Uproar in Bihar assembly : ਅੱਜ ਬਿਹਾਰ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਹੋਇਆ ਹੈ। ਇਹ ਹੰਗਾਮਾ ਬਿਹਾਰ ਸਪੈਸ਼ਲ ਆਰਮਡ ਪੁਲਿਸ ਬਿੱਲ ‘ਤੇ ਵਿਚਾਰ ਵਟਾਂਦਰੇ ਦੌਰਾਨ ਹੋਇਆ ਹੈ। ਵਿਧਾਇਕਾਂ ਨੂੰ ਜਬਰੀ ਹਟਾਏ ਜਾਣ ਦੌਰਾਨ ਵਿਧਾਇਕਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਜੰਮਕੇ ਹੱਥੋਪਾਈ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਪੀਕਰ ਦੇ ਚੈਂਬਰ ਦੇ ਬਾਹਰ ਹੱਥੋਪਾਈ ਅਤੇ ਮਾਰ ਕੁਟਾਈ ਹੋਈ ਹੈ। ਸਦਨ ਵਿੱਚ ਮਤਾ ਪੇਸ਼ ਹੋਣ ਦੌਰਾਨ ਵਿਰੋਧੀ ਧਿਰ ਦੇ ਵਿਧਾਇਕ ਸਪੀਕਰ ਦੀ ਕੁਰਸੀ ‘ਤੇ ਪਹੁੰਚੇ ਅਤੇ ਸਪੀਕਰ ਦੇ ਹੱਥ ਤੋਂ ਬਿੱਲ ਖਿੱਚਣ ਦੀ ਕੋਸ਼ਿਸ਼ ਕੀਤੀ।
ਮੰਗਲਵਾਰ ਨੂੰ ਬਿਹਾਰ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਦੇ ਵਿਚਕਾਰ ਬਿਹਾਰ ਵਿਸ਼ੇਸ਼ ਹਥਿਆਰਬੰਦ ਪੁਲਿਸ ਬਿੱਲ ਪੇਸ਼ ਕੀਤਾ ਗਿਆ ਹੈ। ਇਸ ‘ਤੇ ਵਿਰੋਧੀ ਧਿਰ ਦੀ ਤਰਫੋਂ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਸਥਿਤੀ ਧੱਕਾ ਮੁੱਕੀ ‘ਤੇ ਪਹੁੰਚ ਗਈ। ਇਸ ਦੌਰਾਨ ਨਿਤੀਸ਼ ਕੁਮਾਰ ਮੁਰਦਾਬਾਦ ਦੀ ਨਾਅਰੇਬਾਜ਼ੀ ਵੀ ਕੀਤੀ ਗਈ, ਜਿਸ ਤੋਂ ਬਾਅਦ ਸਦਨ ਮੁਲਤਵੀ ਕਰ ਦਿੱਤਾ ਗਿਆ।