Authorities block eviction of Hola Mohalla : ਨਾਂਦੇੜ ਵਿੱਚ ਸ੍ਰੀ ਹਜ਼ੂਰ ਸਾਹਿਬ ਵਿੱਚ ਇਸ ਵਾਰ ਪ੍ਰਸ਼ਾਸਨ ਨੇ ਕੋਰੋਨਾ ਨੂੰ ਲੈ ਕੇ ਸਖਤੀ ਕਰਦਿਆਂ ਬੋਵਾ ਮਹੱਲਾ ਕੱਢਣ ’ਤੇ ਰੋਕ ਲਾ ਦਿੱਤੀ ਸੀ ਇਸ ਨੂੰ ਲੈ ਕੇ ਸਿੱਖ ਸ਼ਰਧਾਲੂਆਂ (ਖਾਲਸੇ) ਤੇ ਪੁਲਿਸ ਵਿਚਾਲੇ ਝੜਪ ਹੋ ਗਈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦੀਆਂ ਪਾਬੰਦੀਆਂ ਦੀ ਪਰਵਾਹ ਕੀਤੇ ਬਗੈਰ ਹੋਲਾ ਮਹੱਲਾ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਾਹਮਣੇ ਆਈ ਵੀਡੀਓ ਵਿੱਚ ਪੁਲਿਸ ਤੇ ਕਮਾਂਡੋ ਵੀ ਖਾਲਸਿਆਂ ਤੋਂ ਭਜਦੇ ਨਜ਼ਰ ਆਏ। ਦੱਸਣਯੋਗ ਹੈ ਕਿ ਨਾਂਦੇੜ ਵਿੱਚ ਹਰ ਸਾਲ ਹੋਲਾ ਮਹੱਲਾ ਬਹੁਤ ਹੀ ਉਤਸ਼ਾਹ ਨਾਲ ਕੱਢਿਆ ਜਾਂਦਾ ਹੈ। ਕੋਰੋਨਾਵਾਇਰਸ ਕਾਰਨ ਪ੍ਰਸ਼ਾਸਨ ਨੇ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਸੀ, ਯਾਤਰਾ ਕੱਢਣ ਨੂੰ ਲੈ ਕੇ ਉਥੇ ਥੋੜੀ ਗੜਬੜੀ ਹੋ ਗਈ। ਫਿਲਹਾਲ ਮਾਹੌਲ ਸ਼ਾਂਤ ਹੈ।
ਨਾਂਦੇੜ ਦੇ ਐੱਸਪੀ ਵਿਨੋਦ ਸ਼ਿਵਾਦੇਹ ਨ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਸੀ ਕਿ ਕਿ ਯਾਤਰਾ ਨੂੰ ਗੁਰਦੁਆਰੇ ਵਿੱਚ ਹੀ ਕੱਢਿਆ ਜਾਵੇਗਾ। ਪਰ ਫਿਰ ਸਿੱਖ ਸ਼ਰਧਾਲੂਆਂ ਨੇ ਗੇਟ ਤੋੜ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਸਰਕਾਰੀ ਤੇ ਨਿੱਜੀ ਪ੍ਰਾਪਰਟੀ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।