Homemade Foot Soak: ਗਰਮੀਆਂ ‘ਚ ਹਰ ਕਿਸੀ ਨੂੰ ਸਭ ਟੀ ਜ਼ਿਆਦਾ ਪਸੀਨਾ ਆਉਣ ਦੀ ਪ੍ਰੇਸ਼ਾਨੀ ਹੁੰਦੀ ਹੈ। ਪਰ ਬਹੁਤ ਸਾਰੇ ਲੋਕਾਂ ਦੇ ਪੈਰਾਂ ‘ਚ ਵੀ ਪਸੀਨਾ ਆਉਂਦਾ ਹੈ। ਇਸ ਕਾਰਨ ਪੈਰਾਂ ‘ਚ ਬਦਬੂ ਵੀ ਆਉਣ ਲੱਗਦੀ ਹੈ। ਵੈਸੇ ਤਾਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਅਲੱਗ-ਅਲੱਗ ਬਿਊਟੀ ਪ੍ਰੋਡਕਟਸ ਮਿਲਦੇ ਹਨ। ਪਰ ਤੁਸੀਂ ਆਪਣੀ ਰਸੋਈ ‘ਚ ਮੌਜੂਦ ਚੀਜ਼ਾਂ ਦੀ ਵਰਤੋਂ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਜੀ ਹਾਂ, ਤੁਸੀਂ ਘਰ ‘ਚ ਹੀ ਕੁਦਰਤੀ ਚੀਜ਼ਾਂ ਨਾਲ ਫੂਟ ਸੋਕ ਬਣਾ ਸਕਦੇ ਹੋ। ਤਾਂ ਆਓ ਅਸੀਂ ਤੁਹਾਨੂੰ ਹੋਮਮੇਡ ਫੂਟ ਸੋਕ ਬਣਾਉਣ ਅਤੇ ਇਸਤੇਮਾਲ ਕਰਨ ਦਾ ਤਰੀਕਾ ਦੱਸਦੇ ਹਾਂ।
ਨਿੰਬੂ ਆਵੇਗਾ ਕੰਮ: ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਪਾਚਨ ਨੂੰ ਤੰਦਰੁਸਤ ਰੱਖਣ ਦੇ ਨਾਲ ਸਕਿਨ ਦੀ ਰੰਗਤ ਨੂੰ ਨਿਖ਼ਾਰਨ ‘ਚ ਵੀ ਮਦਦ ਕਰਦਾ ਹੈ। ਇਸ ‘ਚ ਮੌਜੂਦ ਬਲੀਚਿੰਗ ਅਤੇ ਐਂਟੀ-ਬੈਕਟਰੀਅਲ ਗੁਣ ਪੈਰਾਂ ‘ਚ ਪਸੀਨਾ ਅਤੇ ਬਦਬੂ ਆਉਣ ਦੀ ਸਮੱਸਿਆ ਨੂੰ ਦੂਰ ਕਰਨ ‘ਚ ਸਹਾਇਤਾ ਕਰਦੇ ਹਨ। ਤਾਂ ਆਓ ਜਾਣਦੇ ਹਾਂ ਲੈਮਨ ਫੁੱਟ ਸੋਕ ਬਣਾਉਣ ਅਤੇ ਇਸਦੀ ਵਰਤੋਂ ਕਰਨ ਦਾ ਤਰੀਕਾ…
ਜ਼ਰੂਰੀ ਸਮੱਗਰੀ
- ਗੁਣਗੁਣਾ ਪਾਣੀ -1 ਟੱਬ
- ਨਿੰਬੂ ਦਾ ਰਸ – 2 ਵੱਡੇ ਚੱਮਚ
- ਗੁਲਾਬ ਜਲ – 1 ਵੱਡਾ ਚਮਚ (ਗੁਲਾਬ ਦੀਆਂ ਪੱਤੀਆਂ ਵੀ ਪਾ ਸਕਦੇ ਹੋ।)
- Rose Essential Oil – 5-6 ਬੂੰਦਾਂ
ਵਿਧੀ
- ਸਭ ਤੋਂ ਪਹਿਲਾਂ ਗੁਣਗੁਣੇ ਪਾਣੀ ‘ਚ ਨਿੰਬੂ ਦਾ ਰਸ ਅਤੇ ਇਸ ਦੇ ਛਿਲਕੇ ਪਾਓ।
- ਹੁਣ ਇਸ ‘ਚ ਬਾਕੀ ਦੀਆਂ ਚੀਜ਼ਾਂ ਪਾ ਕੇ ਇਸ ‘ਚ ਪੈਰ ਡੁਬੋਓ।
- ਨਿੰਬੂ ਦੇ ਛਿਲਕੇ ਦੀ ਸਹਾਇਤਾ ਨਾਲ ਪੈਰਾਂ ਨੂੰ ਰਗੜਦੇ ਹੋਏ ਸਾਫ ਕਰੋ।
- 10-15 ਮਿੰਟ ਬਾਅਦ ਪੈਰਾਂ ਨੂੰ ਤੌਲੀਏ ਨਾਲ ਸਾਫ਼ ਕਰਕੇ ਸੁੱਕਾ ਲਓ।
- ਚੰਗੇ ਰਿਜ਼ਲਟ ਲਈ ਇਸ ਨੁਸਖ਼ੇ ਨੂੰ ਹਫਤੇ ‘ਚ 2-3 ਵਾਰ ਦੁਹਰਾਓ।
