Pregnancy Conceive tips: ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਨੂੰ ਕੰਸੀਵ ਕਰਨ ‘ਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਲਈ ਨੈਚੂਰਲੀ ਕੰਸੀਵ ਕਰਨ ਅਸਾਨ ਨਹੀਂ ਹੁੰਦਾ ਹੈ। ਪ੍ਰੈਗਨੈਂਸੀ ‘ਚ ਬਹੁਤ ਸਾਰੀਆਂ ਚੀਜ਼ਾਂ ਰੁਕਾਵਟਾਂ ਬਣ ਸਕਦੀਆਂ ਹਨ ਜਿਵੇਂ ਕਿ ਔਰਤਾਂ ਪੀਸੀਓਡੀ ਦੀ ਸਮੱਸਿਆ ਹੋਣਾ, ਓਵਰੀ ਰਿਸਟ ਹੋਣਾ ਇਨ੍ਹਾਂ ਕਾਰਨਾਂ ਕਰਕੇ ਔਰਤਾਂ ਨੂੰ ਬੇਬੀ ਪਲੈਨ ਕਰਨ ‘ਚ ਮੁਸ਼ਕਲ ਆਉਂਦੀ ਹੈ। ਹਾਲਾਂਕਿ ਮੈਡੀਕਲ ‘ਚ ਇਸ ਸਮੱਸਿਆ ਦੇ ਬਹੁਤ ਸਾਰੇ ਇਲਾਜ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਡ੍ਰਿੰਕ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਕੰਸੀਵ ਕਰਨ ‘ਚ ਕੋਈ ਮੁਸ਼ਕਲ ਨਹੀਂ ਹੋਏਗੀ। ਜੇ ਤੁਸੀਂ ਚਾਹੋ ਤਾਂ ਡਾਕਟਰੀ ਇਲਾਜ ਲੈਣ ਤੋਂ ਪਹਿਲਾਂ ਤੁਸੀਂ ਇਸ ਡ੍ਰਿੰਕ ਨੂੰ ਪੀ ਸਕਦੇ ਹੋ।
ਇਸ ਨੂੰ ਬਣਾਉਣ ਤੁਹਾਨੂੰ ਚਾਹੀਦਾ
- ਦਾਲਚੀਨੀ
- ਕਲੌਂਜੀ
ਡ੍ਰਿੰਕ ਬਣਾਉਣ ਦੀ ਵਿਧੀ
- ਦਾਲਚੀਨੀ ਅਤੇ ਕਲੌਂਜੀ ਲਓ।
- ਹੁਣ ਇਸ ਨੂੰ ਪੀਸ ਕੇ ਇਸ ਦਾ ਬਰੀਕ ਪਾਊਡਰ ਬਣਾ ਲਓ।
- ਯਾਦ ਰੱਖੋ ਕਿ ਤੁਸੀਂ ਇਸਨੂੰ ਇਕੱਠੇ ਨਹੀਂ ਪੀਸਣਾ ਹੈ ਬਲਕਿ ਤੁਸੀਂ ਇਸ ਨੂੰ ਵੱਖ-ਵੱਖ ਰੱਖੋ।
- ਹੁਣ ਤੁਸੀਂ ਪਾਣੀ ਗਰਮ ਕਰੋ
- ਇਸ ‘ਚ ਅੱਧਾ ਚਮਚ ਦਾਲਚੀਨੀ ਪਾਊਡਰ ਮਿਲਾਓ
- ਅਤੇ ਇਸ ‘ਚ ਅੱਧਾ ਚਮਚ ਕਲੌਂਜੀ ਪਾਊਡਰ ਮਿਲਾਓ
- ਇਸ ਨੂੰ ਚੰਗੀ ਤਰ੍ਹਾਂ ਮਿਲਾਓ
- ਹੁਣ ਤੁਸੀਂ ਇਸ ‘ਚ ਸ਼ਹਿਦ ਮਿਲਾਓ
- ਲਓ ਤੁਹਾਡਾ ਡ੍ਰਿੰਕ ਤਿਆਰ ਹੈ
ਹੁਣ ਤੁਸੀਂ ਜਾਣੋ ਡ੍ਰਿੰਕ ਦੇ ਫਾਇਦੇ
- ਕੰਸੀਵ ਕਰਨ ਦੀ ਪ੍ਰੇਸ਼ਾਨੀ ‘ਚ ਦਾਲਚੀਨੀ ਬਹੁਤ ਕਾਰਗਰ ਹੈ
- ਇਹ ਡ੍ਰਿੰਕ ਬਾਂਝਪਨ ਨੂੰ ਦੂਰ ਕਰਦੀ ਹੈ
- ਪੀਰੀਅਡਜ ਨੂੰ ਰੈਗੂਲਰ ਕਰਦੀ ਹੈ ਡ੍ਰਿੰਕ
- ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੀ ਹੈ ਡ੍ਰਿੰਕ
- ਮਰਦਾਂ ਲਈ ਬਹੁਤ ਫਾਇਦੇਮੰਦ ਹੈ ਡ੍ਰਿੰਕ
- ਫਰਟੀਲਿਟੀ ਪਾਵਰ ਨੂੰ ਕਰਦੀ ਹੈ ਮਜ਼ਬੂਤ
- ਹਾਰਮੋਨਸ ਨੂੰ ਕਰਦੀ ਹੈ ਸੰਤੁਲਿਤ
ਇਸ ਸਮੇਂ ਕਰੋ ਡ੍ਰਿੰਕ ਦਾ ਸੇਵਨ: ਹੁਣ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਇਹ ਡਰਿੰਕ ਰਾਤ ਨੂੰ ਡਿਨਰ ਤੋਂ 30 ਤੋਂ 35 ਮਿੰਟ ਬਾਅਦ ਪੀਣੀ ਹੈ। ਜੇ ਤੁਸੀਂ ਰਾਤ ਨੂੰ ਡਿਨਰ ਨਹੀਂ ਕਰਦੇ ਹੋ ਤਾਂ ਤੁਸੀਂ ਸਵੇਰੇ ਖਾਲੀ ਪੇਟ ਇਸ ਡਰਿੰਕ ਦਾ ਸੇਵਨ ਕਰੋ ਅਤੇ ਉਸਦੇ 30 ਤੋਂ 35 ਮਿੰਟ ਬਾਅਦ ਕੁਝ ਨਾ ਖਾਓ। ਇਸ ਨੂੰ ਰੋਜ਼ ਪੀਓ। ਇਸ ਨਾਲ ਤੁਹਾਨੂੰ ਕੰਸੀਵ ਕਰਨ ‘ਚ ਕੋਈ ਮੁਸ਼ਕਲ ਨਹੀਂ ਆਵੇਗੀ। ਇਸ ਡਰਿੰਕ ਦਾ ਸੇਵਨ ਕਰਨ ਤੋਂ ਪਹਿਲਾਂ ਤੁਸੀਂ ਇਕ ਵਾਰ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।