west bengal assam tamil nadu assembly election: ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਪਾਰਟੀਆਂ ਦੇ ਵਿਚਕਾਰ ਚੋਣ ਸਰਗਰਮੀਆਂ ਵੱਧ ਰਹੀਆਂ ਹਨ।ਪੱਛਮੀ ਬੰਗਾਲ ਚੋਣਾਂ ਲਈ ਕਾਂਗਰਸ ਨੇ ਆਪਣਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।ਦੂਜੇ ਪਾਸੇ ਅਸਾਮ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਰੈਲੀ ਕੀਤੀ।ਉੱਥੇ ਹੀ ਕੇਰਲ ਦੇ ਮੁੱਖ ਮੰਤਰੀ ਨੇ ਵਰਕਰਾਂ ਨੂੰ ਕਿਹਾ ਕਿ ਸੂਬੇ ‘ਚ ਜਨਤਾ ਦੀ ਸਰਕਾਰ ਬਣੇ, ਇਸ ‘ਤੇ ਹੀ ਜੋਰ ਦੇਣਾ ਚਾਹੀਦਾ ਹੈ।ਅਸਮ ਦੇ ਉਦਲਗੁੜੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਸਮ ਹੁਣ ਵਿਕਾਸ ਦੇ ਰਾਹ ‘ਤੇ ਚੱਲ ਪਿਆ ਹੈ।
ਪਰ ਬਦਰੂਦੀਨ ਵਰਗੇ ਲੋਕ ਜੋ ਸ਼ਾਂਤੀ ਨਹੀਂ ਚਾਹੁੰਦੇ ਹਨ, ਘੁਸਪੈਠ ਕਰਾਉਣਾ ਚਾਹੁੰਦੇ ਹਨ,ਹਮਲਾ ਕਰਨਾ ਚਾਹੁੰਦੇ ਹਨ,ਉਨਾਂ੍ਹ ਨੂੰ ਰੋਕਣ ਦਾ ਕੰਮ ਕਾਂਗਰਸ ਪਾਰਟੀ ਨਹੀਂ ਕਰ ਸਕਦੀ।ਅਸਮ ‘ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਪ੍ਰਿਯੰਕਾ ਗਾਂਧੀ ‘ਤੇ ਹਮਲਾ ਕਰਦਿਆ ਕਿਹਾ ਕਿ ਕੁਝ ਲੋਕ ਚਾਹ ਦੇ ਬਾਗਾਂ ‘ਚ ਜਾ ਕੇ ਪੱਤੀ ਤੋੜ ਰਹੇ ਸਨ ਅਤੇ ਫੋਟੋ ਖਿੱਚਵਾ ਰਹੇ ਸਨ।ਚਾਹ ਪੱਤੀ ਤੋੜਨ ਦਾ ਮੌਸਮ ਅਪ੍ਰੈਲ ‘ਚ ਆਉਂਦਾ ਹੈ ਤਾਂ ਚਾਹ ਬਾਗਾਂ ‘ਚ ਮਾਰਚ ਮਹੀਨੇ ‘ਚ ਕੀ ਕਰ ਰਹੇ ਸਨ? ਇਨ੍ਹਾਂ ਦੇ ਹਾਥੀ ਦੇ ਦੰਦ ਦਿਖਾਉਣ ਦੇ ਕੁਝ ਹਨ ਅਤੇ ਖਾਣ ਦੇ ਕੁਝ ਹੋਰ।