Bloody tears during periods: ‘ਖੂਨ ਦੇ ਹੰਝੂ ਰੋਣਾ’, ਇਹ ਕਹਾਵਤ ਤਾਂ ਬਹੁਤ ਸਾਰੇ ਲੋਕਾਂ ਨੇ ਫਿਲਮ ਜਾਂ ਅਸਲ ਜ਼ਿੰਦਗੀ ‘ਚ ਸੁਣੀ ਹੋਵੇਗੀ ਪਰ ਜੇ ਸੱਚੀ ਅਜਿਹਾ ਕੁੱਝ ਹੋਵੇ ਤਾਂ? ਦਰਅਸਲ ਚੰਡੀਗੜ੍ਹ ਦੀ ਰਹਿਣ ਵਾਲੀ 25 ਸਾਲ ਦੀ ਔਰਤ ਇਕ ਅਜੀਬ ਬਿਮਾਰੀ ਨਾਲ ਪੀੜਤ ਹੈ ਜਿਸ ਕਾਰਨ ਉਸ ਦੀਆਂ ਅੱਖਾਂ ‘ਚੋਂ ਖੂਨ ਦੇ ਹੰਝੂ ਨਿਕਲਦੇ ਹਨ।
ਅੱਖਾਂ ‘ਚੋਂ ਨਿਕਲਦੇ ਹਨ ‘ਖੂਨ ਦੇ ਹੰਝੂ’: ਪੀਰੀਅਡਜ਼ ‘ਚ ਹਰ ਔਰਤ ਨੂੰ ਅਲੱਗ-ਅਲੱਗ ਸਮੱਸਿਆਵਾਂ ਜਿਵੇਂ ਪੇਟ ਦਰਦ, ਸਰੀਰ ‘ਚ ਕੜਵੱਲ ਹੋਣਾ, ਬਲੋਟਿੰਗ, ਹੱਥਾਂ-ਪੈਰਾਂ ‘ਚ ਦਰਦ, ਭੁੱਖ ਨਾ ਲੱਗਣੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਹ ਔਰਤ ਇਨ੍ਹਾਂ ਦਿਨਾਂ ‘ਚ ਖੂਨ ਦੇ ਹੰਝੂ ਰੋਂਦੀ ਹੈ। ਰਿਪੋਰਟਾਂ ਦੇ ਅਨੁਸਾਰ ਇਹ ਔਰਤ 5 ਸਾਲਾਂ ਤੋਂ ਇਸ ਸਮੱਸਿਆ ਨਾਲ ਜੂਝ ਰਹੀ ਹੈ ਜਿਸ ਕਾਰਨ ਪੀਰੀਅਡਜ਼ ਦੌਰਾਨ ਉਸ ਦੀਆਂ ਅੱਖਾਂ ‘ਚੋਂ ਖੂਨ ਦੇ ਹੰਝੂ ਨਿਕਲਦੇ ਹਨ।
ਪੀਰੀਅਡਜ਼ ਨਾਲ ਜੁੜਿਆ ਸੰਬੰਧ: ਔਰਤ ਨੇ ਕਿਹਾ ਕਿ ਉਸਨੇ ਇਸ ਸਮੱਸਿਆ ਬਾਰੇ ਆਪਣੇ ਡਾਕਟਰਾਂ ਨਾਲ ਸੰਪਰਕ ਵੀ ਕੀਤਾ ਪਰ ਫੈਮਿਲੀ ਹਿਸਟਰੀ ਨਾ ਹੋਣ ਦੇ ਕਾਰਨ ਉਹ ਇਸਦਾ ਕਾਰਨ ਨਹੀਂ ਜਾਣ ਪਾਈ। ਇਸ ਸਮੇਂ ਦੌਰਾਨ ਔਰਤ ਨੂੰ ਉਸਦੀਆਂ ਅੱਖਾਂ ‘ਚ ਕਿਸੇ ਕਿਸਮ ਦਾ ਕੋਈ ਦਰਦ ਜਾਂ ਕੋਈ ਹੋਰ ਸਮੱਸਿਆ ਨਹੀਂ ਹੁੰਦੀ ਸੀ। ਅਜਿਹਾ 2 ਵਾਰ ਹੋਣ ‘ਤੇ ਉਸ ਨੇ ਚੈੱਕਅਪ ਕਰਵਾਇਆ ਪਰ ਪਹਿਲਾਂ ਡਾਕਟਰ ਵੀ ਇਸ ਅਜੀਬ ਸਮੱਸਿਆ ਨੂੰ ਨਹੀਂ ਫੜ ਪਾਏ।
ਅਜੀਬ ਬਿਮਾਰੀ ਵਾਲੀ ਪੀੜਤ ਔਰਤ: ਕਈ ਟੈਸਟਾਂ ਤੋਂ ਬਾਅਦ ਇਹ ਪਤਾ ਚੱਲਿਆ ਕਿ ਔਰਤ ‘Ocular Vicarious Menstruation’ ਨਾਮਕ ਦੁਰਲੱਭ ਬਿਮਾਰੀ ਤੋਂ ਪੀੜਤ ਹੈ। ਹੀਮੋਲੇਕਿਰਿਆ ਯਾਨੀ bloody tears ਇੱਕ ਅਜਿਹੀ ਰੇਅਰ ਮੈਡੀਕਲ ਕੰਡੀਸ਼ਨ ਹੈ ਜੋ ਸਰੀਰ ਦੇ ਇੱਕ ਹਿੱਸੇ ‘ਚ ਬਲੱਡ ਕਲੋਟਿੰਗ ਹੋਣ ਦੇ ਕਾਰਨ ਹੁੰਦੀ ਹੈ। ਹਾਲਾਂਕਿ ਇਹ ਸਮੱਸਿਆ ਪਹਿਲੀ ਵਾਰ ਦੇਖਣ ਨੂੰ ਨਹੀਂ ਮਿਲੀ ਹੈ ਬਲਕਿ ਹਰ 10 ਔਰਤਾਂ ‘ਚੋਂ ਤੀਜੀ ਮਹਿਲਾ ਇਸ ਸਮੱਸਿਆ ਤੋਂ ਪੀੜਤ ਹੈ।
ਹੈਰਾਨ ਰਹਿ ਗਏ ਸਨ ਡਾਕਟਰ: ਇਸ ਦੇ ਕਾਰਨ ਪੀਰੀਅਡਜ ‘ਚ ਯੂਟ੍ਰਿਸ ਤੋਂ ਇਲਾਵਾ ਫੇਫੜਿਆਂ, ਅੱਖਾਂ, ਬੁੱਲ੍ਹਾਂ, ਪੇਟ ਅਤੇ ਨੱਕ ਤੋਂ ਵੀ ਖੂਨ ਨਿਕਲਦਾ ਹੈ। ਹਾਲਾਂਕਿ ਇਸ ਕੇਸ ‘ਚ ਔਰਤ ਦੀਆਂ ਅੱਖਾਂ ‘ਚੋਂ ਬਲੀਡਿੰਗ ਹੁੰਦੀ ਸੀ। ਔਰਤ ਨੂੰ 3 ਮਹੀਨਿਆਂ ਤੱਕ ਹਾਰਮੋਨਲ ਟ੍ਰੀਟਮੈਂਟ ਦਿੱਤੀ ਗਿਆ ਜਿਸ ਤੋਂ ਬਾਅਦ ਉਹ ਹੁਣ ਪੂਰੀ ਤਰ੍ਹਾਂ ਠੀਕ ਹੋ ਗਈ ਹੈ। ਦੱਸ ਦਈਏ ਇਸ ਦੇ ਟੈਸਟ ਬਹੁਤ ਮਹਿੰਗੇ ਹੁੰਦੇ ਹਨ ਅਤੇ ਇਸ ਦੀਆਂ ਸਹੂਲਤਾਂ ਵੀ ਅਸਾਨੀ ਨਾਲ ਨਹੀਂ ਮਿਲਦੀਆਂ।