Glowing Skin Ayurveda tips: ਗਰਮੀਆਂ ਦਾ ਮੌਸਮ ਅਜੇ ਸ਼ੁਰੂ ਹੋਇਆ ਹੈ। ਇਸ ਸਮੇਂ ਦੌਰਾਨ ਤੇਜ਼ ਧੁੱਪ ਸਕਿਨ ‘ਤੇ ਪੈਣ ਨਾਲ ਸਕਿਨ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੈਸੇ ਤਾਂ ਇਸ ਤੋਂ ਬਚਣ ਲਈ ਬਹੁਤ ਸਾਰੀਆਂ ਕੁੜੀਆਂ ਅਲੱਗ-ਅਲੱਗ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਇਹ ਜ਼ਿਆਦਾ ਮਹਿੰਗੇ ਹੁੰਦੇ ਹਨ। ਨਾਲ ਹੀ ਇਨ੍ਹਾਂ ‘ਚ ਕੈਮੀਕਲ ਹੋਣ ਨਾਲ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ‘ਚ ਆਯੁਰਵੈਦ ਦੁਆਰਾ ਦੱਸੀਆਂ ਘਰੇਲੂ ਚੀਜ਼ਾਂ ਦੀ ਵਰਤੋਂ ਕਰਨਾ ਬੈਸਟ ਆਪਸ਼ਨ ਹੈ। ਇਹ ਕੋਮਲਤਾ ਨਾਲ ਸਕਿਨ ਦੀ ਸਫ਼ਾਈ ਕਰਨਗੇ। ਅਜਿਹੇ ‘ਚ ਚਿਹਰਾ ਸਾਫ, ਗਲੋਂਇੰਗ, ਨਰਮ ਅਤੇ ਜਵਾਨ ਨਜ਼ਰ ਆਵੇਗਾ।
ਹਲਦੀ: ਹਲਦੀ ਐਂਟੀਸੈਪਟਿਕ, ਐਂਟੀ-ਇਨਫਲੇਮੇਟਰੀ, ਐਂਟੀ-ਏਜਿੰਗ ਅਤੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ। ਆਯੁਰਵੈਦ ਦੇ ਅਨੁਸਾਰ ਇਹ ਸਿਹਤ ਅਤੇ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਐਲੋਵੇਰਾ ਜੈੱਲ, ਸ਼ਹਿਦ, ਵੇਸਣ, ਮੁਲਤਾਨੀ ਮਿੱਟੀ, ਚੌਲਾਂ ਦਾ ਆਟਾ ਆਦਿ ਮਿਲਾ ਕੇ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਸਕਿਨ ਨੂੰ ਗਹਿਰਾਈ ਨਾਲ ਪੋਸ਼ਿਤ ਕਰਕੇ ਉਸ ਨੂੰ ਰਿਪੇਅਰ ਕਰਨ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ, ਦਾਗ, ਧੱਬੇ, ਪਿੰਪਲਸ, ਛਾਈਆਂ, ਸਨਟੈਨ ਦੀ ਸਮੱਸਿਆ ਦੂਰ ਹੁੰਦੀ ਹੈ। ਨਾਲ ਹੀ ਚਿਹਰੇ ‘ਤੇ ਗੁਲਾਬੀ ਨਿਖ਼ਾਰ ਆਉਣ ‘ਚ ਮਦਦ ਮਿਲਦੀ ਹੈ।
ਸ਼ਹਿਦ: ਆਯੁਰਵੈਦ ‘ਚ ਸ਼ਹਿਦ ਨੂੰ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਹ ਮਾਇਸਚਰਾਈਜ਼ ਦੀ ਤਰ੍ਹਾਂ ਕੰਮ ਕਰਕੇ ਲੰਬੇ ਸਮੇਂ ਤਕ ਸਕਿਨ ‘ਚ ਨਮੀ ਬਰਕਰਾਰ ਰੱਖਣ ‘ਚ ਮਦਦ ਕਰਦਾ ਹੈ। ਡੈੱਡ ਸਕਿਨ ਸੈੱਲਜ਼ ਸਾਫ ਹੋ ਕੇ ਚਿਹਰੇ ਦੀ ਰੰਗਤ ਨਿਖ਼ਰ ਕੇ ਆਉਂਦੀ ਹੈ। ਇਸ ਦੀ ਵਰਤੋਂ ਕਰਨ ਲਈ 1 ਚਮਚ ਸ਼ਹਿਦ ਨਾਲ ਚਿਹਰੇ ‘ਤੇ 5 ਮਿੰਟ ਲਈ ਮਾਲਸ਼ ਕਰੋ। ਫਿਰ ਇਸ ਨੂੰ 5 ਮਿੰਟ ਤੱਕ ਇਸ ਤਰ੍ਹਾਂ ਹੀ ਛੱਡ ਦਿਓ। ਬਾਅਦ ‘ਚ ਇਸ ਨੂੰ ਤਾਜ਼ੇ ਪਾਣੀ ਨਾਲ ਸਾਫ਼ ਕਰੋ। ਇਸ ਨਾਲ ਚਿਹਰੇ ‘ਤੇ ਪਏ ਦਾਗ-ਧੱਬੇ, ਛਾਈਆਂ, ਝੁਰੜੀਆਂ, ਡਾਰਕ ਸਰਕਲਜ਼, ਕਾਲੇ ਅਤੇ ਚਿੱਟੇ ਹੈੱਡਜ਼ ਸਾਫ ਹੋਣਗੇ। ਨਾਲ ਹੀ ਇਹ ਲੰਬੇ ਸਮੇਂ ਤੱਕ ਨਮੀ ਨੂੰ ਬਰਕਰਾਰ ਰੱਖਣ ‘ਚ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਇਸ ਨੂੰ ਚੰਦਨ, ਮੁਲਤਾਨੀ ਮਿੱਟੀ, ਵੇਸਣ ਆਦਿ ਚੀਜ਼ਾਂ ‘ਚ ਮਿਲਾ ਕੇ ਫੇਸਪੈਕ ਲਗਾ ਸਕਦੇ ਹੋ।
ਨਿੰਬੂ: ਨਿੰਬੂ ਵਿਟਾਮਿਨ ਸੀ, ਐਂਟੀ-ਬੈਕਟਰੀਅਲ ਅਤੇ ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਸ ‘ਚ ਸ਼ਹਿਦ ਜਾਂ ਮੁਲਤਾਨੀ ਮਿੱਟੀ ਮਿਲਾ ਕੇ ਚਿਹਰੇ ‘ਤੇ ਲਗਾਓ। ਇਸ ਨਾਲ ਸਕਿਨ ਦੀ ਗਹਿਰਾਈ ਸਫਾਈ ਹੋ ਕੇ ਨਵੀਂ ਸਕਿਨ ਆਉਣ ‘ਚ ਸਹਾਇਤਾ ਮਿਲੇਗੀ। ਖੁੱਲੇ ਅਤੇ ਵੱਡੇ ਹੋਏ ਸਕਿਨ ਪੋਰਸ ਘੱਟ ਹੋ ਕੇ ਚਿਹਰਾ ਸਾਫ, ਗਲੋਇੰਗ, ਨਰਮ ਅਤੇ ਜਵਾਨ ਨਜ਼ਰ ਆਵੇਗਾ। ਇਸ ਤੋਂ ਇਲਾਵਾ ਨਿੰਬੂ ਦਾ ਰਸ ਕੋਟਨ ਦੀ ਮਦਦ ਨਾਲ ਚਿਹਰੇ ‘ਤੇ ਲਗਾਓ। ਇਸ ਨੂੰ 10 ਮਿੰਟ ਬਾਅਦ ਧੋ ਲਓ। ਇਸ ‘ਚ ਮੌਜੂਦ ਬਲੀਚਿੰਗ ਗੁਣ ਸਨਟੈਨ ਨਾਲ ਖ਼ਰਾਬ ਹੋਈ ਸਕਿਨ ਨੂੰ ਸਾਫ ਕਰਕੇ ਸਕਿਨ ਦੀ ਰੰਗਤ ਨਿਖ਼ਾਰਨ ‘ਚ ਸਹਾਇਤਾ ਕਰੇਗਾ।
ਐਲੋਵੇਰਾ: ਸਕਿਨ ਲਈ ਐਲੋਵੇਰਾ ਵਰਦਾਨ ਮੰਨੀ ਜਾਂਦੀ ਹੈ। ਇਹ ਸਕਿਨ ਨੂੰ ਗਹਿਰਾਈ ਤੋਂ ਪੋਸ਼ਿਤ ਕਰਕੇ ਉਸ ਨੂੰ ਰਿਪੇਅਰ ਕਰਦਾ ਹੈ। ਚਿਹਰੇ ‘ਤੇ ਪਏ ਦਾਗ, ਧੱਬੇ, ਪਿੰਪਲਸ, ਝੁਰੜੀਆਂ, ਫ੍ਰੀਕਲਜ਼, ਡਾਰਕ ਸਰਕਲਜ, black ਅਤੇ Whiteheads ਆਦਿ ਤੋਂ ਛੁਟਕਾਰਾ ਮਿਲਦਾ ਹੈ। ਨਾਲ ਹੀ ਸਕਿਨ ‘ਚ ਨਮੀ ਬਰਕਰਾਰ ਰਹਿਣ ਦੇ ਨਾਲ ਚਿਹਰਾ ਗਲੋਇੰਗ ਅਤੇ ਜਵਾਨ ਨਜ਼ਰ ਆਉਂਦਾ ਹੈ। ਇਸ ਦੀ ਵਰਤੋਂ ਕਰਨ ਲਈ ਐਲੋਵੇਰਾ ਦਾ 1 ਵੱਡਾ ਚਮਚ ਲੈ ਕੇ ਉਸ ਨਾਲ ਚਿਹਰੇ ਦੀ 5 ਮਿੰਟ ਮਸਾਜ ਕਰੋ। ਫਿਰ ਇਸ ਨੂੰ 5 ਮਿੰਟ ਲਈ ਛੱਡ ਦਿਓ। ਬਾਅਦ ‘ਚ ਆਪਣੇ ਮੂੰਹ ਨੂੰ ਤਾਜ਼ੇ ਪਾਣੀ ਨਾਲ ਧੋ ਲਓ।