Jallianwala Bagh closed to tourists : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ ਸ਼ਹੀਦੀ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਦੂਸਰੇ ਰਾਜਾਂ ਤੋਂ ਤੋਂ ਸੈਲਾਨੀ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅਮ੍ਰਿਤਸਰ ਪਹੁੰਚੇ ਸਨ, ਪਰ ਜਲ੍ਹਿਆਂਵਾਲਾ ਬਾਗ ਦੇ ਬੰਦ ਹੋਣ ਕਾਰਨ ਸੈਲਾਨੀ ਬਹੁਤ ਨਿਰਾਸ਼ ਹੋਏ ਅਤੇ ਕਿਹਾ ਕਿ ਘੱਟੋ-ਘੱਟ ਇਸ ਦਿਨ ਤਾਂ ਜ਼ਲਿਆਂਵਾਲਾ ਬਾਗ ਖੋਲ੍ਹ ਦੇਣਾ ਚਾਹੀਦਾ ਸੀ।
ਅੱਜ ਦੂਜੇ ਰਾਜਾਂ ਤੋਂ ਆਏ ਬਹੁਤ ਸਾਰੇ ਸੈਲਾਨੀ ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਅਤੇ ਬਾਹਰੋਂ ਹੀ ਸ਼ਹੀਦ ਨੂੰ ਮੱਥਾ ਟੇਕਿਆ ਕਿਉਂਕਿ ਉਨ੍ਹਾਂ ਨੂੰ ਜਲ੍ਹਿਆਂਵਾਲਾ ਬਾਗ ਦੀ ਉਸਾਰੀ ਕਰਕੇ ਰੋਕ ਲਿਆ ਗਿਆ। ਇਸ ਮੌਕੇ ਯਾਤਰੀ ਵੀ ਨਿਰਾਸ਼ ਹੋਏ ਹਨ। ਦੂਜੇ ਰਾਜਾਂ ਤੋਂ ਆਏ ਸੈਲਾਨੀਆਂ ਨੇ ਕਿਹਾ ਕਿ ਅੱਜ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਸਨ, ਪਰ ਇਥੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਲ੍ਹਿਆਂਵਾਲਾ ਬਾਗ ਬੰਦ ਹੈ। ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਕਰਕੇ ਜ਼ਲਿਆਂਵਾਲਾ ਬਾਗ ਖੋਲ੍ਹਿਆ ਜਾਣਾ ਚਾਹੀਦਾ ਸੀ। ਅੱਜ ਇਨ੍ਹਾਂ ਕਰਕੇ ਹੀ ਉਹ ਆਜ਼ਾਦ ਦੇਸ਼ ਵਿੱਚ ਸਾਹ ਲੈ ਰਹੇ ਹਨ।