Mamata banerjee says bjp : ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਵਿਚਾਲੇ ਜੰਗ ਚਲ ਰਹੀ ਹੈ। ਜਿਵੇ-ਜਿਵੇ ਚੋਣਾਂ ਨੇੜੇ ਆ ਰਹੀਆਂ ਹਨ ਓਵੇ-ਓਵੇ ਹੀ ਰਾਜਨੀਤਿਕ ਪਾਰਟੀਆਂ ਵਿਚਾਲੇ ਇਹ ਯੰਗ ਹੋਰ ਤੇਜ ਹੁੰਦੀ ਜਾ ਰਹੀ ਹੈ। ਇਸ ਕੜੀ ਵਿੱਚ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ ਉੱਤੇ ਜ਼ੋਰਦਾਰ ਹਮਲਾ ਬੋਲਿਆ ਅਤੇ ਇਸ ਨੂੰ ਰਾਖਸਸ਼ਾ ਦੀ ਪਾਰਟੀ ਕਿਹਾ ਹੈ। ਦੀਦੀ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹੇ ਕਠੋਰ ਅਤੇ ਸਖ਼ਤ ਪ੍ਰਧਾਨ ਮੰਤਰੀ ਨੂੰ ਕਦੇ ਨਹੀਂ ਵੇਖਿਆ ਸੀ। ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਤੋਂ ਭਾਵ ਭਾਰਤੀ ਜੋਗੋਨੋ ਪਾਰਟੀ ਹੈ। ਦੱਸ ਦੇਈਏ ਕਿ ਬੰਗਾਲੀ ਵਿੱਚ ਇੱਕ ਬਹੁਤ ਮਾੜੀ ਚੀਜ਼ ਨੂੰ ਜੋਗੋਨੋ ਕਿਹਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸੱਤ ਵਾਰ ਸੰਸਦ ਮੈਂਬਰ ਰਹੀ ਹਾਂ ਅਤੇ ਬਹੁਤ ਸਾਰੇ ਪ੍ਰਧਾਨਮੰਤਰੀਆਂ ਨੂੰ ਵੇਖਿਆ ਹੈ।
ਪਰ ਮੈਂ ਅਜਿਹਾ ਕਠੋਰ ਅਤੇ ਬੇਰਹਿਮ ਪ੍ਰਧਾਨ ਮੰਤਰੀ ਕਦੇ ਨਹੀਂ ਵੇਖਿਆ। ਭਾਜਪਾ ਰਾਖਸਸ਼ਾ, ਭੂਤਾਂ, ਰਾਵਣ, ਦੁਰਯੋਧਨ, ਦੁਸ਼ਾਸਨ, ਬੇਚੈਨ ਅਤੇ ਅਤਵਾਦੀ ਲੋਕਾਂ ਦੀ ਪਾਰਟੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਚੋਣਾਂ ਵਿੱਚ ਟੀਐਮਸੀ ਦੀ ਕਰਾਰੀ ਹਾਰ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਮਮਤਾ ਬੈਨਰਜੀ ਨੇ ਈਵੀਐਮ ਦੇ ਕੰਮਕਾਜ ‘ਤੇ ਸਵਾਲ ਚੁੱਕੇ ਹਨ। ਦਰਅਸਲ, ਬਨਕੁਰਾ ਵਿੱਚ ਇੱਕ ਰੈਲੀ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਦੀਦੀ ਦੀ ਹਾਰ ਤੈਅ ਹੈ ਕਿਉਂਕਿ ਉਹ ਉਸ ਈਵੀਐਮ ‘ਤੇ ਸਵਾਲ ਕਰ ਰਹੀ ਸੀ ਜੋ ਉਸ ਨੂੰ 10 ਸਾਲ ਪਹਿਲਾਂ ਸੱਤਾ ਵਿੱਚ ਲੈ ਕੇ ਆਈ ਸੀ।