Democracy works with : ਚੰਡੀਗੜ੍ਹ: ਅਰੁਣ ਨਾਰੰਗ ‘ਤੇ ਹੋਏ ਹਮਲਾ ਲਈ ਅੱਜ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਨੇਤਾ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲੇ। ਉਨ੍ਹਾਂ ਕਿਹਾ ਕਿ ਅਰੁਣ ਨਾਰੰਗ ‘ਤੇ ਜੋ ਹਮਲਾ ਹੋਇਆ ਉਹ ਪਹਿਲਾ ਹਮਲਾ ਨਹੀਂ ਸੀ। ਪੁਲਿਸ ਦੀ ਹਾਜ਼ਰੀ ‘ਚ ਭਾਜਪਾ ਵਿਧਾਇਕ ‘ਤੇ ਹਮਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬੇ ‘ਚ ਕੋਈ ਕਾਨੂੰਨ ਨਹੀਂ ਹੈ ਅਤੇ ਇਸ ਤੋਂ ਪਹਿਲਾਂ ਵੀ ਪਾਰਟੀ ਦੇ ਹੋਰ ਨੇਤਾਵਾਂ ‘ਤੇ ਹਮਲਾ ਕੀਤਾ ਗਿਆ ਹੈ। ਬਰਨਾਲਾ ਵਿੱਚ ਗੋਲੀ ਮਾਰ ਦਿੱਤੀ ਗਈ ਸੀ।ਇੰਨਾ ਹੀ ਨਹੀਂ, ਭਾਜਪਾ ਨੇਤਾਵਾਂ ‘ਤੇ ਵੀ ਹਮਲਾ ਹੋਇਆ ਹੈ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਕਿਸਾਨਾਂ ਵੱਲੋਂ ਧਰਨੇ ਲਗਾਏ ਗਏ ਹਨ।
ਪੰਜਾਬ ਸਰਕਾਰ ਅਤੇ ਖ਼ਾਸਕਰ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਏਗੀ, ਪਰ ਨਾ ਤਾਂ ਮੇਰੇ ‘ਤੇ ਹੋਏ ਹਮਲਾ ਦੀ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਹੋਰ ਮਾਮਲਿਆਂ ਵਿਚ। ਅਸੀਂ ਪੁਲਿਸ ‘ਤੇ ਸਵਾਲ ਉਠਾਉਂਦੇ ਹਾਂ ਕਿ ਇਹ ਇਕ ਬਹਾਦਰ ਪੁਲਿਸ ਹੈ ਜਿਸ ਨੇ ਅੱਤਵਾਦ ਦਾ ਸਾਹਮਣਾ ਕੀਤਾ ਜਾਂ ਇਹ ਕਮਜ਼ੋਰ ਨਹੀਂ ਹੈ ਪਰ ਇਸ ਦੇ ਹੱਥ ਬੰਨ੍ਹੇ ਹੋਏ ਹਨ ਕਿ ਭਾਜਪਾ ਵਿਧਾਇਕਾਂ ‘ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਜਿਸ ਵਿਚ ਹੁਣ ਪੰਜਾਬ ਸਰਕਾਰ ਫੇਲ੍ਹ ਸਾਬਤ ਹੋਈ ਹੈ। ਪੰਜਾਬ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਰਕਾਰ ਇੱਕ ਪਾਸੇ ਤਾਂ ਅਜਿਹੇ ਹਮਲਿਆਂ ਦੀ ਨਿੰਦਾ ਕਰਦੀ ਹੈ ਤੇ ਦੂਜੇ ਪਾਸੇ ਗੁੰਡਾ ਅਨਸਰ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹ ਕਿਸਾਨਾਂ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਸਿਆਸੀ ਹਿੱਤਾਂ ਨੂੰ ਪੂਰਾ ਕਰਨਾ ਚਾਹੁੰਦੇ ਹਨ।
