ੍ਰੋਜਨ ਹਾਰਮੋਨਜ਼ ਘੱਟ ਜਾਂਦੀ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਸਹੀ ਨਹੀਂ ਹੁੰਦਾ ਅਤੇ ਨਵੇਂ ਟਿਸ਼ੂ ਵੀ ਨਹੀਂ ਬਣਦੇ ਜਿਸ ਕਾਰਨ ਸਕਿਨ ਦੇ ਅੰਦਰ ਗੱਠਾਂ ਬਣਨ ਲੱਗਦੀਆਂ ਹਨ। ਜੇ ਘਰ ‘ਚ ਮਾਂ ਹੈ ਜਾਂ ਕਿਸੀ ਹੋਰ ਨੂੰ ਹੈ ਤਾਂ ਤੁਹਾਨੂੰ ਇਹ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਫਾਈਬਰ, ਪਦਾਰਥਾਂ ਦੀ ਕਮੀ, ਖ਼ਰਾਬ ਲਾਈਫਸਟਾਈਲ, ਗਲਤ ਖਾਣ-ਪੀਣ ਅਤੇ ਮਾਨਸਿਕ ਤਣਾਅ ਵੀ ਇਸ ਦਾ ਕਾਰਨ ਹੋ ਸਕਦੇ ਹਨ।
ਘਬਰਾਉਣ ਦੀ ਜ਼ਰੂਰਤ ਨਹੀਂ ਹੈਨ ਕਿਉਂਕਿ ਕੁਝ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਪਹਿਲਾਂ ਤਾਂ ਵੱਧ ਤੋਂ ਵੱਧ ਪਾਣੀ ਪੀਓ। ਇੱਕ ਗਲਾਸ ਪਾਣੀ ‘ਚ 1 ਚਮਚ ਸਿਰਕਾ ਬਰਾਬਰ ਮਾਤਰਾ ‘ਚ ਮਿਲਾਕੇ ਪੀਓ। ਸੇਬ ਦਾ ਸਿਰਕਾ ਸਕਿਨ ‘ਚ ਫਸੇ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ।
ਅਤੇ ਕੁਝ ਹੋਮਮੇਡ ਬਿਊਟੀ ਟਿਪਸ ਅਪਣਾਓ…
- ਕੌਫੀ ਇਕ ਬਹੁਤ ਵਧੀਆ ਐਂਟੀ-ਸੈਲੂਲਾਈਟ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵੀ ਸਹੀ ਰਹਿੰਦਾ ਹੈ ਅਤੇ ਡੈੱਡ ਸਕਿਨ ਵੀ ਨਿਕਲਦੀ ਹੈ। ਕੌਫੀ ਪਾਊਡਰ ਅਤੇ ਨਾਰੀਅਲ ਦੇ ਤੇਲ ਨੂੰ ਮਿਕਸ ਕਰਕੇ ਇੰਫੈਕਟਡ ਸਕਿਨ ‘ਤੇ 20 ਮਿੰਟ ਤੱਕ ਰਗੜੋ। ਫਿਰ ਇਸ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ। ਇਸ ਨੂੰ ਹਫ਼ਤੇ ‘ਚ ਘੱਟੋ-ਘੱਟ 2-3 ਵਾਰ ਕਰੋ।
- ਜੈਤੂਨ ਦੇ ਤੇਲ ਨੂੰ ਹਲਕਾ ਗੁਣਗੁਣਾ ਕਰਕੇ 10-15 ਮਿੰਟ ਮਸਾਜ ਕਰੋ। ਇਸ ਨਾਲ ਸਕਿਨ ‘ਚ ਬਲੱਡ ਸਰਕੂਲੇਸ਼ਨ ਵਧੇਗਾ ਅਤੇ ਸੈਲੂਲਾਈਟ ਸਕਿਨ ਦੀ ਸਮੱਸਿਆ ਵੀ ਦੂਰ ਹੋਵੇਗੀ।
Body Scrubbing ਜਾਂ Brushing ਜ਼ਰੂਰ ਕਰੋ
- ਬਾਡੀ ਸਕ੍ਰਬਿੰਗ ਕਰੋ ਇਸ ਨਾਲ ਨਾ ਸਿਰਫ ਡੈੱਡ ਸਕਿਨ ਅਤੇ ਗੰਦਗੀ ਨਿਕਲੇਗੀ ਬਲਕਿ ਫੈਟ ਵੀ ਘੁਲ਼ੇਗੀ।
- ਮਿੱਠੇ ਤੋਂ ਪਰਹੇਜ਼ ਕਰੋ ਜ਼ਿਆਦਾ ਨਮਕ ਨਾ ਖਾਓ।
- ਫਲ ਅਤੇ ਸਬਜ਼ੀਆਂ ਜ਼ਿਆਦਾ ਖਾਓ।
- ਕਸਰਤ ਜ਼ਰੂਰ ਕਰੋ।
- ਸੈਲੂਲਾਈਟ ਸਕਿਨ ਟ੍ਰਾਂਸ ਫੈਟ ਡਾਈ ਤੋਂ ਵੀ ਆਉਂਦੀ ਹੈ ਇਸ ਲਈ ਬਿਨਾਂ ਟ੍ਰਾਂਸ ਫੈਟ ਵਾਲੀ ਡਾਇਟ ਲੈਣੀ ਚਾਹੀਦੀ ਹੈ।