Post holi Skin tips: ਰੰਗਾਂ ਦਾ ਤਿਉਹਾਰ ਹੋਲੀ ਆਉਣ ਵਾਲੀ ਹੈ। ਇਸ ਨੂੰ ਲੈ ਕੇ ਲੋਕ ਬਹੁਤ ਤਿਆਰੀਆਂ ਕਰ ਰਹੇ ਹਨ। ਹਾਂ ਕੋਰੋਨਾ ਦੇ ਕਾਰਨ ਤੁਸੀਂ ਇਸ ਨੂੰ ਆਪਣੇ ਦੋਸਤਾਂ ਨਾਲ ਤਾਂ ਨਹੀਂ ਮਨਾ ਸਕਦੇ, ਪਰ ਤੁਸੀਂ ਆਪਣੇ ਪਰਿਵਾਰ ਨਾਲ ਇਸ ਤਿਉਹਾਰ ਦਾ ਮਜ਼ਾ ਲੈ ਸਕਦੇ ਹੋ। ਹੋਲੀ ਇਕ ਅਜਿਹਾ ਤਿਉਹਾਰ ਹੈ ਜਿਸ ਦੀ ਉਡੀਕ ਹਰ ਕੋਈ ਕਰਦਾ ਹੈ। ਬਹੁਤ ਮਸਤੀ ਹੁੰਦੀ ਹੈ ਪਰ ਅਸਲ ‘ਚ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਰੰਗਾਂ ਦੇ ਕਾਰਨ ਸਾਡੀ ਸਕਿਨ ਖਰਾਬ ਹੋ ਜਾਂਦੀ ਹੈ ਜਾਂ ਸਾਡੇ ਵਾਲਾਂ ‘ਤੇ ਇਸ ਦਾ ਅਸਰ ਹੋਣ ਲੱਗਦਾ ਹੈ। ਤੁਸੀਂ ਚਾਹੇ ਹੋਲੀ ਲਈ ਜਿੰਨੇ ਵੀ ਨੈਚੂਰਲ ਰੰਗਾਂ ਦੀ ਵਰਤੋਂ ਕਿਉਂ ਨਾ ਕਰ ਲਓ ਪਰ ਕਈ ਵਾਰ ਹੋਲੀ ਤੋਂ ਬਾਅਦ ਚਿਹਰਾ dull ਪੈ ਜਾਂਦਾ ਹੈ, ਡ੍ਰਾਈ ਹੋ ਜਾਂਦਾ ਹੈ ਅਤੇ ਸਾਰੇ ਚਿਹਰੇ ‘ਤੇ ਛੋਟੇ-ਛੋਟੇ ਦਾਣੇ ਵੀ ਹੋ ਜਾਂਦੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੇ ਕੁਝ ਖਾਸ ਟਿਪਸ ਜਾਣ ਲਓ ਤਾਂ ਜੋ ਹੋਲੀ ਤੋਂ ਬਾਅਦ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ।
ਹੋਲੀ ਖੇਡਣ ਤੋਂ ਪਹਿਲਾਂ ਅਪਣਾਓ ਇਹ ਟਿਪਸ
ਵਾਲਾਂ ਦੀ ਮਸਾਜ: ਜੇਕਰ ਤੁਸੀਂ ਹੋਲੀ ਖੇਡਣ ਜਾ ਰਹੇ ਹੋ ਤਾਂ ਆਪਣੇ ਵਾਲਾਂ ‘ਤੇ ਆਇਲਿੰਗ ਜ਼ਰੂਰ ਕਰ ਲਓ ਕਿਉਂਕਿ ਜੇ ਤੁਸੀਂ ਰੁੱਖੇ ਵਾਲ ਲੈ ਕੇ ਹੋਲੀ ਖੇਡੋਗੇ ਤਾਂ ਤੁਹਾਡੇ ਵਾਲਾਂ ‘ਚੋਂ ਰੰਗ ਆਸਾਨੀ ਨਾਲ ਨਹੀਂ ਜਾਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਾਲਾਂ ‘ਚ ਸਹੀ ਤਰ੍ਹਾਂ ਤੇਲ ਲਗਾਓ ਤਾਂ ਜੋ ਤੁਹਾਡੇ ਵਾਲਾਂ ‘ਤੇ ਰੰਗ ਦਾ ਕੋਈ ਅਸਰ ਨਾ ਹੋਵੇ। ਮਸਾਜ ਕਰਨ ਲਈ ਤੁਸੀਂ ਕੋਈ ਵੀ ਤੇਲ ਦੀ ਵਰਤੋਂ ਕਰੋ ਪਰ ਜੇ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਕਰਦੇ ਹੋ ਤਾਂ ਵਧੀਆ ਰਹੇਗਾ।