ਅੱਤਵਾਦ ਦੇ ਸਮੇਂ ਵੀ ਅਜਿਹਾ ਕੋਈ ਮਾਹੌਲ ਨਹੀਂ ਸੀ, ਉਸ ਵਕਤ ਵੀ ਰਾਜਨੀਤਿਕ ਪਾਰਟੀ ਅੰਦੋਲਨ ਤੇ ਆਪਣੀ ਸਟੇਜ ਲਗਾਉਂਦੀਆਂ ਸਨ ਪਰ ਅੱਜ ਸਥਿਤੀ ਜ਼ਿਆਦਾ ਖਰਾਬ ਹੈ। ਅਸੀਂ ਰਾਜਪਾਲ ਨੂੰ ਪੁਰਾਣੀਆਂ ਗੱਲਾਂ ਵੀ ਯਾਦ ਕਰਵਾਈਆਂ ਕਿਵੇਂ ਹਮਲਾ ਹੋਇਆ। ਅਸੀਂ ਮੰਗ ਕੀਤੀ ਕਿ ਰਾਜਪਾਲ ਰਾਸ਼ਟਰਪਤੀ ਨੂੰ ਲਿਖ ਕੇ ਭੇਜਣ ਕਿ ਇਹ ਸਰਕਾਰ ਬਰਖਾਸਤ ਕੀਤੀ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਰੁਣ ਨਾਰੰਗ ‘ਤੇ ਹੋਇਆ ਹਮਲਾ ਭਾਜਪਾ ‘ਤੇ ਹੋਇਆ ਹਮਲਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਬਰ ਦਾ ਬੰਨ੍ਹ ਟੁੱਟ ਗਿਆ ਹੈ। ਅਸੀਂ ਇਸ ਨੂੰ ਹਲਕੇ ‘ਚ ਨਹੀਂ ਲਵਾਂਗੇ। ਅਸੀਂ ਅੰਤ ਤੱਕ ਲੜਾਈ ਲੜਦੇ ਰਹਾਂਗੇ ਤੇ ਪੰਜਾਬ ‘ਚ ਅਮਨ ਤੇ ਸ਼ਾਂਤੀ ਦੀ ਜਿੱਤ ਹੋਵੇਗੀ। ਲੋਕਤੰਤਰ ਡੰਡਿਆਂ ਨਾਲ ਨਹੀਂ ਸਗੋਂ ਜਨਤਾ ਨਾਲ ਚੱਲਦੀ ਹੈ। ਇਥੇ ਜਨਤਾ ਹੀ ਫੈਸਲਾ ਲੈਂਦੀ ਹੈ। ਭਾਜਪਾ ਹੁਣ ਪ੍ਰੋਗਰਾਮ ਵੀ ਨਹੀਂ ਕਰ ਸਕਦੀ ਤੇ ਅਜਿਹਾ ਵੀ ਹੋ ਸਕਦਾ ਹੈ ਕਿ ਕੱਲ੍ਹ ਅਰੁਣ ਨਾਰੰਗ CM ਦੇ 4 ਸਾਲਾਂ ਦੀ ਪੋਲ ਖੋਲ੍ਹਣ ਗਏ ਸਨ ਤਾਂ ਉਨ੍ਹਾਂ ਨਾਲ ਇਹ ਹਾਦਸਾ ਵਾਪਰਿਆ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਸੀਂ ਆਪਣੀ ਆਵਾਜ਼ ਨੂੰ ਦਬਣ ਨਹੀਂ ਦੇਵਾਂਗੇ। ਲੋਕਤੰਤਰ ਸਾਨੂੰ ਅਧਿਕਾਰ ਦਿੰਦਾ ਹੈ ਤੇ ਸਾਡੀ ਪਾਰਟੀ ਨੇ ਪੰਜਾਬ ਦੀ ਅਮਨ ਤੇ ਸ਼ਾਂਤੀ ਲਈ ਬਲਿਦਾਨ ਦਿੱਤਾ ਹੈ ਪਰ ਕੁਝ ਲੋਕਾਂ ਨੂੰ ਇਹ ਸ਼ਾਂਤੀ ਚੰਗੀ ਨਹੀਂ ਲੱਗਦੀ। ਇਥੇ ਹਿੰਦੂ ਸਿੱਖ ਦੀ ਲੜਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤਾਕਤ ਜਿੱਤ ਨਹੀਂ ਸਕਦੀ।