Healthy Smoothies Weight loss: ਵਧਿਆ ਹੋਇਆ ਵਜ਼ਨ ਨਾ ਸਿਰਫ ਸਰੀਰ ਦੀ ਸ਼ੇਪ ਨੂੰ ਖ਼ਰਾਬ ਕਰ ਦਿੰਦਾ ਹੈ ਬਲਕਿ ਇਹ ਕੈਂਸਰ, ਹਾਰਟ ਡਿਸੀਜ ਵਰਗੀਆਂ ਕਈ ਬਿਮਾਰੀਆਂ ਦਾ ਘਰ ਵੀ ਹੈ। ਹਾਲਾਂਕਿ ਬਹੁਤ ਸਾਰੇ ਲੋਕ ਜੋ ਨਾ ਸਿਰਫ ਭਾਰ ਘਟਾਉਣ ਲਈ ਹੈਲਥੀ ਡਾਇਟ ਫੋਲੋ ਕਰਦੇ ਹਨ ਬਲਕਿ ਜਿੰਮ ‘ਚ ਵੀ ਸਖਤ ਮਿਹਨਤ ਕਰਦੇ ਹਨ। ਪਰ ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਸਹੀ ਪੌਸ਼ਟਿਕ ਤੱਤ ਖਾਣਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਨਾਲ ਭਰੀਆਂ ਕੁਝ ਹੈਲਥੀ ਸਮੂਦੀਜ਼ ਦੀਆਂ ਰੈਸਿਪੀ ਬਾਰੇ ਦੱਸਾਂਗੇ ਜੋ ਭਾਰ ਘਟਾਉਣ ਦੇ ਨਾਲ ਤੰਦਰੁਸਤ ਰੱਖਣ ‘ਚ ਸਹਾਇਤਾ ਕਰਨਗੀਆਂ।
ਭਾਰ ਘਟਾਉਣ ‘ਚ ਕਿਉਂ ਲਾਭਕਾਰੀ ਸਮੂਦੀ: ਦਰਅਸਲ ਸਮੂਦੀ ਬਣਾਉਣ ਲਈ ਨਟਸ, ਫਲ ਅਤੇ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਐਂਟੀਆਕਸੀਡੈਂਟ, ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਹੁੰਦੀਆਂ ਹਨ। ਇਸਦੇ ਨਾਲ ਹੀ ਇਨ੍ਹਾਂ ‘ਚ ਫੈਟ ਦੀ ਮਾਤਰਾ ਵੀ ਘਟ ਹੁੰਦੀ ਹੈ, ਜੋ ਐਨਰਜ਼ੀ ਅਤੇ ਮੇਟਾਬੋਲੀਜਿਮ ਬੂਸਟ ਕਰਕੇ ਫੈਟ ਬਰਨ ਕਰਨ ‘ਚ ਸਹਾਇਤਾ ਕਰਦੇ ਹਨ। ਇਹ ਉਹ ਭਾਰ ਹੈ ਜਿਸ ਨੂੰ ਘੱਟ ਕਰਨ ਲਈ ਸਮੂਦੀ ਸਭ ਤੋਂ ਵਧੀਆ ਡਰਿੰਕ ਮੰਨੀ ਜਾਂਦੀ ਹੈ।
ਆਓ ਅਸੀਂ ਤੁਹਾਨੂੰ ਦੱਸਦੇ ਹਾਂ ਭਾਰ ਘਟਾਉਣ ਲਈ ਕੁਝ ਹੈਲਥੀ ਸਮੂਦੀ ਡ੍ਰਿੰਕਸ ਦੀ ਰੈਸਿਪੀ….