ਇਸ ਤਰ੍ਹਾਂ ਰੱਖੋ ਚਿਹਰੇ ਦਾ ਖ਼ਿਆਲ: ਲੋਕ ਸਵੇਰ ਤੋਂ ਹੀ ਹੋਲੀ ਦਾ ਤਿਉਹਾਰ ਮਨਾਉਣਾ ਸ਼ੁਰੂ ਕਰ ਦਿੰਦੇ ਹਨ ਅਜਿਹੇ ‘ਚ ਪੂਰਾ ਦਿਨ ਤੁਹਾਡੇ ਚਿਹਰੇ ‘ਤੇ ਧੁੱਪ ਪੈਂਦੀ ਹੈ ਅਤੇ ਧੁੱਪ ਕਾਰਨ ਚਿਹਰਾ dull ਵੀ ਹੋ ਜਾਂਦਾ ਹੈ ਅਤੇ ਟੈਨਿੰਗ ਦੀ ਸਮੱਸਿਆ ਵੀ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਹੋਲੀ ਖੇਡਣ ਤੋਂ ਪਹਿਲਾਂ ਆਪਣੇ ਚਿਹਰੇ ‘ਤੇ ਸਨਸਕ੍ਰੀਨ ਦੀ ਵਰਤੋਂ ਕਰੋ ਤਾਂ ਜੋ ਇੱਕ ਤਾਂ ਧੁੱਪ ਤੋਂ ਤੁਹਾਡਾ ਬਚਾਅ ਹੋ ਸਕੇ ਅਤੇ ਦੂਸਰਾ ਰੰਗਾਂ ਦਾ ਪ੍ਰਭਾਵ ਤੁਹਾਡੀ ਸਕਿਨ ‘ਤੇ ਨਾ ਪਵੇ। ਹੋਲੀ ਦੇ ਰੰਗਾਂ ਨੂੰ ਉਤਾਰਨਾ ਸਭ ਤੋਂ ਮੁਸ਼ਕਲ ਕੰਮ ਹੁੰਦਾ ਹੈ। ਕਈ ਵਾਰ ਤਾਂ ਰੰਗ ਇੰਨੇ ਪੱਕੇ ਹੁੰਦੇ ਹਨ ਕਿ ਉਹ ਬਿਲਕੁਲ ਨਹੀਂ ਉੱਤਰਦੇ। ਅਜਿਹੇ ‘ਚ ਹੋਲੀ ਖੇਡਣ ਤੋਂ ਪਹਿਲਾਂ ਬੁੱਲ੍ਹਾਂ ‘ਤੇ ਪੈਟਰੋਲੀਅਮ ਜੈਲੀ ਲਗਾਓ। ਜੇ ਤੁਸੀਂ ਚਾਹੋ ਤਾਂ ਹੱਥਾਂ ਅਤੇ ਪੈਰਾਂ ‘ਤੇ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਨਹੁੰਆਂ ਅਤੇ ਬੁੱਲ੍ਹਾਂ ‘ਤੇ ਰੰਗ ਨਹੀਂ ਚੜੇਗਾ।
ਇਸ ਤਰ੍ਹਾਂ ਕਰੋ ਨਹੁੰਆਂ ਦਾ ਬਚਾਅ: ਕਈ ਵਾਰ ਕੁੜੀਆਂ ਇਹ ਗਲਤੀ ਕਰ ਦਿੰਦੀਆਂ ਹਨ ਕਿ ਉਹ ਹੋਲੀ ਖੇਡਣ ਤੋਂ ਪਹਿਲਾਂ ਨੇਲ ਪੇਂਟ ਉਤਾਰ ਦਿੰਦੀਆਂ ਹਨ ਪਰ ਤੁਹਾਨੂੰ ਹੋਲੀ ਖੇਡਣ ਤੋਂ ਪਹਿਲਾਂ ਨੇਲ ਪੇਂਟ ਨਹੀਂ ਉਤਾਰਨੀ ਬਲਕਿ ਇਸ ਨੂੰ ਲਗਾਉਣਾ ਤਾਂ ਜੋ ਤੁਹਾਡੇ ਨਹੁੰਆਂ ‘ਤੇ ਰੰਗ ਨਾ ਚੜੇ। ਕਿਉਂਕਿ ਇਹ ਕਈ ਵਾਰ ਹੁੰਦਾ ਹੈ ਕਿ ਨਹੁੰਆਂ ‘ਚ ਰੰਗ ਚੜ ਜਾਂਦਾ ਹੈ ਅਤੇ ਅਸੀਂ ਹੱਥਾਂ ਦੀ ਵਰਤੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਖਾਣ ਲਈ ਕਰਦੇ ਹਾਂ ਇਸ ਲਈ ਰੰਗ ਵਾਲੇ ਹੱਥ ਅੱਖਾਂ ‘ਚ ਜਾ ਸਕਦੇ ਹਨ ਅਤੇ ਮੂੰਹ ‘ਚ ਜਾ ਸਕਦੇ ਹਨ ਇਸ ਲਈ ਨਹੁੰਆਂ ਦੀ ਦੇਖਭਾਲ ਕਰਨ ਲਈ ਹੋਲੀ ਤੋਂ ਪਹਿਲਾਂ ਨੇਲ ਪੇਂਟ ਜ਼ਰੂਰ ਲਗਾ ਲਓ।