inhi ki kirpa se sje hm hain: ਗੁਰੁ ਨਾਨਕ ਪਾਤਿਸ਼ਾਹ ਜੀ ਨੇ ਫੁਰਮਾਇਆ : ਏਕ ਪਿਤਾ ਏਕ ਕੇ ਹਮ ਬਾਰਿਕ । ਵਾਹਿਗੁਰੂ ਸਾਡਾ ਸਾਰਿਆਂ ਦਾ ਪਿਤਾ ਹੈ ਅਸੀਂ ਸਾਰੇ ਉਸ ਦੇ ਬੱਚੇ ਹਾਂ । ਵਾਹਿਗੁਰੂ ਦੀ ਤਰਫੋਂ ਮਨੁੱਖਾਂ ਵਿੱਚ ਕੋਈ ਉੱਚਾ ਨੀਂਵਾਂ ਨਹੀ ਹੈ । ਫਿਰ ਵੀ ਅਸੀਂ ਬ੍ਰਾਹਮਣਵਾਦੀਆਂ ਦੀ ਰੀਸੋ ਰੀਸ ਬਹੁਤ ਸਾਰੇ ਸਮਾਜ ਨੂੰ ਅਛੂਤ , ਸੂਦਰ ਜਾਂ ਨੀਚ ਮੰਨੀ ਬੈਠੇ ਹਾਂ । ਬਾਬੇ ਨਾਨਕ ਜੀ ਨੇ ਮਨੁੱਖਾਂ ਵਿੱਚ ਇਸ ਨਾਂ ਬਰਾਬਰੀ ਵਾਲੀ ਤਖਲ਼ੀਫ ਨੂੰ ਸਮਝ ਕੇ ਗੁਰਮਤਿ ਦਾ ਪ੍ਰਕਾਸ਼ ਕੀਤਾ ਸੀ । ਬਾਬੇ ਨਾਨਕ ਜੀ ਤੋਂ ਪਹਿਲਾਂ ਦੀਆਂ ਧਾਰਮਿਕ ਪੁਸਤਕਾਂ ਵਿੱਚ ਲਿਖਿਆ ਹੈ । ਸੂਦਰ ਨੂੰ ਗਿਆਨ ਪ੍ਰਾਪਤੀ ਦਾ ਅਧਿਕਾਰ ਨਹੀਂ ਹੈ । ਜੇ ਸ਼ੂਦਰ ਗਿਆਨ ਦੀ ਗੱਲ ਕਰੇ ਤਾਂ ਉਸ ਦੀ ਜਬਾਨ ਕੱਟ ਦਿਓ । ਜੇ ਸ਼ੂਦਰ ਗਿਆਨ ਦੀ ਗੱਲ ਸੁਣੇ ਤਾਂ ਉਸ ਦੇ ਕੰਨਾ ਵਿੱਚ ਸਿੱਕਾ ਢਾਲ਼ ਕੇ ਪਾ ਦਿਓ । ਜੇ ਸ਼ੂਦਰ ਕੋਲ਼ ਜਮੀਨ ਜਾਇਦਾਦ ਹੋਵੇ ਤਾਂ ਰਾਜਾ ਉਸ ਦੀ ਜ਼ਮੀਨ ਜਾਇਦਾਦ ਜਬਤ ਕਰ ਲਵੇ । ਇਸ ਤਰਾਂ ਦੀ ਹਾਲਤ ਵਿੱਚ ਬਾਬੇ ਨਾਨਕ ਜੀ ਨੇ ਉੱਚੀ ਜਾਤ ਵਿੱਚ ਪ੍ਰਵੇਸ਼ ਹੋਣ ਵਾਲ਼ੀ ਜਨੇਊ ਦੀ ਰਸਮ ਦਾ ਵਿਰੋਧ ਕੀਤਾ ਸੀ । ਨੀਚ ਸਮਝੇ ਜਾਣ ਵਾਲ਼ਿਆਂ ਨਾਲ਼ ਖੜ ਕੇ ਵਾਹਿਗੁਰੂ ਦੀ ਬਖਸ਼ਿਸ ਪ੍ਰਾਪਤ ਕੀਤੀ ਸੀ । ਆਪ ਜੀ ਨੇ ਫੁਰਮਾਇਆ :-
ਨੀਚਾਂ ਅੰਦਰਿ ਨੀਚ ਜਾਤਿ,
ਨੀਚੀ ਹੂੰ ਅਤਿ ਨੀਚੁ ।
