Holi health benefits: ਹੋਲੀ ਭਾਰਤ ਦਾ ਮੁੱਖ ਤਿਉਹਾਰ ਹੈ। ਪਰ ਇਸ ਨੂੰ ਭਾਰਤ ਦੇ ਨਾਲ ਪੂਰੀ ਦੁਨੀਆਂ ‘ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕ ਇਕ-ਦੂਜੇ ਨੂੰ ਹੋਲੀ ਦਾ ਰੰਗ ਲਗਾ ਕੇ ਹੋਲੀ ਦੀ ਵਧਾਈ ਦਿੰਦੇ ਹਨ। ਇਸ ਦਿਨ ਦੁਸ਼ਮਣ ਵੀ ਗਲੇ ਲਗ ਜਾਂਦੇ ਹਨ। ਅਜਿਹੇ ‘ਚ ਇਸ ਨੂੰ ਖੁਸ਼ੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਨਾਲ ਹੀ ਲੋਕ ਇਸ ਦਿਨ ਵੱਖ-ਵੱਖ ਪਕਵਾਨ ਖਾਣ ਦਾ ਮਜ਼ਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਖੁਸ਼ੀਆਂ ਲਿਆਉਣ ਦੇ ਨਾਲ-ਨਾਲ ਹੋਲੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ? ਜੀ ਹਾਂ, ਹੋਲੀ ਮਨਾਉਣ ਦੇ ਤਰੀਕੇ ਨਾਲ ਸਾਨੂੰ ਸਿਹਤ ਨਾਲ ਜੁੜੇ ਕਈ ਲਾਭ ਮਿਲਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਵਿਸਥਾਰ ‘ਚ…
ਹੋਲਿਕਾ ਦਹਨ: ਹੋਲੀ ਤੋਂ ਇੱਕ ਦਿਨ ਪਹਿਲਾਂ ਰਵਾਇਤੀ ਤੌਰ ‘ਤੇ ਹੋਲੀਕਾ ਦਹਨ ਕੀਤਾ ਜਾਂਦਾ ਹੈ। ਹੋਲਿਕਾ ਦੀ ਅੱਗ ਜਲਾਉਣ ਨਾਲ ਵਾਤਾਵਰਣ ‘ਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਹਨ। ਅਜਿਹੇ ‘ਚ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਰੰਗਾਂ ਨੂੰ ਮਨੋਵਿਗਿਆਨ ਨਾਲ ਜੋੜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਰੰਗ ਸਾਡੇ ਦਿਲ ਅਤੇ ਦਿਮਾਗ ‘ਤੇ ਅਸਰ ਪਾਉਂਦੇ ਹਨ। ਮਾਹਰਾਂ ਦੇ ਅਨੁਸਾਰ ਲਾਲ ਅਤੇ ਚਮਕੀਲੇ ਰੰਗ ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਪ੍ਰਕਿਰਿਆ ਨੂੰ ਵਧੀਆ ਕਰਨ ‘ਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਪੀਲਾ ਨੀਲਾ ਰੰਗ ਸਾਡੇ ਅੰਦਰ ਖੁਸ਼ ਦਾ ਅਹਿਸਾਸ ਕਰਵਾ ਕੇ ਸਾਡੀਆਂ ਭਾਵਨਾਵਾਂ ਨੂੰ ਸ਼ਾਂਤ ਕਰਦਾ ਹੈ।
ਹੋਲੀ ਦੇ ਖਾਸ ਖਾਣ-ਪੀਣ: ਹੋਲੀ ਦੇ ਸ਼ੁੱਭ ਦਿਨ ਲੋਕ ਠੰਡਾਈ ਅਤੇ ਕਾਂਜੀ ਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਇਸ ‘ਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੋਣ ‘ਚ ਸਹਾਇਤਾ ਮਿਲਦੀ ਹੈ। ਦਿਮਾਗ ਅਤੇ ਸਰੀਰ ਨੂੰ ਅੰਦਰੋਂ ਠੰਡਕ ਮਿਲਦੀ ਹੈ। ਗੱਲ ਠੰਡਾਈ ਦੀ ਕਰੀਏ ਤਾਂ ਇਸ ਨੂੰ ਖ਼ਾਸ ਤੌਰ ‘ਤੇ ਡ੍ਰਾਈ ਫਰੂਟਸ, ਤਰਬੂਜ ਅਤੇ ਸੌਫ ਦੇ ਬੀਜ ਅਤੇ ਗੁਲਾਬ ਦੀਆਂ ਪੱਤੀਆਂ ਤੋਂ ਬਣਾਇਆ ਜਾਂਦਾ ਹੈ। ਅਜਿਹੇ ‘ਚ ਸਰੀਰ ਨੂੰ ਉਚਿਤ ਤੱਤ ਮਿਲਣ ਨਾਲ ਸਰੀਰ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ।।
ਨੈਚੂਰਲ ਕਲਰ ਦੀ ਵਰਤੋਂ: ਰਵਾਇਤੀ ਤੌਰ ‘ਤੇ, ਗੁਲਹੜ, ਮਹਿੰਦੀ, ਹਲਦੀ, ਕੇਸਰ, ਚੰਦਨ ਆਦਿ ਕੁਦਰਤੀ ਚੀਜ਼ਾਂ ਤੋਂ ਹੋਲੀ ਦੇ ਰੰਗ ਤਿਆਰ ਕੀਤੇ ਜਾਂਦੇ ਹਨ। ਇਹ ਪੂਰੀ ਤਰ੍ਹਾਂ ਨੈਚੂਰਲ ਹੋਣ ਨਾਲ ਇਹ ਫ਼ਾਇਦੇਮੰਦ ਹੁੰਦੇ। ਇਹ ਸਕਿਨ, ਵਾਲਾਂ ਅਤੇ ਅੱਖਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦੇ ਹਨ। ਨਾਲ ਹੀ ਸਕਿਨ ਨੂੰ ਗਹਿਰਾਈ ਨਾਲ ਸਾਫ਼ ਕਰਕੇ ਪੋਸ਼ਿਤ ਕਰਦੇ ਹਨ। ਚਿਕਿਤਸਕ ਗੁਣਾਂ ਨਾਲ ਭਰਪੂਰ ਇਹ ਚੀਜ਼ਾਂ ਸਕਿਨ ਟੋਨ ਨੂੰ ਨਿਖ਼ਾਰ ਕੇ ਸੁੰਦਰਤਾ ਵਧਾਉਂਣ ਦਾ ਕੰਮ ਕਰਦੀਆਂ ਹਨ। ਲਾਲ ਰੰਗ ਨਾਲ ਸਾਹ ਲੈਣ ਦੀ ਪ੍ਰਕਿਰਿਆ ਵਧੀਆ ਹੋਣ ਨਾਲ ਐਨਰਜ਼ੀ ਮਿਲਦੀ ਹੈ। ਨਾਲ ਹੀ ਪੀਲਾ ਰੰਗ ਆਂਦਰਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਨੀਲਾ ਰੰਗ ਆਂਦਰਾਂ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ।