India vs england 2nd odi pune : ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਅੱਜ ਦੂਜਾ ਮੈਚ ਖੇਡਿਆ ਜਾ ਰਿਹਾ ਹੈ। ਭਾਰਤ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ। ਅੱਜ ਭਾਰਤੀ ਟੀਮ ਵਿੱਚ ਇੱਕ ਤਬਦੀਲੀ ਕੀਤੀ ਗਈ ਹੈ। ਜ਼ਖਮੀ ਸ਼੍ਰੇਅਸ ਅਈਅਰ ਦੀ ਥਾਂ ਰਿਸ਼ਭ ਪੰਤ ਨੂੰ ਅੱਜ ਟੀਮ ਵਿੱਚ ਮੌਕਾ ਦਿੱਤਾ ਗਿਆ ਹੈ। ਅੱਜ, ਜਿੱਤ ਦੇ ਨਾਲ, ਭਾਰਤ ਸੀਰੀਜ਼ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ।
ਇਸ ਮੌਕੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੂੰ 337 ਦੌੜਾਂ ਦਾ ਟੀਚਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿੱਚ 336 ਦੌੜਾਂ ਬਣਾਈਆਂ ਹਨ। ਕੇਐਲ ਰਾਹੁਲ ਨੇ ਸਭ ਤੋਂ ਵੱਧ 108 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਕਪਤਾਨ ਕੋਹਲੀ ਨੇ 66 ਅਤੇ ਰਿਸ਼ਭ ਪੰਤ ਨੇ 77 ਦੌੜਾਂ ਬਣਾਈਆਂ ਹਨ। ਅੰਤ ਵਿੱਚ ਹਾਰਦਿਕ ਪਾਂਡਿਆ ਨੇ ਇੱਕ ਤੇਜ਼ ਪਾਰੀ ਖੇਡੀ ਹੈ। ਪਾਂਡਿਆ ਨੇ 16 ਗੇਂਦਾਂ ਵਿੱਚ 35 ਦੌੜਾਂ ਬਣਾਈਆਂ ਹਨ। ਕ੍ਰੂਨਲ ਪਾਂਡਿਆ 12 ਅਤੇ ਸ਼ਾਰਦੂਲ ਠਾਕੁਰ 0 ਦੌੜਾਂ ਬਣਾ ਕੇ ਅਜੇਤੂ ਰਹੇ ਹਨ। ਇੰਗਲੈਂਡ ਲਈ ਰੀਸ ਟੋਪਲੀਅਤੇ ਟੌਮ ਕੁਰੇਨ ਨੇ 2-2 ਵਿਕਟਾਂ ਹਾਸਿਲ ਕੀਤੀਆਂ ਹਨ।