ਪਾਲਕ ਸਮੂਦੀ: ਇਸ ਦੇ ਲਈ ਤੁਹਾਨੂੰ 1 ਕੱਪ ਬੇਬੀ ਪਾਲਕ, 2 ਚਮਚ ਤਾਜ਼ਾ ਪੁਦੀਨਾ, 1 ਡੰਡਲ ਧਨੀਆ (ਕੱਟਿਆ ਹੋਇਆ), 1/2 ਕੱਪ ਗ੍ਰੀਨ ਟੀ, 1/2 ਵੱਡਾ, 1 ਕੱਪ ਅਨਾਨਾਸ, 1/4 ਵੱਡਾ ਐਵੋਕਾਡੋ ਦੀ ਜ਼ਰੂਰਤ ਹੋਵੇਗੀ। ਇਸ ਦੇ ਲਈ ਸਾਰੀ ਸਮੱਗਰੀ ਨੂੰ ਬਲੈਡਰ ‘ਚ ਪਾ ਕੇ ਸਮੂਦ ਪੇਸਟ ਬਣਾਓ। ਫਿਰ ਇਸ ਨੂੰ 10 ਮਿੰਟ ਤੱਕ ਫਰਿੱਜ ‘ਚ ਸਟੋਰ ਕਰੋ। ਹੁਣ ਠੰਡੀ-ਠੰਡੀ ਸਮੂਦੀ ਪੀਓ। ਇਹ ਨਾ ਸਿਰਫ ਭਾਰ ਘਟਾਉਣ ‘ਚ ਸਹਾਇਤਾ ਕਰੇਗਾ ਬਲਕਿ ਇਹ ਸਰੀਰ ਨੂੰ ਡੀਟੌਕਸ ਕਰਨ ‘ਚ ਵੀ ਲਾਭਕਾਰੀ ਹੈ।
ਕੇਲਾ ਅਤੇ ਦਾਲਚੀਨੀ ਸਮੂਦੀ: ਇਸ ਦੇ ਲਈ 1 ਕੇਲਾ, ਦਾਲਚੀਨੀ, ਓਟਸ, ਪੀਨਟ ਬਟਰ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਬਲੈਂਡ ਕਰੋ। ਹੁਣ ਸਵੇਰੇ ਨਾਸ਼ਤੇ ‘ਚ ਇਸ ਦਾ ਸੇਵਨ ਕਰੋ। ਇਸ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹੇਗਾ ਅਤੇ ਤੁਸੀਂ ਓਵਰਰਾਈਟਿੰਗ ਤੋਂ ਬਚੋਗੇ। ਇਸਦੇ ਨਾਲ ਹੀ ਇਸ ‘ਚ ਪੌਸ਼ਟਿਕਤਾ ਮੇਟਾਬੋਲੀਜਿਮ ਵਧਾ ਕੇ ਭਾਰ ਘਟਾਉਣ ‘ਚ ਸਹਾਇਤਾ ਕਰੇਗਾ।
ਅਨਾਨਾਸ ਅਤੇ ਐਵੋਕਾਡੋ ਸਮੂਦੀ: 1 ਐਵੋਕਾਡੋ, 1 ਮੁੱਠੀ ਭਰ ਪਾਲਕ, ਥੋੜਾ ਜਿਹਾ ਅਦਰਕ, 1 ਕੇਲਾ, 1/4 ਕੱਪ ਅਨਾਨਾਸ, ਨਾਰੀਅਲ ਦਾ ਪਾਣੀ ਅਤੇ ਕੁਝ ਆਈਸ ਕਿਊਬ ਨੂੰ ਬਲੈਂਡ ਕਰੋ ਅਤੇ ਇਸ ਨੂੰ ਇੱਕ ਗਿਲਾਸ ‘ਚ ਪਾ ਕੇ ਨਾਸ਼ਤੇ ‘ਚ ਪੀਓ। ਫਾਈਬਰ, ਪ੍ਰੋਟੀਨ, ਫੈਟੀ ਐਸਿਡ ਅਤੇ ਵਿਟਾਮਿਨ ਨਾਲ ਭਰਪੂਰ ਇਹ ਸਮੂਦੀ ਵੀ ਭਾਰ ਘਟਾਉਣ ‘ਚ ਬਹੁਤ ਲਾਭਕਾਰੀ ਹੈ।
ਬੇਰੀ ਬੀਟ: ਇਸ ਦੇ ਲਈ 1/2 ਕੱਪ ਬਦਾਮ ਮਿਲਕ, 1/2 ਕੱਪ ਲੋ ਫੈਟ ਦਹੀਂ, 1 ਚਮਚ ਸ਼ਹਿਦ, 1 ਕੱਪ ਬੇਰੀਜ, 1 ਕੱਪ ਪੱਕਿਆ ਹੋਇਆ ਚੁਕੰਦਰ, 3 ਤੋਂ 5 ਬਰਫ਼ ਕਿਊਬ ਨੂੰ ਚੰਗੀ ਤਰ੍ਹਾਂ ਬਲੈਂਡ ਕਰੋ। ਸਵੇਰੇ ਨਾਸ਼ਤੇ ‘ਚ ਇਸ ਡਰਿੰਕ ਦਾ ਸੇਵਨ ਤੁਹਾਨੂੰ ਦਿਨ ਭਰ ਐਂਰਜੈਟਿਕ ਅਤੇ ਪੇਟ ਨੂੰ ਭਰਿਆ ਰੱਖੇਗਾ। ਇਹ ਭਾਰ ਘਟਾਉਣ ‘ਚ ਵੀ ਸਹਾਇਤਾ ਕਰੇਗਾ ਅਤੇ ਸਰੀਰ ਦੇ ਜ਼ਹਿਰੀਲੇ ਟੋਕਸਿੰਸ ਵੀ ਬਾਹਰ ਨਿਕਲ ਜਾਣਗੇ।