ਨਾਨਕੁ ਤਿਨੁ ਕੇ ਸੰਗਿ ਸਾਥਿ,
ਵੱਡਿਆਂ ਸਿਓ ਕਿਆ ਰੀਸ ।
ਜਿਥੈ ਨੀਚ ਸਮਾਲਅਿਨ,
ਤਿਥੈ ਨਦਰਿ ਤੇਰੀ ਬਖਸ਼ੀਸ਼ । ॥15॥
ਭਾਰਤ ਵਿੱਚ ਹਿੰਦੂ, ਮੁਸਲਮਾਨਾ ਨੂੰ ਗੰਦੇ ਅਤੇ ਮੁਸਲਮਾਨ,ਹਿੰਦੂਆਂ ਨੂੰ ਝੂਠੇ ਸਮਝਦੇ ਸਨ । ਇਹ ਦੇਸ਼ ਮਲੇਛਾ ਅਤੇ ਕਾਫਰਾਂ ਦਾ ਬਣ ਕੇ ਰਹਿ ਗਿਆ ਸੀ। ਬਾਬੇ ਨਾਨਕ ਜੀ ਨੇ ਮੁਸਲਮਾਨਾ ਵਿੱਚੋਂ ਸੱਭ ਤੋਂ ਘਟੀਆ ਸਮਝੇ ਜਾਣ ਵਾਲ਼ੇ ਮਰਾਸੀ ਡੂਮ, ਜੋ ਕਿ ਦਿੱਖ ਪੱਖੋਂ ਵੀ ਕਾਲ਼ਾ , ਮੱਧਰਾ ਤੇ ਬੇਢਬੇ ਨੈਣ ਨਕਸ਼ਾ ਵਾਲ਼ਾ ਸੀ, ਨੂੰ ਆਪਣਾ ਭਾਈ ਬਣਾਇਆ । ਅੰਤ ਤੱਕ ਆਪ ਜੀ ਨੇ ਉਸ ਨੂੰ ਆਪਣੇ ਨਾਲ਼ ਰੱਖਿਆ । ਭਾਈ ਮਰਦਾਨਾ ਜੀ ਨੇ ਅੰਤਿਮ ਸਾਹ ਗੁਰੁ ਨਾਨਕ ਜੀ ਦੀ ਗੋਦ ਵਿੱਚ ਲਿਆ । ਭਾਈ ਮਰਦਾਨਾ ਜੀ ਦੇ ਨਾਮ ਤੇ ਤਿੰਨ ਸਲੋਕ ਰਚ ਕੇ ਭਾਈ ਸਾਹਿਬ ਜੀ ਦਾ ਨਾਮ ਸਦਾ ਲਈ ਅਮਰ ਕਰ ਦਿਤਾ ।ਆਪ ਜੀ ਨੇ ਅਖੌਤੀ ਨੀਚ ਸਮਝੇ ਜਾਣ ਵਾਲ਼ੇ ਭਗਤਾਂ ਦੀ ਬਾਣੀ ਨੂੰ ਸੰਭਾਲਿਆ । ਸਾਰੀ ਉਮਰ ਇਸ ਬਾਣੀ ਨੂੰ ਛਾਤੀ ਨਾਲ਼ ਲ਼ਾਈ ਰੱਖਿਆ। ਪੰਜਵੇਂ ਜਾਮੇ ਵਿੱਚ ਆ ਕੇ ਆਪ ਨੇ ਇਹਨਾਂ ਦੀ ਬਾਣੀ ਨੂੰ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਮਾਣ ਬਖਸਿਆ । ਏਸੇ ਲਈ ਲੋਕਾਂ ਨੇ ਆਪ ਜੀ ਨੂੰ ਜਗਤ ਗੁਰੁ ਬਾਬਾ ਨਾਨਕ ਆਖਿਆ ਹੈ ।
ਬੰਗਾ ‘ਚ ਕਿਸਾਨਾਂ ਦੀ ਵੱਡੀ ਮਹਾਪੰਚਾਇਤ LIVE, Babbu Maan ਸਮੇਤ ਪਹੁੰਚੇ ਕਈ ਗਾਇਕ ਤੇ ਵੱਡੇ ਕਿਸਾਨ ਆਗੂ