Farmer Protest brought huge : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਵਿਸ਼ਵ ਪੱਧਰੀ ਬਣ ਚੁੱਕਾ ਹੈ। ਪਰ ਕਿਸਾਨਾਂ ਦੇ ਇਸ ਸੰਘਰਸ਼ ਦਾ ਸਭ ਤੋਂ ਵੱਡਾ ਆਰਥਿਕ ਫਾਇਦਾ ਪੰਜਾਬੀਆਂ ਨੂੰ ਪਹੁੰਚਿਆ ਹੈ। ਦੱਸਣਯੋਗ ਹੈ ਕਿ ਜਦੋਂ ਤੋਂ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਹੈ, ਉਨ੍ਹਾਂ ਨੇ ਟੋਲ ਪਲਾਜ਼ੇ ਬੰਦ ਕਰਵਾ ਦਿੱਤੇ, ਜਿਸ ਨਾਲ ਆਮ ਲੋਕਾਂ ਨੂੰ ਲਗਭਗ 813 ਕਰੋੜ ਰੁਪਏ ਦੀ ਰਾਹਤ ਮਿਲੀ ਹੈ।
ਇਸ ਤੋਂ ਹਰਿਆਣੇ ਵਿੱਚ ਵੀ ਟੋਲ ਫਰੀ ਕੀਤੇ ਹੋਏ ਹਨ, ਜਿਸ ਦੇ ਚੱਲਦਿਆਂ ਦੋਵਾਂ ਸੂਬਿਆਂ ਪੰਜਬ ਤੇ ਹਰਿਆਣਾ ਦੇ ਲੋਕਾਂ ਨੂੰ ਕਰੋੜਾਂ ਰੁਪਏ ਦੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਪੰਜਾਬ ਵਿੱਚ ਮੌਜੂਦ ਨੇ 17 ਨੈਸ਼ਨਲ ਟੋਲ ਪਲਾਜ਼ੇ ਹਨ। ਜਿਸ ਨਾਲ ਹੁਣ ਤਕ ਪੰਜਾਬ ਦੇ ਆਮ ਲੋਕਾਂ ਨੂੰ 487 ਕਰੋੜ ਦੀ ਰਾਹਤ ਮਿਲੀ ਹੈ। ਸਟੇਟ ਹਾਈਵੇਅ ‘ਤੇ ਲੱਗੇ 15 ਟੋਲ ਪਲਾਜ਼ੇ ਲੱਗੇ ਹਨ। ਲਗਭਗ 5 ਮਹੀਨਿਆਂ ਤੋਂ ਬੰਦ ਟੋਲ ਪਲਾਜ਼ਿਆਂ ‘ਤੇ ਵਸੂਲੀ ਬੰਦ ਹੈ। ਹਰ ਰੋਜ਼ ਪੰਜਾਬੀ 3 ਕਰੋੜ ਰੁਪਏ ਤੱਕ ਦਾ ਟੋਲ ਟੈਕਸ ਤਾਰਨੋਂ ਬਚ ਰਹੇ ਹਨ।
ਉਥੇ ਹੀ ਪੰਜਾਬ ‘ਚ ਹਰ ਮਹੀਨੇ ਟੋਲ ਪਲਾਜ਼ਿਆਂ ਤੋਂ 90 ਕਰੋੜ ਦੀ ਵਸੂਲੀ ਹੁੰਦੀ ਹੈ। 167 ਦਿਨਾਂ ਤੋਂ ਟੌਲ ਪਲਾਜ਼ੇ ਬੰਦ ਹਨ, ਜਿਸ ਦਾ ਭਾਵ ਹੈ ਕਿ ਪ੍ਰਤੀ ਦਿਨ ਔਸਤਨ 2.91 ਕਰੋੜ ਦੇ ਟੌਲ ਟੈਕਸ ਭਰਨੋਂ ਲੋਕਾਂ ’ਤੇ ਪੈਣੋਂ ਬਚ ਗਿਆ ਹੈ। ਕਿਸਾਨੀ ਸੰਘਰਸ਼ ਨੇ ਪੰਜਾਬੀਆਂ ਦੇ ਬਚਾਏ ਕਰੋੜਾਂ ਰੁਪਏ ਬਚਾ ਦਿੱਤੇ ਹਨ। ਉਧਰ ਹਰਿਆਣਾ ਵਿੱਚ ਇੱਕ ਦਰਜਨ ਟੌਲ ਪਲਾਜ਼ੇ 12 ਦਸੰਬਰ ਤੋਂ ਫਰੀ ਕੀਤੇ ਹੋਏ ਹਨ, ਜਿਸ ਦੇ ਚੱਲਦਿਆਂ ਹਰਿਆਣਾ ਸਰਕਾਰ ਦੇ ਲੋਕ ਲਗਭਗ 326 ਕਰੋੜ ਰੁਪਏ ਤੱਕ ਦਾ ਟੈਕਸ ਭਰਨੋਂ ਬਚੇ ਹਨ।