Palwal police lodges fir : 26 ਮਾਰਚ ਨੂੰ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਸੀ। ਇਸ ਸਮੇਂ ਦੌਰਾਨ ਪਲਵਲ ਵਿੱਚ ਕਿਸਾਨਾਂ ਨੇ ਨੈਸ਼ਨਲ ਹਾਈਵੇ -19 ਜਾਮ ਕਰ ਦਿੱਤਾ ਸੀ। ਹੁਣ ਪਲਵਲ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ 16 ਅਤੇ 450 ਤੋਂ 500 ਹੋਰ ਕਿਸਾਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪਲਵਲ ਵਿੱਚ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਆਗੂਆਂ ਨੇ ਨੈਸ਼ਨਲ ਹਾਈਵੇਅ ਨੂੰ ਕਰੀਬ 4 ਘੰਟੇ ਜਾਮ ਕੀਤਾ ਸੀ। ਪੁਲਿਸ ਨੇ ਹੁਣ ਰਾਸ਼ਟਰੀ ਰਾਜ ਮਾਰਗ ਜਾਮ ਕਰਨ ਦੇ ਦੋਸ਼ ਵਿੱਚ ਕੁੱਝ ਨਾਮਜ਼ਦ ਕਿਸਾਨ ਨੇਤਾਵਾਂ ਅਤੇ ਹੋਰ ਕਿਸਾਨਾਂ ਖ਼ਿਲਾਫ਼ ਨੈਸ਼ਨਲ ਹਾਈਵੇਅ ਐਕਟ 8 ਬੀ, 148, 149, 86, 188, 283, 353 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਨੇ ਕਿਹਾ ਕਿ ਕਿਸਾਨਾਂ ਵੱਲੋਂ ਟ੍ਰੈਕਟਰ -ਟਰਾਲੀ ਲਗਾ ਕੇ ਹਾਈਵੇ ਜਾਮ ਕੀਤੇ ਜਾਣ ਕਾਰਨ ਵਾਹਨ ਫੱਸ ਗਏ ਸੀ। ਯਾਤਰੀਆਂ ਨੂੰ ਆਵਾਜਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਜਾਮ ਵਿੱਚ ਫੌਜ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਵੀ ਫਸੀਆਂ ਸਨ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦਾ ਰਵੱਈਆ ਬਿਲਕੁਲ ਤਾਨਾਸ਼ਾਹੀ ਹੈ। ਭਾਰਤ ਬੰਦ ਦਾ ਸੱਦਾ ਪਹਿਲਾਂ ਹੀ ਦਿੱਤਾ ਗਿਆ ਸੀ। ਹਰ ਕੋਈ ਪਹਿਲਾਂ ਹੀ ਜਾਣਦਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤ 26 ਮਾਰਚ ਨੂੰ ਬੰਦ ਹੈ। ਹਾਈਵੇ ਜਾਮ ਦੌਰਾਨ, ਫੌਜ ਦੀ ਕਾਰ, ਸਕੂਲ ਬੱਸ, ਪੁਲਿਸ ਕਾਰ, ਐਂਬੂਲੈਂਸ ਅਤੇ ਫਾਇਰ ਵਿਭਾਗ ਵਰਗੇ ਐਮਰਜੈਂਸੀ ਵਾਹਨਾਂ ਸਮੇਤ ਕਿਸੇ ਵੀ ਵਾਹਨ ਨੂੰ ਜਾਮ ਵਿੱਚ ਫਸਣ ਨਹੀਂ ਦਿੱਤਾ ਗਿਆ, ਬਲਕਿ ਰਸਤਾ ਦੇ ਕੇ ਉਨ੍ਹਾਂ ਨੂੰ ਬਹੁਤ ਸ਼ਾਂਤਮਈ ਢੰਗ ਨਾਲ ਬਾਹਰ ਕੱਢਿਆ ਗਿਆ। ਸਰਕਾਰ ਸਿਰਫ ਕਿਸਾਨਾਂ ਨੂੰ ਡਰਾਉਣ ਲਈ ਅਜਿਹੇ ਕੇਸ ਦਾਇਰ ਕਰ ਰਹੀ ਹੈ, ਪਰ ਕਿਸਾਨ ਡਰਨ ਵਾਲੇ ਨਹੀਂ ਹਨ। ਕਿਸਾਨਾਂ ਨੇ ਕਿਹਾ ਕਿ ਜਦੋ ਤੱਕ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਐਮਐਸਪੀ ‘ਤੇ ਲਿਖਤੀ ਤੌਰ‘ ਤੇ ਕੋਈ ਕਾਨੂੰਨ ਨਹੀਂ ਬਣੇਗਾ, ਓਦੋ ਤੱਕ ਅੰਦੋਲਨ ਪੂਰੀ ਤਰ੍ਹਾਂ ਕਾਇਮ ਰਹੇਗਾ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਹੋਲੀ ਦਾ ਤਿਉਹਾਰ ਹੈ। ਕਿਸਾਨ ਵਿਰੋਧ ਪ੍ਰਦਰਸ਼ਨ ਵਾਲੀ ਥਾਂ ’ਤੇ ਤਿੰਨ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।