Former cm farooq abdullah covid positive : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਇਸ ਦੌਰਾਨ ਹੁਣ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਕੋਰੋਨਾ ਵਾਇਰਸ ਸਕਾਰਾਤਮਕ ਪਾਇਆ ਗਿਆ ਹੈ। ਫਾਰੂਕ ਅਬਦੁੱਲਾ ਦੇ ਬੇਟੇ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਮਰ ਅਬਦੁੱਲਾ ਨੇ ਕਿਹਾ ਹੈ ਕਿ ਜਦੋਂ ਤੱਕ ਅਸੀਂ ਆਪਣਾ ਕੋਰੋਨਾ ਟੈਸਟ ਨਹੀਂ ਕਰਵਾ ਲੈਂਦੇ, ਸਾਰੇ ਪਰਿਵਾਰਕ ਮੈਂਬਰ ਏਕਾਂਤਵਾਸ ਰਹਿਣਗੇ। ਫਾਰੂਕ ਅਬਦੁੱਲਾ ਨੇ ਇਸ ਮਹੀਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਵੀ ਲਈ ਸੀ।
ਉਮਰ ਅਬਦੁੱਲਾ ਨੇ ਟਵੀਟ ਕਰ ਕਿਹਾ, “ਮੇਰੇ ਪਿਤਾ ਕੋਰੋਨਾ ਵਾਇਰਸ ਪੌਜੇਟਿਵ ਪਾਏ ਗਏ ਹਨ ਅਤੇ ਉਨ੍ਹਾਂ ਵਿੱਚ ਕੁੱਝ ਲੱਛਣ ਦਿਖਾਈ ਦੇ ਰਹੇ ਹਨ। ਜਦੋ ਤੱਕ ਅਸੀਂ ਖੁਦ ਜਾਂਚ ਨਹੀਂ ਕਰਵਾ ਲੈਂਦੇ, ਅਸੀਂ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਘਰ ਵਿੱਚ ਏਕਾਂਤਵਾਸ ਰਹਾਂਗੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਪਿੱਛਲੇ ਦਿਨਾਂ ਵਿੱਚ ਸਾਡੇ ਨਾਲ ਸੰਪਰਕ ਵਿੱਚ ਆਏ ਹਨ ਉਹ ਸਾਰੇ ਸਾਵਧਾਨੀ ਵਰਤਣ।’’