ਸੇਬ ਦਾ ਸਿਰਕਾ ਵੀ ਲਾਭਕਾਰੀ: ਐਪਲ ਸਾਈਡਰ ਸਿਰਕਾ ਯਾਨਿ ਸੇਬ ਦਾ ਸਿਰਕਾ ਐਂਟੀ-ਬੈਕਟਰੀਅਲ ਅਤੇ ਐਂਟੀ-ਏਜਿੰਗ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਹ ਸਿਹਤ ਅਤੇ ਸੁੰਦਰਤਾ ਦੋਵਾਂ ਲੱਤ ਲਾਭਕਾਰੀ ਸਾਬਤ ਹੁੰਦਾ ਹੈ। ਤੁਸੀਂ ਇਸ ਨਾਲ ਫੁੱਟ ਸੋਕ ਬਣਾ ਕੇ ਪੈਰਾਂ ‘ਚ ਆਉਣ ਵਾਲੀ ਬਦਬੂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਅਤੇ ਇਸ ਦੀ ਵਰਤੋਂ ਕਰਨ ਦਾ ਤਰੀਕਾ…
ਜ਼ਰੂਰੀ ਸਮੱਗਰੀ-
- ਗੁਣਗੁਣਾ ਪਾਣੀ – 1 ਟੱਬ
- ਐਪਲ ਸਾਈਡਰ ਸਿਰਕਾ – 2 ਵੱਡੇ ਚੱਮਚ
- ਨਮਕ – 1 ਛੋਟਾ ਚੱਮਚ
- mouth wash – 1 ਵੱਡਾ ਚੱਮਚ
- Foot Scrub
ਬਣਾਉਣ ਦਾ ਤਰੀਕਾ
- ਸਭ ਤੋਂ ਪਹਿਲਾਂ ਪਾਣੀ ‘ਚ ਸਾਰੀਆਂ ਚੀਜ਼ਾਂ ਨੂੰ ਮਿਲਾਓ।
- ਫਿਰ ਇਸ ‘ਚ 15-30 ਮਿੰਟ ਜਾਂ ਠੰਡਾ ਪਾਣੀ ਹੋਣ ਤੱਕ ਪੈਰਾਂ ਨੂੰ ਡੁਬੋਓ।
- ਇਸਦੇ ਬਾਅਦ ਪੈਰਾਂ ਨੂੰ ਹਲਕੇ ਹੱਥਾਂ ਨਾਲ foot scrub ਦੀ ਮਦਦ ਨਾਲ ਪੈਰਾਂ ਨੂੰ ਸਾਫ਼ ਕਰੋ।
- ਫਿਰ ਪੈਰਾਂ ਨੂੰ ਪਾਣੀ ਨਾਲ ਧੋ ਕੇ ਤੌਲੀਏ ਨਾਲ ਪੂੰਝੋ।
- ਇਸ ਨੂੰ ਹਫਤੇ ‘ਚ 2-3 ਵਾਰ ਕਰੋ।
ਇਨ੍ਹਾਂ ਗੱਲਾਂ ਨੂੰ ਧਿਆਨ ‘ਚ ਰੱਖੋ…
- ਹਰ ਰੋਜ਼ ਸਾਫ਼ ਅਤੇ ਧੋਤੀਆ ਹੋਇਆ ਜੁਰਾਬਾਂ ਪਾਓ।
- ਜੁੱਤੀ ਪਾਉਣ ਤੋਂ ਪਹਿਲਾਂ ਪੈਰ ‘ਤੇ ਪਾਊਡਰ ਲਗਾਓ।
- ਗਿੱਲੇ ਪੈਰਾਂ ‘ਚ footwear ਪਹਿਨਣ ਦੀ ਗਲਤੀ ਨਾ ਕਰੋ।
- ਦਿਨ ‘ਚ 2 ਵਾਰ ਪੈਰਾਂ ਨੂੰ ਸਾਬਣ ਨਾਲ ਧੋਵੋ। ਇਸ ਤੋਂ ਇਲਾਵਾ ਤੁਸੀਂ ਆਪਣੇ ਕੋਲ wet wipes ਨੈਪਕਿਨ ਰੱਖ ਸਕਦੇ ਹੋ।
- ਜੁੱਤੀਆਂ ਨੂੰ ਅੰਦਰ ਅਤੇ ਬਾਹਰ ਦੋਵੇਂ ਪਾਸਿਆਂ ਤੋਂ ਸਾਫ਼ ਕਰਕੇ ਪਾਓ।
- ਟੁੱਟੇ ਅਤੇ ਖ਼ਰਾਬ ਜੁੱਤੇ ਪਾਉਣ ਦੀ ਗਲਤੀ ਨਾ ਕਰੋ। ਅਸਲ ‘ਚ ਇਸ ਨਾਲ ਜੁੱਤੀਆਂ ‘ਚ ਗੰਦਗੀ ਚਲੀ ਜਾਂਦੀ ਹੈ। ਅਜਿਹੇ ‘ਚ ਤੁਹਾਨੂੰ ਪੈਰਾਂ ‘ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
- ਗੁਲਾਬ ਜਲ ਜਾਂ Essential Oils ਦੀ ਫੁੱਟ ਸਪਰੇਅ ਦੀ ਤਰ੍ਹਾਂ ਵਰਤੋਂ ਕਰੋ।