The roof of Jalalabad MLA : ਪੰਜਾਬ ਅਤੇ ਚੰਡੀਗੜ੍ਹ ਵਿੱਚ ਸੋਮਵਾਰ ਤੋਂ ਮੰਗਲਵਾਰ ਨੂੰ ਵੀ ਮੌਸਮ ਬਦਲਿਆ ਰਿਹਾ। ਪੰਜਾਬ ਦ ਜਲਾਲਾਬਾਦ ਵਿੱਚ ਸੋਮਵਾਰ ਰਾਤ ਨੂੰ ਤੇਜ਼ ਹਨੇਰੀ ਨਾਲ ਕਾਫੀ ਨੁਕਸਾਨ ਹੋਇਆ ਹੈ। ਖੇਤਰੀ ਵਿਧਾਇਕ ਰਵਿੰਦਰ ਸਿੰਘ ਆਂਵਲਾ ਦੇ ਦਫ਼ਤਰ ਦੀ ਛੱਤ ਤੂਫਾਨ ਨਾਲ ਉੱਡ ਗਈ ਤੇ ਦਫਤਰ ਟੁੱਟ ਗਿਆ। ਸ਼ੇੱਡ ਦੇ ਹੇਠਾਂ ਧਰਨਾ ਦੇ ਰਹੇ ਪੰਜਾਬ ਪੁਲਿਸ ਟ੍ਰੇਨਿੰਗ ਹਾਸਲ ਬੇਰੋਜ਼ਗਾਰ ਨੌਜਵਾਨਾਂ ਦੇ ਦੋ ਸਾਥੀ ਤੇ ਹੋਮਗਾਰਡ ਦਾ ਇੱਕ ਜਵਨ ਦੀ ਜ਼ਖਮੀ ਹੋ ਗਿਆ। ਹੋਮਗਾਰਡ ਦੇ ਜ਼ਖਮੀ ਜਵਾਨ ਮਹਿਲ ਸਿੰਘ ਨੂੰ ਸਥਾਨਕ ਸਰਕਾਰੀ ਹਸਪਤਾਲ ਤੋਂ ਫਾਜ਼ਿਲਕਾ ਰੈਫਰ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਪਿਛਲੇ ਛੇ ਦਿਨਾਂ ਤੋਂ ਪੰਜਾਬ ਪੁਲਿਸ ਵਿੱਚ ਸਿਖਲਾਈ ਪ੍ਰਾਪਤ ਬੇਰੁਜ਼ਗਾਰ ਨੌਜਵਾਨ ਰਵਿੰਦਰ ਅਮਲਾ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ਸਥਾਨਕ ਪੁਲਿਸ ਨੇ ਸੋਮਵਾਰ ਨੂੰ ਧਰਨੇ ਦੌਰਾਨ ਉਨ੍ਹਾਂ ਨੂੰ ਚੁੱਕ ਕੇ ਲੈ ਗਈ ਸੀ, ਪਰ ਬਾਅਦ ਵਿੱਚ ਆਪਸੀ ਸਹਿਮਤੀ ਨਾਲ ਉਨ੍ਹਾਂ ਨੇ ਦਫਤਰ ਦੇ ਅੰਦਰ ਸ਼ੈੱਡ ਹੇਠ ਧਰਨਾ ਸ਼ੁਰੂ ਕਰ ਦਿੱਤਾ। ਹੜਤਾਲ ’ਤੇ ਬੈਠੇ ਨੌਜਵਾਨਾਂ ਨੇ ਦੱਸਿਆ ਕਿ ਤੂਫਾਨ ਢਾਈ ਵਜੇ ਦੇ ਕਰੀਬ ਆਇਆ ਜਿਸ ਕਾਰਨ ਸ਼ੈੱਡ ਟੁੱਟ ਕੇ ਹੇਠਾਂ ਡਿੱਗ ਗਿਆ। ਇਸ ਵਿਚ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ ਅਤੇ ਇਕ ਹੋਮਗਾਰਡ ਦਾ ਜਵਾਨ ਵੀ ਜ਼ਖਮੀ ਹੋ ਗਿਆ। ਦੋ ਜ਼ਖਮੀ ਨੌਜਵਾਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਦੋਂਕਿ ਹੋਮਗਾਰਡ ਦੇ ਜਵਾਨ ਨੂੰ ਟੁੱਟਣ ਕਾਰਨ ਫਾਜ਼ਿਲਕਾ ਰੈਫਰ ਕਰ ਦਿੱਤਾ ਗਿਆ ਹੈ।